ਪੋਲਟਰੀ ਉਦਯੋਗ ’ਤੇ ਲਗਾਤਾਰ ਪੈ ਰਹੀ ਮੰਦੀ ਦੀ ਮਾਰ, ਕਾਰੋਬਾਰੀਆਂ ਨੇ ਕੀਤੀ ਇਹ ਫਰਿਆਦ

Tuesday, Jan 19, 2021 - 06:23 PM (IST)

ਪੋਲਟਰੀ ਉਦਯੋਗ ’ਤੇ ਲਗਾਤਾਰ ਪੈ ਰਹੀ ਮੰਦੀ ਦੀ ਮਾਰ, ਕਾਰੋਬਾਰੀਆਂ ਨੇ ਕੀਤੀ ਇਹ ਫਰਿਆਦ

ਨਵੀਂ ਦਿੱਲੀ — ਦੇਸ਼ ਵਿਚ ਰੋਜ਼ਾਨਾ ਲਗਭਗ 25 ਕਰੋੜ ਅੰਡਿਆਂ ਦਾ ਉਤਪਾਦਨ ਹੁੰਦਾ ਹੈ। ਮੌਜੂਦਾ ਸਮੇਂ ’ਚ ਲੱਖਾਂ ਲੋਕ ਪੋਲਟਰੀ ਦੇ ਕਾਰੋਬਾਰ ਵਿਚ ਲੱਗੇ ਹੋਏ ਹਨ। ਦੂਜੇ ਪਾਸੇ ਇਹੀ ਉਹ ਕਾਰੋਬਾਰ ਹੈ ਜਿਸ ਨੂੰ ਕਦੇ ਬਰਡ ਫਲੂ ਅਤੇ ਕਦੇ ਕੋਰੋਨਾ ਵਰਗੀਆਂ ਲਾਗ ਕਾਰਨ ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਡਾ ਘਾਟਾ ਝਲਣਾ ਪਿਆ ਹੈ। ਹੁਣ ਮੁਰਗੀ ਦੇ ਦਾਣੇ ਦਾ ਐਮਐਸਪੀ ਵਧਣ ਕਾਰਨ ਇਹ ਕਾਰੋਬਾਰ ਫਿਰ ਤੋਂ ਮੰਦੀ ਦੇ ਕਗਾਰ ’ਤੇ ਆ ਗਿਆ ਹੈ। ਜਿਸ ਕਾਰਨ ਹੁਣ ਆਂਡਿਆਂ ਦਾ ਵੀ   ਹੁਣ ਘੱਟੋ-ਘੱਟ ਮੁੱਲ(ਐਮਐਸਪੀ) ਤੈਅ ਕਰਨ ਦੀ ਮੰਗ ਚੁ੍ਕੀ ਜਾ ਰਹੀ ਹੈ। ਇਹ ਮੰਗ ਕਿਸਾਨ ਅੰਦੋਲਨ ਦੌਰਾਨ ਵੀ ਜ਼ੋਰ ਫੜ੍ਹ ਰਹੀ ਹੈ। ਇਸ ਦੇ ਨਾਲ ਹੀ ਸਕੂਲਾਂ ਵਿਚ ਦਿੱਤੇ ਮਿਡ-ਡੇਅ ਮੀਲ ਵਿਚ ਅੰਡਿਆਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਪੋਲਟਰੀ ਫਾਰਮ ਸੰਚਾਲਕ ਅਤੇ ਪੋਲਟਰੀ ਮਾਹਰਾਂ ਦਾ ਕਹਿਣਾ ਹੈ, ‘ਪੂਰੇ ਦੇਸ਼ ਵਿਚ 40 ਕਰੋੜ ਦੇ ਕਰੀਬ ਮੁਰਗੀ ਤੋਂ ਆਂਡਿਆਂ ਦਾ ਉਤਪਾਦਨ ਕਰਵਾਇਆ ਜਾਂਦਾ ਹੈ ਜਿੱਥੋਂ ਰੋਜ਼ਾਨਾ ਤਕਰੀਬਨ 25 ਕਰੋੜ ਆਂਡੇ ਪੈਦਾ ਹੁੰਦੇ ਹਨ। ਇੱਕ ਮੁਰਗੀ 100 ਤੋਂ 125 ਗ੍ਰਾਮ ਅਨਾਜ, ਬਾਜਰੇ, ਸੋਇਆਬੀਨ ਅਤੇ ਮੱਕੀ ਖਾਂਦੀ ਹੈ। ਕੁਝ ਸਮੇਂ ਦਰਮਿਆਨ ਕੇਂਦਰ ਸਰਕਾਰ ਨੇ ਤਿੰਨੋਂ ਦੇ ਐਮਐਸਪੀ ਨੂੰ ਵਧਾ ਦਿੱਤਾ ਹੈ। ਜੇ ਕੇਂਦਰ ਸਰਕਾਰ ਮਿਡ-ਡੇਅ ਮੀਲ ਵਿਚ ਅੰਡਿਆਂ ਨੂੰ ਸ਼ਾਮਲ ਕਰਦੀ ਹੈ, ਤਾਂ ਇਹ ਪੋਲਟਰੀ ਕਾਰੋਬਾਰ ਨੂੰ ਵੀ ਰਾਹਤ ਦੇ ਸਕਦੀ ਹੈ। ਇਸ ਨਾਲ ਆਂਡਿਆਂ ਨੂੰ ਇੱਕ ਨਵਾਂ ਬਾਜ਼ਾਰ ਮਿਲੇਗਾ। ਅੰਡੇ ਉੱਤਰ-ਪੂਰਬ ਵਿਚ ਬੱਚਿਆਂ ਨੂੰ ਦਿੱਤੇ ਜਾਂਦੇ ਹਨ। 

