ਆਰਥਿਕ ਮੁੜ ਵਸੇਬੇ, ਵਿੱਤੀ ਸਥਿਰਤਾ ਨੂੰ ਸਮਰਥਨ ਦੇਣ ਦੀ ਲੋੜ : ਸ਼ਕਤੀਕਾਂਤ ਦਾਸ

Sunday, Jan 17, 2021 - 10:50 AM (IST)

ਆਰਥਿਕ ਮੁੜ ਵਸੇਬੇ, ਵਿੱਤੀ ਸਥਿਰਤਾ ਨੂੰ ਸਮਰਥਨ ਦੇਣ ਦੀ ਲੋੜ : ਸ਼ਕਤੀਕਾਂਤ ਦਾਸ

ਚੇਨਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਵਿੱਤੀ ਸਥਿਰਤਾ ਇਕ ਜਨਤਕ ਚੀਜ਼ ਹੈ ਅਤੇ ਸਾਰੇ ਅੰਸ਼ਧਾਰਕਾਂ ਨੂੰ ਇਸ ਦੇ ਜੁਝਾਰੂਪਨ ਅਤੇ ਮਜ਼ਬੂਤੀ ਦਾ ਰੱਖ-ਰਖਾਅ ਅਤੇ ਦੇਖਭਾਲ ਕਰਨ ਦੀ ਲੋੜ ਹੈ। ਦਾਸ ਨੇ ਸ਼ਨੀਵਾਰ ਨੂੰ ਵਰਚੁਅਲ ਮੰਚ ਤੋਂ 39ਵੇਂ ਨਾਨੀ ਪਾਲਕੀਵਾਲਾ ਯਾਦਗਾਰੀ ਭਾਸ਼ਣ ’ਚ ਕਿਹਾ ਕਿ ਕੇਂਦਰੀ ਬੈਂਕ ਨੇ ਆਪਣੇ ਨੀਤੀਗਤ ਯਤਨਾਂ ਨੂੰ ਇਕ ਅਤਿਆਧੁਨਿਕ ਰਾਸ਼ਟਰੀ ਭੁਗਤਾਨ ਢਾਂਚੇ ਨੂੰ ਖੜ੍ਹਾ ਕਰਨ ’ਚ ਲਗਾਇਆ ਹੈ। ਇਸ ਨਾਲ ਇਕ ਸੁਰੱਖਿਅਤ, ਪ੍ਰਭਾਵੀ ਅਤੇ ਲਾਗਤ-ਕੁਸ਼ਲ ਮਜ਼ਬੂਤ ਭੁਗਤਾਨ ਈਕੋਸਿਸਟਮ ਤਿਆਰ ਹੋ ਸਕਿਆ ਹੈ।

ਉਨ੍ਹਾਂ ਨੇ ਕਿਹਾ ਕਿ ਰਿਜ਼ਰਵ ਬੈਂਕ ਅਜਿਹਾ ਅਨੁਕੂਲ ਵਾਤਾਵਰਣ ਮੁਹੱਈਆ ਕਰਵਾਉਣ ਦਾ ਯਤਨ ਕਰ ਰਿਹਾ ਹੈ, ਜਿਸ ਨਾਲ ਰੈਗੁਲੇਟੇਡ ਇਕਾਈਆਂ ਇਨ੍ਹਾਂ ਨਵੇਂ ਮੌਕਿਆਂ ਦੀ ਵਰਤੋਂ ਕਰਨ ਨੂੰ ਤਿਆਰ ਹੋ ਸਕਣ ਅਤੇ ਨਾਲ ਹੀ ਵਿੱਤੀ ਸਥਿਰਤਾ ਨੂੰ ਕਾਇਮ ਅਤੇ ਸੁਰੱਖਿਅਤ ਵੀ ਰੱਖ ਸਕਣ। ਗਵਰਨਰ ਨੇ ਕਿਹਾ ਕਿ ਇਨ੍ਹਾਂ ਇਕਾਈਆਂ ਨੂੰ ਆਪਣੇ ਵਲੋਂ ਉਭਰਦੇ ਜੋਖਮਾਂ ਦੀ ਪਛਾਣ ਲਈ ਆਪਣੇ ‘ਅੰਦਰੂਨੀ ਰੱਖਿਆ ਸਿਸਟਮ’ ਨੂੰ ਮਜ਼ਬੂਤ ਕਰਨਾ ਹੋਵੇਗਾ ਅਤੇ ਇਨ੍ਹਾਂ ਦਾ ਪ੍ਰਭਾਵੀ ਤਰੀਕੇ ਨਾਲ ਪ੍ਰਬੰਧ ਕਰਨਾ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਵਿੱਤੀ ਸਥਿਰਤਾ ਦੇ ਜੁਝਾਰੂਪਨ ਅਤੇ ਮਜ਼ਬੂਤੀ ਨੂੰ ਸਾਰੇ ਅੰਸ਼ਧਾਰਕਾਂ ਨੂੰ ਸੁਰੱਖਿਅਤ ਕਰਨਾ ਹੋਵੇਗਾ। ਸਾਨੂੰ ਆਰਥਿਕ ਮੁੜ ਵਸੇਬੇ ਅਤੇ ਵਾਧੇ ਨੂੰ ਸਮਰਥਨ ਦੇਣਾ ਹੋਵੇਗਾ। ਸਾਨੂੰ ਵਿੱਤੀ ਸਥਿਰਤਾ ਦਾ ਰੱਖ-ਰਖਾਅ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਉਪਭੋਗਤਾਵਾਂ ਵਲੋਂ ਮਿਲ ਰਹੇ ਕਰਾਰੇ ਜਵਾਬ ਤੋਂ ਬਾਅਦ Whatsapp ਨੂੰ ਦੇਣਾ ਪਿਆ ਇਹ ਸਪੱਸ਼ਟੀਕਰਣ

