ਫੇਮਾ ਉਲੰਘਣ ਨੂੰ ਲੈ ਕੇ ਦਿੱਲੀ ''ਚ ਈ. ਡੀ. ਦੀ ਛਾਪੇਮਾਰੀ

Thursday, Aug 24, 2017 - 03:54 PM (IST)

ਫੇਮਾ ਉਲੰਘਣ ਨੂੰ ਲੈ ਕੇ ਦਿੱਲੀ ''ਚ ਈ. ਡੀ. ਦੀ ਛਾਪੇਮਾਰੀ

ਨਵੀਂ ਦਿੱਲੀ—ਈ. ਡੀ. ਨੇ ਅੱਜ ਵਿਦੇਸ਼ੀ ਮੁਦਰਾ ਉਲੰਘਣ ਦੇ ਮਾਮਲੇ 'ਚ ਇਕ ਸਾਬਕਾ ਵਿਧਾਇਕ ਦੇ ਕੰਪਲੈਕਸ ਸਮੇਤ ਦਿੱਲੀ 'ਚ ਕਰੀਬ ਇਕ ਦਰਜਨ ਸਥਾਨਾਂ 'ਤੇ ਛਾਪੇਮਾਰੀ ਕੀਤੀ।
ਈ. ਡੀ. ਦੇ ਅਧਿਕਾਰੀਆਂ ਨੇ ਕਿਹਾ ਕਿ ਵਿਦੇਸ਼ੀ ਮੁਦਰਾ ਪ੍ਰਬੰਧਨ ਕਾਨੂੰਨ ਫੇਮਾ ਦੇ ਪ੍ਰਬੰਧ ਦੇ ਤਹਿਤ ਈਸਟ ਆਫ ਕੈਲਾਸ਼, ਬਾਰਾਖੰਬਾ ਰੋਡ ਅਤੇ ਦੱਖਣੀ ਦਿੱਲੀ 'ਚ ਕੁਝ ਵਪਾਰਕ ਅਤੇ ਰਿਹਾਇਸ਼ੀ ਕੰਪਲੈਕਸਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਤੋਂ ਇਲਾਵਾ ਇਕ ਸਾਬਕਾ ਵਿਧਾਇਕ ਦੇ ਕੰਪਲੈਕਸ 'ਚ ਵੀ ਛਾਪੇਮਾਰੀ ਕੀਤੀ ਗਈ। ਰਾਸ਼ਟਰੀ ਰਾਜਧਾਨੀ 'ਚ ਕਰੀਬ ਦਰਜਨ ਭਰ ਸਥਾਨਾਂ 'ਤੇ ਛਾਪੇਮਾਰੀ ਚੱਲ ਰਹੀ ਹੈ। ਸਮਝਿਆ ਜਾਂਦਾ ਹੈ ਕਿ ਇਹ ਕਾਰਵਾਈ ਈ. ਡੀ. ਗੁਜਰਾਤ ਹਾਲ 'ਚ ਇਕ ਫਾਰਮਾ ਕੰਪਨੀ ਦੇ ਖਿਲਾਫ ਕੀਤੀ ਗਈ ਛਾਪੇਮਾਰੀ ਨਾਲ ਜੁੜੀ ਹੈ।


Related News