ਦੇਸ਼ ’ਚ ਖਾਣ ਵਾਲੇ ਤੇਲਾਂ ਦੀ ਦਰਾਮਦ ਜੁਲਾਈ ’ਚ 31 ਫੀਸਦੀ ਵਧ ਕੇ 12.05 ਲੱਖ ਟਨ ’ਤੇ ਪੁੱਜੀ

08/12/2022 7:29:01 PM

ਨਵੀਂ ਦਿੱਲੀ (ਭਾਸ਼ਾ)–ਗਲੋਬਲ ਪੱਧਰ ’ਤੇ ਪਾਮ ਆਇਲ, ਸੋਇਆਬੀਨ ਅਤੇ ਸੂਰਜਮੁਖੀ ਤੇਲ ਦੇ ਰੇਟਾਂ ’ਚ ਜੂਨ ਮਹੀਨੇ ’ਚ ਗਿਰਾਵਟ ਦਰਮਿਆਨ ਖਾਣ ਵਾਲੇ ਤੇਲਾਂ ਦੀ ਦਰਾਮਦ ਜੁਲਾਈ ਮਹੀਨੇ ’ਚ 31 ਫੀਸਦੀ ਵਧ ਕੇ 12.05 ਲੱਖ ਟਨ ਹੋ ਗਈ। ਉਦਯੋਗ ਦੇ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ਪਿਛਲੇ ਸਾਲ ਇਸੇ ਮਹੀਨੇ ’ਚ 9.17 ਲੱਖ ਟਨ ਖਾਣ ਵਾਲੇ ਤੇਲਾਂ ਦੀ ਦਰਾਮਦ ਕੀਤੀ ਗਈ ਸੀ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਮੁਖੀ ਨੇ ਉੱਤਰੀ ਕੋਰੀਆ ’ਚ ਪ੍ਰਮਾਣੂ ਨਿਸ਼ਸਤਰੀਕਰਨ ਦੀ ਪ੍ਰਗਟਾਈ ਵਚਨਬੱਧਤਾ

ਸਾਲਵੈਂਟ ਐਕਸਟ੍ਰੈਕਟਰਸ ਐਸੋਸੀਏਸ਼ਨ ਆਫ ਇੰਡੀਆ (ਐੱਸ. ਈ. ਏ.) ਨੇ ਬਿਆਨ ’ਚ ਦੱਸਿਆ ਕਿ ਇਸ ਸਾਲ ਜੁਲਾਈ ’ਚ ਖਾਣ ਵਾਲੇ ਅਤੇ ਨਾ-ਖਾਣ ਵਾਲੇ ਤੇਲਾਂ ਸਮੇਤ ਵਨਸਪਤੀ ਤੇਲਾਂ ਦੀ ਦਰਾਮਦ 24 ਫੀਸਦੀ ਵਧ ਕੇ 1,214,353 ਟਨ ਰਹੀ। ਜੁਲਾਈ 2021 ’ਚ ਇਹ 9,80,624 ਟਨ ਸੀ। ਤੇਲ ਮਾਰਕੀਟਿੰਗ ਸਾਲ ਨਵੰਬਰ ਤੋਂ ਅਕਤੂਬਰ ਤੱਕ ਹੁੰਦਾ ਹੈ। ਨਵੰਬਰ 2021 ਤੋਂ ਜੁਲਾਈ 2022 ਦਰਮਿਆਨ ਖਾਣ ਵਾਲੇ ਤੇਲਾਂ ਦੀ ਦਰਾਮਦ ਵਧ ਕੇ 96,95,305 ਟਨ ਹੋ ਗਈ। ਪਿਛਲੇ ਸਾਲ ਇਹ 93,70,147 ਟਨ ਸੀ।

ਇਹ ਵੀ ਪੜ੍ਹੋ : ਯੂਕ੍ਰੇਨ ਦੇ ਸ਼ਹਿਰਾਂ 'ਚ ਗੋਲੀਬਾਰੀ, ਪ੍ਰਮਾਣੂ ਪਲਾਂਟ ਦੇ ਨੇੜੇ ਦੇ ਇਲਾਕਿਆਂ ਨੂੰ ਵੀ ਬਣਾਇਆ ਗਿਆ ਨਿਸ਼ਾਨਾ

ਕੁੱਲ ਦਰਾਮਦ ’ਚ ਰਿਫਾਇੰਡ ਪਾਮ ਤੇਲ 11,44,496 ਟਨ, ਕੱਚਾ ਪਾਮ ਤੇਲ 36,59,699 ਟਨ, ਕੱਚਾ ਸੋਇਆਬੀਨ ਤੇਲ 33,30,556 ਟਨ ਅਤੇ ਕੱਚਾ ਸੂਰਜਮੁਖੀ ਤੇਲ 15,03,627 ਟਨ ਰਿਹ। ਨਾ-ਖਾਣ ਯੋਗ ਤੇਲਾਂ ਦੀ ਦਰਾਮਦ 2 ਫੀਸਦੀ ਘਟ ਕੇ 2,79,688 ਟਨ ਰਹੀ ਹੈ ਜੋ ਪਿਛਲੇ ਸਾਲ 2,84,489 ਟਨ ਸੀ। ਐੱਸ. ਈ. ਏ. ਨੇ ਕਿਹਾ ਕਿ ਖਾਣ ਵਾਲੇ ਤੇਲਾਂ ਦੀ ਕੌਮਾਂਤਰੀ ਪੱਧਰ ’ਤੇ ਕੀਮਤ ਬੀਤੇ ਦੋ ਮਹੀਨਿਆਂ ’ਚ ਤੇਜ਼ੀ ਨਾਲ ਘੱਟ ਹੋਈ। ਪਾਮ ਤੇਲ ਦੇ ਰੇਟ 625 ਡਾਲਰ ਪ੍ਰਤੀ ਟਨ, ਸੋਇਆਬੀਨ ਤੇਲ 370 ਡਾਲਰ ਪ੍ਰਤੀ ਟਨ ਅਤੇ ਸੂਰਜਮੁਖੀ ਤੇਲ 450 ਡਾਲਰ ਪ੍ਰਤੀ ਟਨ ਘੱਟ ਹੋਏ ਹਨ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਅਮਿਤ ਪੰਘਾਲ ਸੈਮੀਫਾਈਨਲ 'ਚ, ਭਾਰਤ ਦਾ ਮੁੱਕੇਬਾਜ਼ੀ 'ਚ ਚੌਥਾ ਤਮਗਾ ਪੱਕਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News