ਰਿਜ਼ਰਵ ਬੈਂਕ ਦੀਆਂ ਨੀਤੀਆਂ ਕਾਰਣ ਕੋਵਿਡ-19 ਦੇ ਆਰਥਿਕ ਪ੍ਰਭਾਵ ਨੂੰ ਘੱਟ ਕਰਨ ’ਚ ਮਿਲੀ ਮਦਦ

ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੋਵਿਡ-19 ਕਾਰਣ 2020 ਮਨੁੱਖੀ ਸਮਾਜ ਲਈ ਸਭ ਤੋਂ ਔਖਾ ਸਮਾਂ ਰਿਹਾ ਹੈ ਅਤੇ ਇਸ ਦੌਰਾਨ ਕੇਂਦਰੀ ਬੈਂਕ ਦੀਆਂ ਨੀਤੀਆਂ ਕਾਰਣ ਮਹਾਮਾਰੀ ਦੇ ਗੰਭੀਰ ਆਰਥਿਕ ਪ੍ਰਭਾਵਾਂ ਨੂੰ ਘੱਟ ਕਰਨ ’ਚ ਮਦਦ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਹਾਮਾਰੀ ਦੇ ਆਰਥਿਕ ਪ੍ਰਭਾਵ ਨਾਲ ਦੁਨੀਆ ਭਰ ਦੇਸ਼ਾਂ ਦਰਮਿਆਨ ਆਰਥਿਕ ਅਤੇ ਸਮਾਜਿਕ ਕਮਜ਼ੋਰੀਆਂ ਹੋਰ ਵਧੀਆ ਹਨ। ਉਨ੍ਹਾਂ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਮਹਾਮਾਰੀ ਦਰਮਿਆਨ ਅਤੇ ਉਸ ਤੋਂ ਬਾਅਦ ਵਿੱਤੀ ਪ੍ਰਣਾਲੀ ਦੇ ਪ੍ਰਬੰਧਨ ਲਈ ਠੋਸ ਅਤੇ ਸਮਝਦਾਰੀ ਵਾਲਾ ਰੁਖ ਅਪਣਾਇਆ ਜਾਏ।

ਇਹ ਵੀ ਪੜ੍ਹੋ : Tesla ਦੀ ਭਾਰਤ ’ਚ ਹੋਈ ਐਂਟਰੀ, Elon Musk ਨੇ ਟਵੀਟ ਕਰਕੇ ਜ਼ਾਹਰ ਕੀਤੀ ਖ਼ੁਸ਼ੀ

ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੌਰਾਨ ਪ੍ਰਮੁੱਖ ਟੀਚਾ ਆਰਥਿਕ ਗਤੀਵਿਧੀਆਂ ਨੂੰ ਸਮਰਥਨ ਦੇਣਾ ਸੀ। ਜਦੋਂ ਅਸੀਂ ਪਿੱਛੇ ਦੇਖਦੇ ਹਾਂ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਾਡੀਆਂ ਨੀਤੀਆਂ ਕਾਰਣ ਮਹਾਮਾਰੀ ਦੇ ਆਰਥਿਕ ਪ੍ਰਭਾਵ ਨੂੰ ਘੱਟ ਕਰਨ ’ਚ ਮਦਦ ਮਿਲੀ। ਦਾਸ ਨੇ ਕਿਹਾ ਕਿ ਮੈਂ ਇਹ ਕਹਾਂਗਾ ਕਿ ਰਿਜ਼ਰਵ ਬੈਂਕ ਲੋੜ ਮੁਤਾਬਕ ਅੱਗੇ ਹੋਰ ਉਪਾਅ ਲਈ ਵੀ ਤਿਆਰ ਹੈ। ਨਾਲ ਹੀ ਅਸੀਂ ਵਿੱਤੀ ਸਥਿਰਤਾ ਕਾਇਮ ਰੱਖਣ ਨੂੰ ਵੀ ਪੂਰੀ ਤਰ੍ਹਾਂ ਵਚਨਬੱਧ ਹਾਂ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ : Spicejet ਦੇ ਰਹੀ 899 ਰੁਪਏ ਟਿਕਟ ਦੇ ਨਾਲ 1000 ਰੁਪਏ ਦਾ ਟਿਕਟ ਵਾੳੂਚਰ

ਨੋਟ — ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News