RBI ਦੇ ਨਿਯਮਾਂ ਦਾ ਅਸਰ : ਲੱਖਾਂ CA ਹੋਏ ਬੰਦ, ਖ਼ਾਤਾਧਾਰਕਾਂ ਨੂੰ ਈ-ਮੇਲ ਭੇਜ ਕੇ ਦਿੱਤੀ ਜਾਣਕਾਰੀ

Monday, Aug 02, 2021 - 06:27 PM (IST)

RBI ਦੇ ਨਿਯਮਾਂ ਦਾ ਅਸਰ : ਲੱਖਾਂ CA ਹੋਏ ਬੰਦ, ਖ਼ਾਤਾਧਾਰਕਾਂ ਨੂੰ ਈ-ਮੇਲ ਭੇਜ ਕੇ ਦਿੱਤੀ ਜਾਣਕਾਰੀ

ਨਵੀਂ ਦਿੱਲੀ - ਦੇਸ਼ ਦੇ ਕਈ ਵੱਡੇ ਬੈਂਕਾਂ ਨੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਲੱਖਾਂ ਚਾਲੂ ਖਾਤੇ(Current Account)ਬੰਦ ਕਰ ਦਿੱਤੇ ਹਨ, ਇਹ ਖਾਤੇ ਛੋਟੇ ਵਪਾਰੀਆਂ ਦੇ ਹਨ। ਬੈਂਕਾਂ ਨੇ ਇਸ ਬਾਰੇ ਈ-ਮੇਲ ਭੇਜ ਕੇ ਖ਼ਾਤਾਧਾਰਕਾਂ ਨੂੰ ਸੂਚਿਤ ਕੀਤਾ ਹੈ। ਬੈਂਕਾਂ ਨੇ ਖ਼ਾਤਾਧਾਰਕਾਂ ਨੂੰ ਭੇਜੀ ਇੱਕ ਈਮੇਲ ਵਿੱਚ ਕਿਹਾ ਹੈ ਕਿ ਆਰ.ਬੀ.ਆਈ. ਦੇ ਨਿਰਦੇਸ਼ਾਂ ਦੇ ਮੱਦੇਨਜ਼ਰ, ਸਾਡੀ ਸਲਾਹ ਹੈ ਕਿ ਜੇਕਰ ਤੁਸੀਂ ਸ਼ਾਖਾ ਦੇ ਨਾਲ ਆਪਣੇ ਕੈਸ਼ ਕ੍ਰੈਡਿਟ-ਓਵਰਡਰਾਫਟ (ਓ.ਡੀ.) ਖਾਤੇ ਨੂੰ ਜਾਰੀ ਰੱਖ ਸਕਦੇ ਹੋ ਤਾਂ  ਤੁਹਾਡੇ ਚਾਲੂ ਖਾਤੇ ਨੂੰ ਬੰਦ ਕਰਨਾ ਹੋਵੇਗਾ। ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਨੇ ਆਪਣੇ ਇੱਕ ਖਾਤਾ ਧਾਰਕਾਂ ਨੂੰ ਭੇਜੇ ਪੱਤਰ ਵਿੱਚ ਕਿਹਾ ਹੈ ਕਿ ਹੁਣ ਕੈਸ਼ ਕ੍ਰੈਡਿਟ (ਸੀ.ਸੀ.) ਅਤੇ OD ਸਹੂਲਤ ਦਾ ਲਾਭ ਇਕੱਠੇ ਨਹੀਂ ਲਿਆ ਜਾ ਸਕਦਾ ਹੈ। ਇਸ ਲਈ 30 ਦਿਨਾਂ ਦੇ ਅੰਦਰ ਤੁਸੀਂ ਆਪਣੇ ਬੈਂਕ ਖ਼ਾਤੇ ਨੂੰ ਬੰਦ ਕਰੋ।

SBI ਨੇ 60 ਹਜ਼ਾਰ ਖਾਤੇ ਬੰਦ ਕੀਤੇ

ਆਰਬੀਆਈ ਦੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਪੱਤਰ ਵਿੱਚ ਬੈਂਕ ਨੇ ਕਿਹਾ ਕਿ ਉਸਨੂੰ ਅਜਿਹਾ ਖਾਤਾ ਖੋਲ੍ਹਣ ਦੀ ਇਜਾਜ਼ਤ ਨਹੀਂ ਹੈ ਜਿਸ ਵਿੱਚ ਖਾਤਾਧਾਰਕ ਪਹਿਲਾਂ ਹੀ ਕਰਜ਼ਾ ਲੈ ਚੁੱਕਾ ਹੋਵੇ। ਐਸ.ਬੀ.ਆਈ. ਇਕਲੌਤਾ ਬੈਂਕ ਹੈ ਜਿਸ ਨੇ 60 ਹਜ਼ਾਰ ਤੋਂ ਵੱਧ ਚਾਲੂ ਖਾਤੇ ਬੰਦ ਕੀਤੇ ਹਨ। ਇਸ ਨੇ ਇਨ੍ਹਾਂ ਖਾਤਾਧਾਰਕਾਂ ਨੂੰ ਕਈ ਵਾਰ ਇਸ ਸਬੰਧ ਵਿੱਚ ਪੱਤਰ ਭੇਜੇ ਸਨ।

ਇਹ ਵੀ ਪੜ੍ਹੋ : 5 ਕਰੋੜ ਤੋਂ ਵਧ ਦਾ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਰਾਹਤ, ਸਵੈ-ਪ੍ਰਮਾਣਿਤ ਹੋ ਸਕੇਗੀ GST ਰਿਟਰਨ

ਪਿਛਲੇ ਸਾਲ ਰਿਜ਼ਰਵ ਬੈਂਕ ਨੇ ਇੱਕ ਨਵਾਂ ਨਿਯਮ ਲਾਗੂ ਕੀਤਾ ਸੀ

ਪਿਛਲੇ ਸਾਲ ਅਗਸਤ ਵਿੱਚ ਰਿਜ਼ਰਵ ਬੈਂਕ ਨੇ ਚਾਲੂ ਖਾਤੇ ਖੋਲ੍ਹਣ ਦੇ ਸੰਬੰਧ ਵਿੱਚ ਇੱਕ ਨਵਾਂ ਨਿਯਮ ਲਾਗੂ ਕੀਤਾ ਸੀ। ਇਸ ਨਿਯਮ ਦੇ ਅਨੁਸਾਰ, ਕੋਈ ਵੀ ਖਾਤਾ ਧਾਰਕ ਆਪਣੇ ਕੁੱਲ ਉਧਾਰ ਦੇ ਘੱਟੋ ਘੱਟ 10 ਪ੍ਰਤੀਸ਼ਤ ਦੇ ਕਰਜ਼ੇ ਦੇ ਨਾਲ ਉਸੇ ਬੈਂਕ ਵਿੱਚ ਚਾਲੂ ਖਾਤਾ ਰੱਖ ਸਕਦਾ ਹੈ। ਬੈਂਕ ਨੇ ਇਸ ਨਿਯਮ ਨੂੰ ਪੂਰਾ ਕਰਨ ਲਈ ਗਾਹਕਾਂ ਨੂੰ 31 ਜੁਲਾਈ ਤੱਕ ਦਾ ਸਮਾਂ ਦਿੱਤਾ ਸੀ।

ਇਸ ਨਿਯਮ  ਦੇ ਪਿੱਛੇ ਜੋ ਮਕਸਦ ਸੀ ਉਹ ਇਹ ਸੀ ਕਿ ਖ਼ਾਤਾਧਾਰਕ ਕਰੰਟ ਖ਼ਾਤੇ ਵਿਚ ਅਨੁਸ਼ਾਸਨ ਰੱਖੇ  ਅਤੇ ਉਸ ਦੇ ਟਰਾਂਜੈਕਸ਼ਨ 'ਤੇ ਨਜ਼ਰ ਰੱਖੀ ਜਾ ਸਕੇ। ਇਸ ਦੇ ਨਾਲ ਹੀ ਕੈਸ਼ ਫਲੋ ਦਾ ਵੀ ਪਤਾ ਲਗ ਸਕੇਗਾ। ਰਿਜ਼ਰਵ ਬੈਂਕ ਦੀ ਨਜ਼ਰ ਵਿਚ ਇਹ ਆਇਆ ਸੀ ਕਿ ਕਾਫ਼ੀ ਸਾਰੇ ਕਰੰਟ ਅਕਾਊਂਟ ਜ਼ਰੀਏ ਪੈਸਿਆਂ ਨੂੰ ਇਧਰ-ਓਧਰ ਕੀਤਾ ਜਾਂਦਾ ਹੈ ਅਤੇ ਇਸ ਦੇ ਲਈ ਬਹੁਤ ਸਾਰੇ ਚਾਲੂ ਖ਼ਾਤੇ ਵੱਖ-ਵੱਖ ਬੈਂਕਾਂ ਵਿਚ ਖੋਲ੍ਹੇ ਜਾਂਦੇ ਹਨ।

ਇਹ ਵੀ ਪੜ੍ਹੋ : ਅੱਜ ਤੋਂ ਬਦਲ ਗਏ ਹਨ ਇਹ ਅਹਿਮ ਨਿਯਮ, ਦੇਸ਼ ਦੇ ਹਰ ਵਿਅਕਤੀ ਲਈ ਜਾਣਨਾ ਹੈ ਜ਼ਰੂਰੀ

