ਪਨਾਮਾ ਪੇਪਰਜ਼ ਲੀਕ ਨਾਲ ਜੁੜੇ ਵਿਅਕਤੀ ਦੇ ਟਿਕਾਣਿਆਂ 'ਤੇ ਈਡੀ ਦਾ ਛਾਪਾ, 88.30 ਲੱਖ ਰੁਪਏ ਜ਼ਬਤ

Friday, May 13, 2022 - 05:13 PM (IST)

ਪਨਾਮਾ ਪੇਪਰਜ਼ ਲੀਕ ਨਾਲ ਜੁੜੇ ਵਿਅਕਤੀ ਦੇ ਟਿਕਾਣਿਆਂ 'ਤੇ ਈਡੀ ਦਾ ਛਾਪਾ, 88.30 ਲੱਖ ਰੁਪਏ ਜ਼ਬਤ

ਨਵੀਂ ਦਿੱਲੀ (ਭਾਸ਼ਾ) - ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪਨਾਮਾ ਪੇਪਰਜ਼ ਲੀਕ ਮਾਮਲੇ ਦੇ ਸਬੰਧ ਵਿਚ ਇਕ ਵਿਅਕਤੀ ਦੇ ਖਿਲਾਫ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿਚ ਮੱਧ ਪ੍ਰਦੇਸ਼ ਅਤੇ ਗੋਆ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰਕੇ 88.30 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਜੇ ਵਿਜੇ ਸ਼ਿੰਦੇ ਦੇ ਖਿਲਾਫ ਛਾਪੇਮਾਰੀ ਕੀਤੀ ਗਈ ਸੀ। ਸ਼ਿੰਦੇ ਦੀ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਵਿੱਚ ਸਥਿਤ ਇੱਕ ਫਰਮ ਵਿੱਚ ਲਾਭਦਾਇਕ ਹਿੱਤ ਜੁੜੇ ਹਨ ਅਤੇ ਉਸਦੇ ਸਿੰਗਾਪੁਰ ਦੇ ਬੈਂਕ ਖ਼ਾਤੇ ਵਿਚ ਵੱਖ-ਵੱਖ ਵਿਦੇਸ਼ੀ ਸੰਸਥਾਵਾਂ ਨੇ 31 ਕਰੋੜ ਰੁਪਏ ਦੀ ਰਾਸ਼ੀ ਜਮ੍ਹਾ ਕਰਵਾਈ ਹੈ।

ਈ.ਡੀ. ਨੇ ਬਿਆਨ ਵਿਚ ਦੱਸਿਆ ਕਿ ਸ਼ਿੰਦੇ ਦੇ ਭੋਪਾਲ ਅਤੇ ਗੋਆ ਸਥਿਤ ਚਾਰ ਕੰਪਲੈਕਸ ਵਿੱਚ ਕਾਰਵਾਈ ਕੀਤੀ ਗਈ ਹੈ। ਇਥੋਂ 88.30 ਲੱਖ ਰੁਪਏ ਨਕਦ ਮਿਲੇ ਹਨ ਅਤੇ ਸ਼ਮੂਲੀਅਤ ਵਾਲੇ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ।

ਮਨੀ ਲਾਂਡਰਿੰਗ ਦਾ ਇਹ ਮਾਮਲਾ ਇਨਕਮ ਟੈਕਸ ਵਿਭਾਗ ਦੀ ਸ਼ਿੰਦੇ ਦੇ ਖਿਲਾਫ ਚਾਰਜਸ਼ੀਟ 'ਤੇ ਆਧਾਰਿਤ ਹੈ। ਸ਼ਿੰਦੇ ਦਾ ਨਾਂ ਪਨਾਮਾ ਪੇਪਰਜ਼ ਲੀਕ ਮਾਮਲੇ 'ਚ ਸਾਹਮਣੇ ਆਇਆ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News