20 ਕਰੋੜ ਤੋਂ ਵੱਧ ਦੇ ਕਾਰੋਬਾਰ ’ਤੇ 1 ਅਪ੍ਰੈਲ ਤੋਂ ਈ-ਚਾਲਾਨ ਲਾਜ਼ਮੀ

Sunday, Feb 27, 2022 - 06:48 PM (IST)

20 ਕਰੋੜ ਤੋਂ ਵੱਧ ਦੇ ਕਾਰੋਬਾਰ ’ਤੇ 1 ਅਪ੍ਰੈਲ ਤੋਂ ਈ-ਚਾਲਾਨ ਲਾਜ਼ਮੀ

ਨਵੀਂ ਦਿੱਲੀ  (ਭਾਸ਼ਾ) – ਕੇਂਦਰੀ ਇਨਡਾਇਰੈਕਟ ਟੈਕਸ ਅਤੇ ਕਸਟਮ ਬੋਰਡ ਨੇ ਕਿਹਾ ਕਿ 20 ਕਰੋੜ ਰੁਪਏ ਤੋਂ ਵੱਧ ਟਰਨਓਵਰ ਵਾਲੇ ਕਾਰੋਬਾਰਾਂ ਨੂੰ 1 ਅਪ੍ਰੈਲ ਤੋਂ ਬੀ2ਬੀ (ਕਾਰੋਬਾਰ ਤੋਂ ਕਾਰੋਬਾਰ) ਲੈਣ-ਦੇਣ ਲਈ ਇਲੈਕਟ੍ਰਾਨਿਕ ਚਾਲਾਨ ਕੱਟਣਾ ਹੋਵੇਗਾ। ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਕਾਨੂੰਨ ਦੇ ਤਹਿਤ ਬੀ2ਬੀ ਲੈਣ-ਦੇਣ ’ਤੇ 500 ਕਰੋੜ ਤੋਂ ਵੱਧ ਟਰਨਓਵਰ ਵਾਲੀਆਂ ਕੰਪਨੀਆਂ ਲਈ 1 ਅਕਤੂਬਰ 2020 ਤੋਂ ਈ-ਚਾਲਾਨ ਲਾਜ਼ਮੀ ਕਰ ਦਿੱਤਾ ਗਿਆ ਸੀ। ਬਾਅਦ ’ਚ ਇਸ ਨੂੰ ਇਕ ਜਨਵਰੀ 2021 ਤੋਂ 100 ਕਰੋੜ ਰੁਪਏ ਤੋਂ ਵੱਧ ਟਰਨਓਵਰ ਵਾਲੀਆਂ ਕੰਪਨੀਆਂ ਲਈ ਲਾਜ਼ਮੀ ਬਣਾ ਦਿੱਤਾ ਗਿਆ। ਪਿਛਲੇ ਸਾਲ ਇਕ ਅਪ੍ਰੈਲ ਤੋਂ 50 ਕਰੋੜ ਰੁਪਏ ਤੋਂ ਵੱਧ ਟਰਨਓਵਰ ਵਾਲੀਆਂ ਕੰਪਨੀਆਂ ਬੀ2ਬੀ ਲੈਣ-ਦੇਣ ਲਈ ਈ-ਚਾਲਾਨ ਕੱਟ ਰਹੀਆਂ ਸਨ। ਹੁਣ ਇਸ ਦੇ ਘੇਰੇ ’ਚ 20 ਕਰੋੜ ਰੁਪਏ ਤੋਂ ਵੱਧ ਟਰਨਓਵਰ ਵਾਲੀਆਂ ਕੰਪਨੀਆਂ ਨੂੰ ਲਿਆਂਦਾ ਜਾ ਰਿਹਾ ਹੈ। ਈਵਾਈ ਇੰਡੀਆ ਦੇ ਟੈਕਸ ਪਾਰਟਨਰ ਬਿਪਿਨ ਸਪਰਾ ਨੇ ਕਿਹਾ ਕਿ ਇਸ ਕਦਮ ਨਾਲ ਟੈਕਸ ਪਾਲਣਾ ਸੌਖਾਲੀ ਹੋਵੇਗੀ ਅਤੇ ਇਨਪੁੱਟ ਟੈਕਸ ਕ੍ਰੈਡਿਟ ਸਬੰਧੀ ਧੋਖਾਦੇਹੀ ’ਚ ਵੀ ਕਮੀ ਹੋਵੇਗੀ।


author

Harinder Kaur

Content Editor

Related News