ਸਿਰਫ਼ 18 ਦਿਨ ’ਚ 127 ਰੁਪਏ ਤੱਕ ਮਹਿੰਗਾ ਹੋ ਗਿਆ ਆਂਡਾ, ਜਾਣੋ ਕਿਉਂ ਵੱਧ ਰਹੇ ਨੇ ਭਾਅ

12/24/2020 9:16:06 AM

ਨਵੀਂ ਦਿੱਲੀ : ਇਸ ਸੀਜ਼ਨ ’ਚ ਆਂਡਾ ਬਾਜ਼ਾਰ ਲਗਾਤਾਰ ਆਪਣੇ ਹੀ ਰਿਕਾਰਡ ਤੋੜ ਰਿਹਾ ਹੈ। ਬੀਤੇ 18 ਦਿਨ ’ਚ ਆਂਡੇ ਦੇ ਭਾਅ ’ਚ 127 ਰੁਪਏ ਦਾ ਵਾਧਾ ਹੋ ਚੁੱਕਾ ਹੈ। ਦੇਸ਼ ਦੇ ਸਭ ਤੋਂ ਵੱਡੇ ਆਂਡਾ ਬਾਜ਼ਾਰ ਬਰਵਾਲਾ ’ਚ 550 ਰੁਪਏ ਪ੍ਰਤੀ ਸੈਂਕੜੇ ਦੇ ਭਾਅ ਨਾਲ ਆਂਡਾ ਵਿਕ ਰਿਹਾ ਹੈ। ਜਾਣਕਾਰਾਂ ਦੀ ਮੰਨੀਏ ਤਾਂ ਅੱਜ ਤੋਂ 4 ਸਾਲ ਪਹਿਲਾਂ ਆਂਡਾ 543 ਰੁਪਏ ਦੇ ਭਾਅ ਨਾਲ ਵਿਕਿਆ ਸੀ। ਆਂਡੇ ਦੇ ਲਗਾਤਾਰ ਵਧਦੇ ਭਾਅ ਬਾਰੇ ਕਿਸੇ ਦਾ ਕਹਿਣਾ ਹੈ ਕਿ ਮੁਰਗੀਆਂ ’ਚ ਆਰ. ਡੀ. ਨਾਂ ਦੀ ਬੀਮਾਰੀ ਆਈ ਹੈ ਅਤੇ ਕਿਸੇ ਦਾ ਕਹਿਣਾ ਹੈ ਕਿ ਮਹਿੰਗੇ ਆਂਡੇ ਵੇਚਣ ਲਈ ਇਹ ਮਾਰਕੀਟ ਦੀ ਸਟ੍ਰੈਟਜੀ ਹੈ ਕਿਉਂਕਿ ਕੋਲਡ ਸਟੋਰੇਜ਼ ’ਚ ਵੀ ਆਂਡੇ ਭਰੇ ਹੋਏ ਹਨ।

ਇਹ ਵੀ ਪੜ੍ਹੋ: ਕਿਸਾਨਾਂ ਨੇ ਬ੍ਰਿਟੇਨ ਦੇ ਸੰਸਦ ਮੈਂਬਰਾਂ ਨੂੰ ਪੱਤਰ ਲਿਖ ਕੇ ਬੌਰਿਸ ਜਾਨਸਨ ਨੂੰ ਭਾਰਤ ਆਉਣ ਤੋਂ ਰੋਕਣ ਦੀ ਕੀਤੀ ਅਪੀਲ

ਮਾਨਿਆ ਐੱਗ ਟ੍ਰੇਡਰਸ ਦੇ ਰਾਜੇਸ਼ ਰਾਜਪੂਤ ਨੇ ਦੱਸਿਆ ਕਿ 2 ਦਸੰਬਰ ਨੂੰ ਪ੍ਰਤੀ 100 ਆਂਡੇ ਦਾ ਭਾਅ 420 ਰੁਪਏ ਸੀ। 5 ਦਸੰਬਰ ਨੂੰ ਇਹ 423 ਰੁਪਏ ਹੋ ਗਿਆ। ਹਮੇਸ਼ਾ ਇਸੇ ਅੰਤਰ ਨਾਲ ਬਾਜ਼ਾਰ ਉੱਪਰ-ਹੇਠਾਂ ਹੁੰਦਾ ਰਹਿੰਦਾ ਹੈ। ਜੇ ਬਹੁਤ ਜ਼ਿਆਦਾ ਬਾਜ਼ਾਰ ਵਿਗੜਦਾ ਵੀ ਹੈ ਤਾਂ 7-8 ਰੁਪਏ ਦਾ ਫਰਕ ਆਉਂਦਾ ਹੈ ਪਰ 6 ਦਸੰਬਰ ਨੂੰ ਬਰਵਾਲਾ ਜੋ ਦੇਸ਼ ਦੀ ਸਭ ਤੋਂ ਵੱਡੀ ਆਂਡਾ ਮੰਡੀ ਹੈ, ਵਿਚ ਆਂਡੇ ਦਾ ਭਾਅ 483 ਰੁਪਏ ’ਤੇ ਪਹੁੰਚ ਗਿਆ ਹੈ। ਜੇ ਬੀਤੇ 4-5 ਦਿਨ ਦੀ ਗੱਲ ਕਰੀਏ ਤਾਂ ਆਂਡਿਆਂ ਦੇ ਭਾਅ ’ਚ 40 ਤੋਂ 45 ਰੁਪਏ ਦਾ ਵਾਧਾ ਹੋਇਆ ਹੈ। ਹਾਲੇ ਕਾਰੋਬਾਰੀ ਬਹੁਤ ਸਹਿਮਿਆ ਹੋਇਆ ਹੈ। ਅਜਿਹਾ ਖਦਸ਼ਾ ਹੈ ਕਿ ਆਂਡਾ ਬਾਜ਼ਾਰ ਹਾਲੇ ਹੋਰ ਉੱਪਰ ਹੋ ਸਕਦਾ ਹੈ।