ਇਹ ਵੀ ਪੜ੍ਹੋ : ਦੋ ਦਿਨਾਂ ’ਚ 5 ਫ਼ੀਸਦੀ ਚੜ੍ਹੇ ਰਿਲਾਇੰਸ ਦੇ ਸ਼ੇਅਰ, ਮਾਰਕਿਟ ਕੈਪ 13 ਲੱਖ ਕਰੋੜ ਦੇ ਪਾਰ

ਪੋਲਟਰੀ ਕਾਰੋਬਾਰ ਨੂੰ ਬਚਾਉਣਾ ਜ਼ਰੂਰੀ

ਯੂਪੀ ਅੰਡੇ ਐਸੋਸੀਏਸ਼ਨ ਦੇ ਪ੍ਰਧਾਨ ਕਹਿੰਦੇ ਹਨ, 'ਐਮਐਸਪੀ ਵਧਣ ਕਾਰਨ ਮੁਰਗੀ ਦੀ ਖੁਰਾਕ ਮਹਿੰਗੀ ਹੋ ਗਈ ਹੈ ਜਿਸ ਕਾਰਨ ਅੰਡਿਆਂ ਦੀ ਕੀਮਤ ਵੱਧ ਗਈ ਹੈ। ਇੱਕ ਅੰਡੇ ਦੀ ਕੀਮਤ 3 ਰੁਪਏ ਤੋਂ 3.5 ਰੁਪਏ ਆ ਰਹੀ ਹੈ। ਸਰਦੀਆਂ ਦੇ 2 ਮਹੀਨਿਆਂ ਨੂੰ ਛੱਡ ਕੇ ਅੰਡਾ 360 ਰੁਪਏ ਤੋਂ 425 ਰੁਪਏ ਤੱਕ ਵੇਚਿਆ ਜਾਂਦਾ ਹੈ। ਅੰਡੇ ਗਰਮੀਆਂ ਦੇ ਦੌਰਾਨ ਠੰਡੇ ਸਟੋਰ ਵਿਚ ਵੱਖਰੇ ਤੌਰ ’ਤੇ ਸਟੋਰ ਕੀਤੇ ਜਾਂਦੇ ਹਨ ਉਸ ਦਾ ਖਰਚਾ ਵੀ ਵਧ ਜਾਂਦਾ þ। ਇਸ ਦੇ ਨਾਲ ਹੀ ਪੋਲਟਰੀ ਨੂੰ ਵਪਾਰਕ ਰੇਟਾਂ ’ਤੇ ਵੀ ਬਿਜਲੀ ਮਿਲਦੀ ਹੈ।’

ਇਹ ਵੀ ਪੜ੍ਹੋ : ਅਡਾਨੀ ਗਰੁੱਪ ਨੂੰ ਮਿਲੇ 3 ਹੋਰ ਏਅਰਪੋਰਟ, ਜਾਣੋ ਦੇਸ਼ ਵਿਚ ਕਿਹੜੇ ਏਅਰਪੋਰਟ 'ਨੂੰ ਕਰਨਗੇ ਵਿਕਸਤ

ਇੱਕ ਪੋਲਟਰੀ ਫਾਰਮ 10 ਹਜ਼ਾਰ ਮੁਰਗੀ ਤੋਂ ਲੈ ਕੇ 1 ਲੱਖ ਮੁਰਗੀ ਤੱਕ ਦਾ ਹੋ ਸਕਦਾ ਹੈ। ਅਜਿਹੀ ਸਥਿਤੀ ਵਿਚ ਜੇ ਕੋਈ ਮੁਰਗੀ 100 ਗ੍ਰਾਮ ਅਨਾਜ ਖਾਂਦੀ ਹੈ, ਤਾਂ 10 ਹਜ਼ਾਰ ਮੁਰਗੀ ਲਈ 1000 ਕਿਲੋ ਅਨਾਜ ਦੇਣਾ ਚਾਹੀਦਾ ਹੈ। ਹੁਣ ਇਹ ਹੋਇਆ ਹੈ ਕਿ ਸਰਕਾਰ ਨੇ ਬਾਜਰਾ, ਸੋਇਆਬੀਨ ਅਤੇ ਮੱਕੀ ’ਤੇ ਘੱਟੋ-ਘੱਟ ਸਮਰਥਨ ਮੁੱਲ ਵਧਾ ਦਿੱਤਾ ਹੈ, ਪਰ ਕਿਸਾਨੀ ਦੀ ਇਹ ਫਸਲ ਸਰਕਾਰੀ ਕੇਂਦਰ ’ਤੇ ਘੱਟ ਵਿਕਦੀ ਹੈ ਅਤੇ ਆੜ੍ਹਤੀ ਵਧੇਰੇ ਖਰੀਦਦੇ ਹਨ, ਉਹ ਵੀ ਐਮਐਸਪੀ ਨਾਲੋਂ ਘੱਟ ਰੇਟ ’ਤੇ। ਫਿਰ ਉਹੀ ਆੜ੍ਹਤੀ ਪੋਲਟਰੀ ਮਾਲਕਾ ਨੂੰ ਬਾਜਰਾ, ਸੋਇਆਬੀਨ ਅਤੇ ਮੱਕੀ ਐਮਐਸਪੀ ਤੋਂ ਉੱਪਰ ਭਾਅ ’ਤੇ ਵੇਚਦੇ ਹਨ। 

ਇਹ ਵੀ ਪੜ੍ਹੋ : PNB ਦੇ ਰਿਹੈ PPF ’ਚ ਖਾਤਾ ਖੋਲ੍ਹਣ ਦਾ ਮੌਕਾ, ਟੈਕਸ ’ਚ ਛੋਟ ਸਮੇਤ ਮਿਲੇਗਾ ਵਿਆਜ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News