ਆਂਡੇ ਅਤੇ ਚਿਕਨ ਦੀਆਂ ਕੀਮਤਾਂ 'ਚ ਹੋਇਆ ਵਾਧਾ
Wednesday, Jun 29, 2022 - 01:28 PM (IST)
ਕੋਲਕਾਤਾ– ਆਮ ਲੋਕਾਂ ਦਾ ਘਰੇਲੂ ਬਜਟ ਪਹਿਲਾਂ ਗੜਬੜ ਚੱਲ ਰਿਹਾ ਹੈ। ਉੱਥੇ ਹੀ ਪੋਲਟਰੀ ਫਾਰਮ ਦੀ ਲਾਗਤ ’ਚ ਲਗਾਤਾਰ ਵਾਧੇ ਕਾਰਨ ਆਂਡੇ ਅਤੇ ਚਿਕਨ ਵੀ ਮਹਿੰਗਾ ਹੋ ਗਿਆ ਹੈ। ਪ੍ਰਤੀ ਆਂਡੇ ਦਾ ਰੇਟ 6 ਰੁਪਏ ਸੀ ਜੋ ਅੱਜ ਵਧ ਕੇ 7 ਰੁਪਏ ਹੋ ਗਿਆ ਹੈ। ਕੋਲਕਾਤਾ ਦੇ ਬਾਜ਼ਾਰਾਂ ’ਚ ਪ੍ਰਚੂਨ ਵਿਕ੍ਰੇਤਾਵਾਂ ਨੇ ਕਿਹਾ ਕਿ ਬ੍ਰਾਇਲਰ ਚਿਕਨ ਵੀ ਪਿਛਲੇ ਹਫਤੇ ਤੋਂ 20-25 ਰੁਪਏ ਪ੍ਰਤੀ ਕਿਲੋਗ੍ਰਾਮ ਮਹਿੰਗਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੀਂਹ ਕਾਰਨ ਸਬਜ਼ੀਆਂ ਦੀਆਂ ਕੀਮਤਾਂ ’ਚ ਵੀ ਤੇਜ਼ੀ ਆਈ ਹੈ।
ਖਾਣ ਵਾਲੇ ਤੇਲ ਦੀਆਂ ਕੀਮਤਾਂ ਹਾਲ ਹੀ ’ਚ ਆਪਣੇ ਉੱਚੇ ਪੱਧਰ ਤੋਂ ਕੁੱਝ ਘੱਟ ਹੋ ਗਈਆਂ ਹਨ ਪਰ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਹੁਣ ਵੀ ਘੱਟ ਤੋਂ ਘੱਟ 40 ਫੀਸਦੀ ਵਧੇਰੇ ਬਣੀਆਂ ਹੋਈਆਂ ਹਨ।