ਦੇਸ਼ ਲਈ ਈ-ਵਾਹਨ ਵੱਡਾ ਮੌਕਾ : ਅਮਿਤਾਭ ਕਾਂਤ
Thursday, Jul 18, 2019 - 01:35 AM (IST)

ਨਵੀਂ ਦਿੱਲੀ— ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ਕਿਹਾ ਕਿ ਇਲੈਕਟ੍ਰਿਕ ਵਾਹਨ ਸੈਕਟਰ ਭਾਰਤੀ ਵਿਨਿਰਮਾਤਾਵਾਂ ਲਈ ਵੱਡਾ ਮੌਕਾ ਹੈ ਅਤੇ ਉਨ੍ਹਾਂ ਨੂੰ ਇਹ ਮਾਡਲ ਨਾ ਸਿਰਫ ਘਰੇਲੂ ਬਾਜ਼ਾਰ ਲਈ ਸਗੋਂ ਬਰਾਮਦ ਹਿੱਤ ਬਣਾਉਣੇ ਚਾਹੀਦੇ ਹਨ। ‘ਐਂਟਰਪ੍ਰੈਨਿਓਰ 2019’ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਾਂਤ ਨੇ 2030 ਤੱਕ ਭਾਰਤ ਦੀ ਅਰਥਵਿਵਸਥਾ ਨੂੰ 10,000 ਅਰਬ ਡਾਲਰ ਪਹੁੰਚਾਉਣ ਦੇ ਵੱਡੇ ਟੀਚੇ ’ਤੇ ਵੀ ਜ਼ੋਰ ਦਿੱਤਾ। ਕਾਂਤ ਨੇ ਕਿਹਾ, ‘‘ਈ-ਵਾਹਨ ਇਕ ਉੱਭਰਦਾ ਮੌਕਾ ਹੈ ਕਿਉਂਕਿ ਭਾਰਤ ’ਚ 72 ਫੀਸਦੀ ਤੋਂ ਜ਼ਿਆਦਾ ਦੋਪਹੀਆ ਵਾਹਨ ਹਨ, ਜਿਨ੍ਹਾਂ ਨੂੰ ਇਲੈਕਟ੍ਰਿਕ ਬਣਾਉਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ।’’ ਨੀਤੀ ਆਯੋਗ ਨੇ ਸਾਰੇ ਤਿੰਨ-ਪਹੀਆ ਅਤੇ 150 ਸੀ. ਸੀ. ਤੋਂ ਘੱਟ ਦੋਪਹੀਆ ਵਾਹਨਾਂ ਨੂੰ ਕ੍ਰਮਵਾਰ 2023 ਅਤੇ 2025 ਤੱਕ ਇਲੈਕਟ੍ਰਾਨਿਕ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ।