ਈ-ਬੇ ਨੇ PAYTM ਮਾਲ ''ਚ 5.5 ਫੀਸਦੀ ਹਿੱਸੇਦਾਰੀ ਖਰੀਦੀ

Friday, Jul 19, 2019 - 09:49 AM (IST)

ਈ-ਬੇ ਨੇ PAYTM ਮਾਲ ''ਚ 5.5 ਫੀਸਦੀ ਹਿੱਸੇਦਾਰੀ ਖਰੀਦੀ

ਨਵੀਂ ਦਿੱਲੀ—ਅਮਰੀਕੀ ਈ-ਕਾਮਰਸ ਕੰਪਨੀ ਈ-ਬੇ ਨੇ ਪੇ.ਟੀ.ਐੱਮ. ਮਾਲ 'ਚ ਨਿਵੇਸ਼ ਕੀਤਾ ਹੈ। ਉਸ ਨੇ ਪੀ.ਟੀ.ਐੱਮ. ਮਾਲ 'ਚ 5.5 ਫੀਸਦੀ ਹਿੱਸਦਾਰੀ ਲਈ ਹੈ। ਹਾਲਾਂਕਿ ਸੌਦੇ ਦੇ ਮੁੱਲ ਦੇ ਬਾਰੇ 'ਚ ਜਾਣਕਾਰੀ ਨਹੀਂ ਦਿੱਤੀ ਗਈ ਹੈ। ਈ-ਬੇ ਭਾਰਤੀ ਈ-ਕਾਮਰਸ ਮੰਚ ਪੇ.ਟੀ.ਐੱਮ. ਮਾਲ 'ਚ ਨਿਵੇਸ਼ ਕਰਨ ਵਾਲੀ ਤੀਜੀ ਕੰਪਨੀ ਹੈ। ਇਸ ਤੋਂ ਪਹਿਲਾਂ ਸਨੈਪਡੀਲ ਅਤੇ ਫਲਿੱਪਕਾਰਟ ਇਸ 'ਚ ਨਿਵੇਸ਼ ਕਰ ਚੁੱਕੀ ਹੈ। ਈ-ਬੇ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਨ ਵੇਨਿਗ ਨੇ ਕਿਹਾ ਕਿ ਪੇ.ਟੀ.ਐੱਮ. ਮਾਲ ਦੇ ਨਾਲ ਵਪਾਰਕ ਸਮਝੌਤਾ ਕੀਤਾ ਹੈ। ਇਸ ਦਾ ਉਦੇਸ਼ ਭਾਰਤ ਦੇ ਵੱਡੇ ਮਾਰਕਿਟਪਲੇਸ 'ਚੋਂ ਇਕ 'ਤੇ ਆਪਣੇ ਸੰਸਾਰਕ ਉਤਪਾਦਾਂ ਦੀ ਸੂਚੀ ਨੂੰ ਪੇਸ਼ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਈ-ਬੇ ਪੇ.ਟੀ.ਐੱਮ. ਮਾਲ 'ਤੇ ਇਕ ਸਟੋਰ ਖੋਲ੍ਹੇਗੀ। ਜਿਸ ਨਾਲ ਪੇ.ਟੀ.ਐੱਮ. ਅਤੇ ਪੇ.ਟੀ.ਐੱਮ. ਮਾਲ ਦੇ ਗਾਹਕ ਸਾਡੇ ਸੰਸਾਰਕ ਉਤਪਾਦਾਂ ਦੀ ਸੂਚੀ ਤੱਕ ਪਹੁੰਚ ਸਕਣਗੇ। ਇਸ ਸਾਂਝੇਦਾਰੀ ਦੇ ਤਹਿਤ, ਈ-ਬੇ ਲਗਭਗ 5.5 ਫੀਸਦੀ ਹਿੱਸੇਦਾਰੀ ਦੇ ਲਈ ਪੇ.ਟੀ.ਐੱਮ. ਮਾਲ 'ਚ ਨਿਵੇਸ਼ ਕਰ ਰਹੀ ਹੈ


author

Aarti dhillon

Content Editor

Related News