2024-25 ਤੱਕ ਨਵੀਂਆਂ ਬੱਸਾਂ ਦੀ ਵਿਕਰੀ ''ਚ ਈ-ਬੱਸਾਂ ਦੀ 8-10 ਫੀਸਦੀ ਹਿੱਸੇਦਾਰੀ ਹੋਵੇਗੀ : ICRA

Thursday, Aug 19, 2021 - 06:02 PM (IST)

ਨਵੀਂ ਦਿੱਲੀ (ਭਾਸ਼ਾ ) - ਰੇਟਿੰਗ ਏਜੰਸੀ ਇਕਰਾ ਮੁਤਾਬਕ ਵਿੱਤੀ ਸਾਲ 2024-25 ਤੱਕ ਨਵੀਂ ਬੱਸਾਂ ਦੀ ਵਿਕਰੀ ਵਿੱਚ ਈ-ਬੱਸਾਂ ਦੀ 8-10 ਫੀਸਦੀ ਹਿੱਸੇਦਾਰੀ ਹੋਣ ਦੀ ਉਮੀਦ ਹੈ ਭਾਰਤ ਦੇ ਬਿਜਲੀਕਰਨ ਅਭਿਆਨ ਵਿੱਚ ਇਸ ਸੈਕਟਰ ਦੇ ਸਭ ਤੋਂ ਅੱਗੇ ਰਹਿਣ ਦੀ ਉਮੀਦ ਹੈ। ਇਕਰਾ ਨੇ ਇਕ ਬਿਆਨ ਵਿਚ ਕਿਹਾ ਕਿ ਪਿਛਲੇ ਡੇਢ ਸਾਲ ਵਿਚ ਲਾਗ ਕਾਰਨ ਜਨਤਕ ਆਵਾਜਾਈ ਖ਼ੇਤਰ ਵਿਚ ਚੁਣੌਤੀਆਂ ਦੇ ਬਾਵਜੂਦ ਈ-ਬੱਸ ਸੈਕਟਰ ਵਿਚ ਹਲਚਲ ਪਹਿਲਾਂ ਤੋਂ ਦਿਖਾਈ ਦੇ ਰਹੀ ਹੈ। 

ਰੇਟਿੰਗ ਏਜੰਸੀ ਨੇ ਅੱਗੇ ਕਿਹਾ ਕਿ ਹਾਈਬ੍ਰਿਡ ਅਤੇ ਇਲੈਕਟ੍ਰਿਕ ਵਾਹਨਾਂ ਦੀ ਰੈਪਿਡ ਸਵੀਕ੍ਰਿਤੀ ਅਤੇ ਨਿਰਮਾਣ (ਫੇਮ) ਸਕੀਮ ਨੂੰ ਦੋ ਸਾਲਾਂ ਲਈ ਅਪ੍ਰੈਲ 2024 ਤੱਕ ਵਧਾ ਦਿੱਤਾ ਗਿਆ ਹੈ, ਜਿਸ ਕਾਰਨ ਮੱਧਮ ਮਿਆਦ ਵਿੱਚ ਇਸ ਸੈਕਟਰ ਨੂੰ ਹੁਲਾਰਾ ਮਿਲੇਗਾ। ਇਕਰਾ ਨੇ ਕਿਹਾ ਕਿ ਹਾਲਾਂਕਿ ਇਸ ਯੋਜਨਾ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਵਿੱਚ ਮਹਾਂਮਾਰੀ ਕਾਰਨ ਕੁਝ ਦੇਰੀ ਹੋਈ ਹੈ, ਜਿਸ ਕਾਰਨ ਕੁਝ ਚੁਣੌਤੀਆਂ ਵੀ ਹਨ। ਫੇਮ(FAME) ਸਕੀਮ ਦੇ ਤਹਿਤ ਇਲੈਕਟ੍ਰਿਕ ਬੱਸਾਂ ਤੇ ਪੂੰਜੀਗਤ ਸਬਸਿਡੀ ਦੀ ਵਿਵਸਥਾ ਹੈ। ਇਕਰਾ ਰੇਟਿੰਗਸ ਦੇ ਉਪ ਪ੍ਰਧਾਨ ਅਤੇ ਸਹਿ-ਸਮੂਹ ਮੁਖੀ ਸ਼੍ਰੀਕੁਮਾਰ ਕ੍ਰਿਸ਼ਣਾਮੂਰਤੀ ਨੇ ਕਿਹਾ, “ਇਲੈਕਟ੍ਰਿਕ ਬੱਸ ਪ੍ਰੋਜੈਕਟਸ ਵਿਚ ਬੱਸ ਦੀ ਲਾਗਤ ਕੁੱਲ ਪ੍ਰੋਜੈਕਟ ਦਾ 75-80 ਫ਼ੀਸਦੀ ਹੈ। ਫੇਮ-ਦੋ ਯੋਜਨਾ ਦੇ ਤਹਿਤ ਪ੍ਰਤੀ ਬੱਸ 35-55 ਲੱਖ ਦੀ ਪੂੰਜੀਗਤ ਸਬਸਿਡੀ ਦੇ ਨਾਲ ਪ੍ਰੋਜੈਕਟ ਲਾਗਤ ਦਾ ਇਕ ਵੱਡਾ ਹਿੱਸਾ ਪੂੰਜੀਗਤ ਸਬਸਿਡੀ ਦੇ ਜ਼ਰੀਏ ਪੂਰਾ ਕੀਤਾ ਜਾ ਸਕਦਾ ਹੈ ਜੋ 40 ਫ਼ੀਸਦੀ ਤੱਕ ਹੋ ਸਕਦਾ ਹੈ। ਇਹ ਇਨ੍ਹਾਂ ਪ੍ਰੋਜੈਕਟਾਂ ਦੀ ਵਿਵਹਾਰਕਤਾ ਲਈ ਵਧੀਆ ਹੈ।

ਇਹ ਵੀ ਪੜ੍ਹੋ : ਦੁਨੀਆ ਦੇ 100 ਅਮੀਰਾਂ ਦੀ ਸੂਚੀ 'ਚ ਸ਼ਾਮਲ ਹੋਏ ਇਕ ਹੋਰ ਭਾਰਤੀ, 5000 ਰੁਪਏ ਤੋਂ ਕੀਤੀ ਸੀ ਸ਼ੁਰੂਆਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News