8 ਪ੍ਰਮੁੱਖ ਉਦਯੋਗਾਂ ਦਾ ਉਤਪਾਦਨ ਅਪ੍ਰੈਲ 'ਚ 38.12 ਫੀਸਦੀ ਡਿੱਗਾ

Friday, May 29, 2020 - 06:01 PM (IST)

8 ਪ੍ਰਮੁੱਖ ਉਦਯੋਗਾਂ ਦਾ ਉਤਪਾਦਨ ਅਪ੍ਰੈਲ 'ਚ 38.12 ਫੀਸਦੀ ਡਿੱਗਾ

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਤੇ ਰਾਸ਼ਟਰ ਪੱਧਰੀ ਲਾਕਡਾਊਨ ਕਾਰਨ ਅਪ੍ਰੈਲ 'ਚ ਅਰਥਵਿਵਸਥਾ ਨੂੰ ਤਕੜਾ ਝਟਕਾ ਲੱਗਾ ਹੈ। 8 ਪ੍ਰਮੁੱਖ ਉਦਯੋਗਾਂ ਦਾ ਉਤਪਾਦਨ ਅਪ੍ਰੈਲ 2020 'ਚ 38.12 ਫੀਸਦੀ ਤੱਕ ਸੁੰਗੜ ਗਿਆ, ਜੋ ਇਸ ਤੋਂ ਪਿਛਲੇ ਮਹੀਨੇ ਦੀ 9.0 ਫੀਸਦੀ ਨਾਕਾਰਾਤਮਕ ਗ੍ਰੋਥ ਤੋਂ ਵੀ ਘੱਟ ਹੈ। ਇਹ ਗਿਰਾਵਟ ਮੁੱਖ ਤੌਰ 'ਤੇ ਸੀਮੈਂਟ ਤੇ ਸਟੀਲ ਸੈਕਟਰ 'ਚ ਭਾਰੀ ਗਿਰਾਵਟ ਕਾਰਨ ਦਰਜ ਕੀਤੀ ਗਈ।


ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ, ਖਾਦ ਉਦਯੋਗ 'ਚ ਸਭ ਤੋਂ ਵੱਧ ਵਿਕਾਸ ਦਰ ਰਹੀ, ਜਦੋਂ ਕਿ ਸੀਮੈਂਟ ਉਦਯੋਗ 'ਚ ਸਭ ਤੋਂ ਘੱਟ ਵਿਕਾਸ ਦਰ ਰਹੀ। ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) 'ਚ 40.27 ਫੀਸਦੀ ਦਾ ਯੋਗਦਾਨ ਰੱਖਣ ਵਾਲੇ ਸਾਰੇ 8 ਪ੍ਰਮੁੱਖ ਉਦਯੋਗਾਂ ਨੇ ਅਪ੍ਰੈਲ 'ਚ ਨਾਂਹ-ਪੱਖੀ ਗ੍ਰੋਥ ਦਰਜ ਕੀਤੀ ਹੈ। ਕੋਇਲਾ ਸੈਕਟਰ 'ਚ 15.46 ਫੀਸਦੀ, ਕਰੂਡ ਆਇਲ 'ਚ 6.35 ਫੀਸਦੀ, ਕੁਦਰਤੀ ਗੈਸ ਸੈਕਟਰ 'ਚ 19.89 ਫੀਸਦੀ, ਰਿਫਾਇਨਰੀ ਸੈਕਟਰ 'ਚ 24.16 ਫੀਸਦੀ, ਖਾਦ ਸੈਕਟਰ 'ਚ 4.49 ਫੀਸਦੀ, ਸਟੀਲ  'ਚ 83.95 ਫੀਸਦੀ, ਸੀਮੈਂਟ 'ਚ 86.02 ਫੀਸਦੀ ਅਤੇ ਇਲੈਕਟ੍ਰੀਸਿਟੀ 'ਚ 22.76 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।


author

Sanjeev

Content Editor

Related News