ਈ. ਪੀ. ਐੱਫ. ਭੁਗਤਾਨ ਹੋਵੇਗਾ ਐੱਨ. ਪੀ. ਸੀ. ਆਈ. ਦੇ ਪਲੇਟਫਾਰਮ ਤੋਂ

Friday, Nov 24, 2017 - 01:55 AM (IST)

ਨਵੀਂ ਦਿੱਲੀ— ਇੰਪਲਾਈਮੈਂਟ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈ. ਪੀ. ਐੱਫ. ਓ.) ਦੇ ਕੇਂਦਰੀ ਬੋਰਡ ਨੇ ਭੁਗਤਾਨ ਲਈ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਦੇ ਪਲੇਟਫਾਰਮ ਨੂੰ ਵਰਤਣ ਦੀ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਅੰਸ਼ਧਾਰਕਾਂ ਦਾ ਭੁਗਤਾਨ ਆਸਾਨੀ ਨਾਲ ਅਤੇ ਘੱਟ ਲਾਗਤ 'ਤੇ ਕੀਤਾ ਜਾ ਸਕੇਗਾ।
 ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਸੰਤੋਸ਼ ਗੰਗਵਾਰ ਦੀ ਪ੍ਰਧਾਨਗੀ 'ਚ ਅੱਜ ਇੱਥੇ ਕੇਂਦਰੀ ਬੋਰਡ ਦੀ 219ਵੀਂ ਬੈਠਕ ਹੋਈ। ਬੈਠਕ 'ਚ ਦੱਸਿਆ ਗਿਆ ਕਿ ਇਸ ਪਲੇਟਫਾਰਮ ਦੀ ਵਰਤੋਂ ਨਾਲ ਲੈਣ-ਦੇਣ ਦੀ ਲਾਗਤ 'ਚ ਕਮੀ ਆਵੇਗੀ ਅਤੇ ਪ੍ਰਕਿਰਿਆ ਸਰਲ ਅਤੇ ਆਸਾਨ ਹੋਵੇਗੀ। ਇਸ ਤੋਂ ਇਲਾਵਾ ਇਹ ਆਧਾਰ ਨਾਲ ਜੁੜੀ ਹੋਵੇਗੀ, ਜਿਸ ਨਾਲ ਭੁਗਤਾਨ ਤੇਜ਼ੀ ਨਾਲ ਹੋ ਸਕੇਗਾ।  ਈ. ਪੀ. ਐੱਫ. ਓ. ਨੇ ਆਧਾਰ ਨੰਬਰ ਨੂੰ ਯੂ. ਏ. ਐੱਨ. ਨਾਲ ਜੋੜਨ ਦੀ ਇਕ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ ਹੈ, ਜਿਸ ਦੇ ਨਾਲ ਕੋਈ ਵੀ ਕਰਮਚਾਰੀ ਆਪਣੇ ਪ੍ਰੋਵੀਡੈਂਟ ਫੰਡ ਖਾਤੇ ਨੂੰ ਆਧਾਰ ਤੇ ਕੇ. ਵਾਈ. ਸੀ. (ਗਾਹਕ ਨੂੰ ਜਾਣੋ) ਨਾਲ ਜੋੜ ਸਕਦਾ ਹੈ। ਇਸ ਦੇ ਲਈ ਕਿਸੇ ਦਸਤਾਵੇਜ਼ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਨਾਂ, ਜਨਮ ਤਰੀਕ ਅਤੇ ਹੋਰ ਸਬੰਧਤ ਸੁਧਾਰਾਂ ਲਈ ਆਨਲਾਈਨ ਅਪੀਲ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।


Related News