ਇਹ ਵੀ ਪੜ੍ਹੋ: 50 ਹਜ਼ਾਰ ਤੋਂ ਹੇਠਾਂ ਆਇਆ ਸੋਨਾ, ਚਾਂਦੀ ਵੀ ਟੁੱਟੀ, ਜਾਣੋ ਹੁਣ ਕਿੰਨੇ ਰੁਪਏ 'ਚ ਮਿਲੇਗਾ 10 ਗ੍ਰਾਮ ਗੋਲਡ

ਇਸ ਲਈ ਲਗਾਤਾਰ ਮਹਿੰਗਾ ਹੋ ਰਿਹੈ ਆਂਡਾ
ਪੋਲਟਰੀ ਫਾਰਮ ਮਾਲਕ ਦੀ ਮੰਨੀਏ ਤਾਂ ਕੋਰੋਨਾ ਕਾਰਣ ਲੱਖਾਂ ਮੁਰਗੀਆਂ ਜਿਊਂਦੀਆਂ ਜ਼ਮੀਨ ’ਚ ਦਫਨ ਕਰ ਦਿੱਤੀਆਂ ਗਈਆਂ। ਆਂਡੇ-ਚੂਚੇ ਤੱਕ ਜ਼ਮੀਨ ’ਚ ਦਬਾ ਦਿੱਤੇ ਗਏ। ਮੁਫ਼ਤ ’ਚ ਵੀ ਕੋਈ ਲੈਣ ਵਾਲਾ ਨਹÄ ਸੀ। ਅਜਿਹੇ ’ਚ ਪੋਲਟਰੀ ਵਾਲਾ ਆਂਡੇ ਨਾ ਵਿਕਣ ’ਤੇ ਕਦੋਂ ਤੱਕ ਮੁਰਗੀ ਨੂੰ ਦਾਣਾ ਖੁਆਉਂਦਾ, ਫਿਰ ਟ੍ਰਾਂਸਪੋਰਟ ਬੰਦ ਹੋਣ ਨਾਲ ਦਾਣਾ ਵੀ ਨਹੀਂ ਮਿਲ ਰਿਹਾ ਸੀ, ਜੋ ਸੀ ਵੀ ਤਾਂ ਬਹੁਤ ਮਹਿੰਗਾ ਸੀ। 60 ਫ਼ੀਸਦੀ ਕਰੀਬ ਮੁਰਗੀਆਂ ਕੋਰੋਨਾ-ਤਾਲਾਬੰਦੀ ਦੌਰਾਨ ਮਾਰ ਦਿੱਤੀਆਂ ਗਈਆਂ। ਹੁਣ ਆਂਡੇ ਦੇਣ ਵਾਲੀਆਂ ਮੁਰਗੀਆਂ ਘੱਟ ਹਨ ਅਤੇ ਆਂਡਿਆਂ ਦੀ ਮੰਗ ਜ਼ਿਆਦਾ ਹੈ।

ਇਹ ਵੀ ਪੜ੍ਹੋ: ਗੌਤਮ ਗੰਭੀਰ ਕਰਣਗੇ ‘ਜਨ ਰਸੋਈ’ ਦੀ ਸ਼ੁਰੂਆਤ, ਸਿਰਫ਼ 1 ਰੁਪਏ ’ਚ ਜ਼ਰੂਰਮੰਦਾਂ ਨੂੰ ਮਿਲੇਗਾ ਭੋਜਨ

 


cherry

Content Editor

Related News