TCS, ਇੰਫੋਸਿਸ ਸਣੇ 8 ਕੰਪਨੀਆਂ ਦੇ MCap 'ਚ ਉਛਾਲ, ਰਿਲਾਇੰਸ ਰਹੀ ਟਾਪ
Sunday, Apr 04, 2021 - 11:42 AM (IST)
ਨਵੀਂ ਦਿੱਲੀ- ਬਾਜ਼ਾਰ ਲਈ ਪਿਛਲਾ ਹਫ਼ਤਾ ਸ਼ਾਨਦਾਰ ਰਿਹਾ। ਹਾਲਾਂਕਿ, ਕਾਰੋਬਾਰੀ ਸੈਸ਼ਨ ਘੱਟ ਰਹੇ। ਸੈਂਸੈਕਸ ਦੀਆਂ ਟਾਪ-10 ਕੰਪਨੀਆਂ ਵਿਚੋਂ 8 ਦੇ ਬਾਜ਼ਾਰ ਪੂੰਜੀਕਰਨ (ਐੱਮ. ਕੈਪ.) ਵਿਚ ਇਸ ਦੌਰਾਨ 1.28 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ। ਸਭ ਤੋਂ ਵੱਧ ਫਾਇਦਾ ਆਈ. ਟੀ. ਖੇਤਰ ਦੀਆਂ ਕੰਪਨੀਆਂ ਟੀ. ਸੀ. ਐੱਸ. ਅਤੇ ਇੰਫੋਸਿਸ ਨੇ ਦਰਜ ਕੀਤਾ। ਹਾਲਾਂਕਿ, 12 ਲੱਖ ਕਰੋੜ ਰੁਪਏ ਤੋਂ ਵੱਧ ਦੇ ਬਾਜ਼ਾਰ ਪੂੰਜੀਕਰਨ ਨਾਲ ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ ਵਿਚ ਰਿਲਾਇੰਸ ਇੰਡਸਟਰੀਜ਼ ਹੁਣ ਵੀ ਪਹਿਲੇ ਸਥਾਨ 'ਤੇ ਕਾਇਮ ਹੈ।
ਬੀਤੇ ਹਫ਼ਤੇ ਬੀ. ਐੱਸ. ਈ. ਦੇ 30 ਸ਼ੇਅਰਾਂ ਵਾਲੇ ਸੈਂਸੈਕਸ ਨੇ 1,021.33 ਯਾਨੀ 2 ਫ਼ੀਸਦੀ ਬੜ੍ਹਤ ਦਰਜ ਕੀਤੀ। ਇਸ ਤੇਜ਼ੀ ਵਿਚ ਟੀ. ਸੀ. ਐੱਸ. ਦਾ ਪੂੰਜੀਕਰਨ 36,158.22 ਕਰੋੜ ਰੁਪਏ ਵੱਧ ਕੇ 11,71,082.67 ਕਰੋੜ ਰੁਪਏ 'ਤੇ ਪਹੁੰਚ ਗਿਆ। ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 20,877.24 ਕਰੋੜ ਰੁਪਏ ਦੇ ਉਛਾਲ ਨਾਲ 5,90,229.35 ਕਰੋੜ ਰੁਪਏ ਰਿਹਾ। ਸਭ ਤੋਂ ਵੱਧ ਐੱਮ. ਕੈਪ. ਇਨ੍ਹਾਂ ਦੋਹਾਂ ਦਾ ਵਧਿਆ।
ਇਹ ਵੀ ਪੜ੍ਹੋ- SBI ਨੇ ਮਹਿੰਗਾ ਕੀਤਾ ਹੋਮ ਲੋਨ, ਇਨ੍ਹਾਂ ਲਈ ਜ਼ੋਰਦਾਰ ਝਟਕਾ, ਛੋਟ ਵੀ ਬੰਦ
ਹਿੰਦੁਸਤਾਨ ਯੂਨੀਲੀਵਰ ਦਾ ਐੱਮ. ਕੈਪ. 19,842.83 ਕਰੋੜ ਰੁਪਏ ਵੱਧ ਕੇ 5,63,767.05 ਕਰੋੜ ਰੁਪਏ 'ਤੇ ਰਿਹਾ। ਉੱਥੇ ਹੀ, ਇਸ ਦੌਰਾਨ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 17,401.77 ਕਰੋੜ ਰੁਪਏ ਉਛਲ ਕੇ 12,81,644.97 ਕਰੋੜ ਰੁਪਏ, ਜਦੋਂ ਕਿ ਐੱਸ. ਬੀ. ਆਈ. ਦਾ 12,003.6 ਕਰੋੜ ਰੁਪਏ ਦੀ ਬੜ੍ਹਤ ਨਾਲ 3,30,701.48 ਕਰੋੜ ਰੁਪਏ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ- ਬੈਂਕ FD 'ਤੇ ਵੱਡੀ ਖ਼ਬਰ, ਕਰ ਲਓ ਇਹ ਕੰਮ ਨਹੀਂ ਤਾਂ ਕੱਟ ਜਾਏਗਾ TDS
ਨਿੱਜੀ ਖੇਤਰ ਦੇ ਦਿੱਗਜ ਆਈ. ਸੀ. ਆਈ. ਸੀ. ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ 4,10,775.37 ਕਰੋੜ ਰੁਪਏ ਰਿਹਾ, ਇਸ ਨੇ 10,681.76 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ। ਕੋਟਕ ਮਹਿੰਦਰਾ ਦਾ ਐੱਮ. ਕੈਪ. 6,301.56 ਕਰੋੜ ਵੱਧ ਕੇ 3,57,573.74 ਕਰੋੜ ਰੁਪਏ ਰਿਹਾ। ਬੀਤੇ ਹਫ਼ਤੇ ਦੌਰਾਨ ਬਜਾਜ ਫਾਈਨੈਂਸ ਨੇ 5,236.49 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਅਤੇ ਇਸ ਦਾ ਐੱਮ. ਕੈਪ. 3,17,563.53 ਕਰੋੜ ਰੁਪਏ ਰਿਹਾ। ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ ਵਿਚ ਉਛਾਲ ਦਾ ਮਤਲਬ ਹੈ ਕਿ ਬੀਤੇ ਹਫ਼ਤੇ ਇਨ੍ਹਾਂ ਦੇ ਸ਼ੇਅਰਾਂ ਨੇ ਵਧੀਆ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ- ਬੈਂਕ FD ਨਹੀਂ, ਡਾਕਘਰ ਦੀ ਇਸ ਸਕੀਮ 'ਤੇ ਬੰਪਰ ਕਮਾਈ ਕਰਨ ਦਾ ਮੌਕਾ