ਈ.ਡੀ. ਨੇ ਅਟੈਚ ਕੀਤੀ ਦਾਮੋਦਰ ਡਿਵੈਲਪਰਸ ਦੇ ਨਿਰਦੇਸ਼ਕਾਂ ਦੀ 6 ਕਰੋੜ ਰੁਪਏ ਦੀ ਜਾਇਦਾਦ
Saturday, Apr 18, 2020 - 10:43 AM (IST)

ਨਵੀਂ ਦਿੱਲੀ - ਇਨਫੋਰਸਮੈਂਟ ਡਾਇਰੈਕਟੋਰੇਟ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮਨੀਲਾਂਡਰਿੰਗ ਜਾਂਚ ਦੇ ਮਾਮਲੇ ਵਿਚ ਇਹ ਕਾਰਵਾਈ ਕੀਤੀ ਗਈ ਹੈ। ਈ.ਡੀ. ਨੇ ਦਾਮੋਦਰ ਡਵੈਲਪਰਜ਼ ਪ੍ਰਾਈਵੇਟ ਲਿਮਟਡ ਦੇ ਡਾਇਰੈਕਟਰ ਪਾਰਥਸਾਰਥੀ ਘੋਸ਼, ਕਲੋਲ ਮੁਖੋਪਾਧਿਆਏ ਅਤੇ ਪ੍ਰਬਲ ਮੁਖਰਜੀ, ਇਨ੍ਹਾਂ ਦੇ ਪਰਿਵਾਰ ਅਤੇ ਸਹਿਯੋਗੀ ਕੰਪਨੀਆਂ ਵਿਰੁੱਧ ਮਨੀ ਲਾਂਡਰਿੰਗ ਕਾਨੂੰਨ ਤਹਿਤ ਆਰਜ਼ੀ ਆਰਡਰ ਜਾਰੀ ਕੀਤੇ ਸਨ। ਇਸ ਦੇ ਤਹਿਤ ਈ.ਡੀ. ਨੇ 11 ਬੈਂਕ ਖਾਤਿਆਂ, ਤਿੰਨ ਫਲੈਟਾਂ, ਇੱਕ ਦਫਤਰ ਅਤੇ ਕੁਝ ਹੋਰ ਅਚੱਲ ਸੰਪਤੀ ਨੂੰ ਅਟੈਚ ਕੀਤਾ ਹੈ।
ਉਨ੍ਹਾਂ ਦੀ ਕੁਲ ਕੀਮਤ 6.07 ਕਰੋੜ ਰੁਪਏ ਹੈ। ਈ.ਡੀ. ਨੇ ਸੀਬੀਆਈ ਵੱਲੋਂ ਦਾਇਰ ਕੀਤੀ ਗਈ ਐਫ.ਆਈ.ਆਰ. ਦੇ ਅਧਾਰ 'ਤੇ ਇਸ ਕੰਪਨੀ ਖ਼ਿਲਾਫ਼ ਮਨੀ ਲਾਂਡਰਿੰਗ ਕੇਸ ਦੀ ਜਾਂਚ ਸ਼ੁਰੂ ਕੀਤੀ ਸੀ। ਈ.ਡੀ. ਨੇ ਜਾਂਚ ਵਿਚ ਪਾਇਆ ਕਿ ਐਸ.ਬੀ.ਆਈ. ਕੋਲੋਂ ਲਏ ਗਏ ਕਰਜ਼ਿਆਂ ਦੀ ਕੰਪਨੀ ਦੇ ਡਾਇਰੈਕਟਰਾਂ ਨੇ ਆਪਣੇ ਨਿੱਜੀ ਹਿੱਤ ਲਈ ਦੁਰਵਰਤੋਂ ਕੀਤੀ ਸੀ। ਇਸ ਪੈਸੇ ਨਾਲ ਨਿੱਜੀ ਜਾਇਦਾਦ ਖਰੀਦੀ ਗਈ ਅਤੇ ਕੰਪਨੀ ਨੂੰ ਘਾਟੇ ਵਿਚ ਦਿਖਾਇਆ ਗਿਆ ਸੀ।
ਦਮੋਦਰ ਡਿਵੈਲਪਰਜ਼ ਲਿਮਟਿਡ ਦੇ ਡਾਇਰੈਕਟਰਾਂ ਨੇ ਹੋਰਨਾਂ ਨਾਲ ਮਿਲ ਕੇ ਬੈਂਕ ਨੂੰ 64.57 ਕਰੋੜ ਰੁਪਏ ਦੀ ਧੋਖਾਧੜੀ ਕੀਤੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ ਵਿਚ ਪੱਛਮੀ ਬੰਗਾਲ ਦੇ ਦਮੋਦਰ ਡਿਵੈਲਪਰਾਂ ਦੇ ਡਾਇਰੈਕਟਰਾਂ ਦੀ ਲਗਭਗ ਛੇ ਕਰੋੜ ਦੀ ਜਾਇਦਾਦ ਅਟੈਚ ਕੀਤੀ ਹੈ।