ਸੋਸ਼ਲ ਮੀਡਿਆ 'ਤੇ ਦਿੱਕਤਾ ਨੂੰ ਕੀਤਾ ਸਾਂਝਾ

ਬੈਂਕਾਂ ਦੇ ਇਸ ਕਦਮ ਦੇ ਬਾਅਦ ਬਹੁਤ ਸਾਰੇ ਖ਼ਾਤਾਧਾਰਕਾਂ ਨੇ ਸੋਸ਼ਲ ਮੀਡਿਆ 'ਤੇ ਆਪਣੀਆਂ ਦਿੱਕਤਾਂ ਨੂੰ ਸਾਂਝਾ ਕੀਤਾ  ਹੈ। ਇਕ ਖ਼ਾਤਾਧਾਰਕ ਨੇ ਨਿੱਜੀ ਖ਼ੇਤਰ ਦੇ ਇਕ ਬੈਂਕ ਦੇ ਇਸ  ਕਦਮ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣਾ ਨੂੰ ਸੋਸ਼ਲ ਮੀਡਿਆ 'ਤੇ ਅਪੀਲ ਕੀਤੀ ਹੈ । ਇਸ ਖ਼ਾਤਾਧਾਰਕਾ ਨੇ ਕਿਹਾ ਕਿ ਮੈਡਮ ਸਾਨੂੰ ਤੁਹਾਡੀ ਸਹਾਇਤਾ ਚਾਹੀਦੀ ਹੈ। ਮੇਰਾ MSME (ਸੂਖ਼ਮ, ਲਘੂ ਅਤੇ ਮੱਧ) ਖ਼ਾਤਾ ਬੈਂਕ ਨੇ ਬੰਦ ਕਰ ਦਿੱਤਾ ਹੈ। ਇਸ ਦੇ ਲਈ ਬੈਂਕ ਨੇ ਸਾਨੂੰ ਕੋਈ ਸੂਚਨਾ ਨਹੀਂ ਦਿੱਤੀ ਹੈ। ਇਸ ਖ਼ਾਤਾਧਾਰਕ ਨੇ ਕਿਹਾ ਹੈ ਕਿ ਉਸ ਦੇ ਕੁੱਲ 4 ਕਰੰਟ ਅਕਾਊਂਟ ਹਨ ਜਿੰਨਾ ਵਿਚੋਂ 3 ਖ਼ਾਤੇ ਬੰਦ ਕਰ ਦਿੱਤੇ ਗਏ ਹਨ।

HDFC ਬੈਂਕ ਵਿਚ ਖ਼ਾਤਾ ਹੋਇਆ ਬੰਦ

ਇਸੇ ਤਰ੍ਹਾਂ ਦੂਜੇ ਬੈਂਕ ਖ਼ਾਤਾਧਾਰਕ ਨੇ ਕਿਹਾ ਕਿ ਉਸਨੂੰ ਐੱਚ.ਡੀ.ਐੱਫ.ਸੀ. ਦੇ ਬੈਂਕ ਖ਼ਾਤੇ ਨੂੰ ਚਲਾਉਣ 'ਚ ਦਿੱਕਤ ਆ ਰਹੀ ਹੈ। ਉਸ ਦਾ ਓ.ਡੀ. ਖ਼ਾਤਾ ਬੈਂਕ ਆਫ਼ ਮਹਾਰਾਸ਼ਟਰ ਵਿਚ ਹੈ। ਇਸ ਤਰ੍ਹਾਂ ਕਈ ਸਾਰੇ ਖ਼ਾਤਾਧਾਰਕਾਂ ਨੇ ਸੋਸ਼ਲ ਮੀਡਿਆ 'ਤੇ ਬੈਂਕਾਂ ਦੀ ਇਸ ਕਾਰਵਾਈ ਨੂੰ ਗ਼ਲਤ ਦੱਸਿਆ ਹੈ। ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਜਿਸ ਦੇ ਕੋਲ ਓ.ਡੀ. ਸਹੂਲਤ ਹੈ ਉਸ ਦਾ ਸਿਰਫ਼ ਇਕ ਹੀ ਚਾਲੂ ਖ਼ਾਤਾ ਹੋਵੇਗਾ।

ਇਹ ਵੀ ਪੜ੍ਹੋ : PM ਮੋਦੀ 2 ਅਗਸਤ ਨੂੰ ਲਾਂਚ ਕਰਨਗੇ e-RUPI, ਜਾਣੋ ਕੀ ਹੈ ਇਸ ਦੀ ਖ਼ਾਸੀਅਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News