ਦੇਸ਼ ਦੀ ਆਰਥਿਕ ਵਿਕਾਸ ਦਰ ਤੀਜੀ ਤਿਮਾਹੀ ''ਚ 8.4 ਫ਼ੀਸਦੀ ਰਹਿਣ ਦਾ ਅਨੁਮਾਨ
Thursday, Feb 29, 2024 - 06:15 PM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਆਰਥਿਕ ਵਿਕਾਸ ਦਰ ਚਾਲੂ ਵਿੱਤੀ ਸਾਲ (2023-24) ਦੀ ਤੀਜੀ ਅਕਤੂਬਰ-ਦਸੰਬਰ ਤਿਮਾਹੀ 'ਚ ਵਧ ਕੇ 8.4 ਫ਼ੀਸਦੀ ਹੋ ਗਈ ਹੈ। ਜੀਡੀਪੀ ਵਿਕਾਸ ਦਰ ਮੁੱਖ ਤੌਰ 'ਤੇ ਨਿਰਮਾਣ, ਮਾਈਨਿੰਗ ਅਤੇ ਉਸਾਰੀ ਖੇਤਰ ਦੇ ਬਿਹਤਰ ਪ੍ਰਦਰਸ਼ਨ ਕਾਰਨ ਵਧੀ ਹੈ। ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨ.ਐੱਸ.ਓ.) ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਮੌਜੂਦਾ ਵਿੱਤੀ ਸਾਲ (ਅਕਤੂਬਰ-ਦਸੰਬਰ, 2023) ਦੀ ਤੀਜੀ ਤਿਮਾਹੀ 'ਚ ਦੇਸ਼ ਦੀ ਆਰਥਿਕ ਵਿਕਾਸ ਦਰ 8.4 ਫ਼ੀਸਦੀ ਰਹੀ ਹੈ।
ਇਹ ਵੀ ਪੜ੍ਹੋ - 9 ਕਰੋੜ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: PM ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ, ਖਾਤੇ 'ਚ ਜਮ੍ਹਾ ਹੋਏ 21000 ਕਰੋੜ
ਦੱਸ ਦੇਈਏ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਇਹ 4.3 ਫ਼ੀਸਦੀ ਸੀ। ਜੀ.ਡੀ.ਪੀ. ਵਾਧਾ ਇੱਕ ਦਿੱਤੇ ਸਮੇਂ ਦੌਰਾਨ ਵਸਤੂਆਂ ਅਤੇ ਸੇਵਾਵਾਂ ਦੇ ਕੁੱਲ ਮੁੱਲ ਵਿੱਚ ਵਾਧੇ ਨੂੰ ਦਰਸਾਉਂਦਾ ਹੈ। ਰਾਸ਼ਟਰੀ ਖਾਤਿਆਂ ਦੇ ਆਪਣੇ ਦੂਜੇ ਅਗਾਊਂ ਅਨੁਮਾਨ ਵਿੱਚ NSO ਨੇ 2023-24 ਵਿੱਚ ਦੇਸ਼ ਦੀ ਵਿਕਾਸ ਦਰ 7.6 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਇਸ ਤੋਂ ਪਹਿਲਾਂ ਇਸ ਸਾਲ ਜਨਵਰੀ 'ਚ ਜਾਰੀ ਪਹਿਲੇ ਅਗਾਊਂ ਅਨੁਮਾਨ 'ਚ ਜੀਡੀਪੀ ਵਿਕਾਸ ਦਰ 7.3 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ
ਰਾਸ਼ਟਰੀ ਖਾਤਿਆਂ ਦੇ ਆਪਣੇ ਦੂਜੇ ਅਗਾਊਂ ਅਨੁਮਾਨ ਵਿੱਚ NSO ਨੇ 2023-24 ਵਿੱਚ ਦੇਸ਼ ਦੀ ਵਿਕਾਸ ਦਰ 7.6 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਇਸ ਤੋਂ ਪਹਿਲਾਂ ਇਸ ਸਾਲ ਜਨਵਰੀ 'ਚ ਜਾਰੀ ਪਹਿਲੇ ਅਗਾਊਂ ਅਨੁਮਾਨ 'ਚ ਜੀਡੀਪੀ ਵਿਕਾਸ ਦਰ 7.3 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਐੱਨਐੱਸਓ ਨੇ 2022-23 ਲਈ ਜੀਡੀਪੀ ਵਾਧੇ ਦੇ ਅਨੁਮਾਨ ਨੂੰ ਵੀ ਸੱਤ ਫ਼ੀਸਦੀ ਕਰ ਦਿੱਤਾ ਹੈ। ਪਹਿਲਾਂ ਇਹ 7.2 ਫ਼ੀਸਦੀ ਰਹਿਣ ਦਾ ਅਨੁਮਾਨ ਸੀ।
ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8