ਫਿਚ ਦੇ ਝਟਕੇ ਕਾਰਨ ਮੂਧੇ ਮੂੰਹ ਡਿੱਗਾ ਸ਼ੇਅਰ ਬਾਜ਼ਾਰ, ਸੈਂਸੈਕਸ 676 ਅੰਕ ਡਿੱਗਿਆ

08/02/2023 5:24:46 PM

ਨਵੀਂ ਦਿੱਲੀ - ਫਿਚ ਰੇਟਿੰਗਸ ਵਲੋਂ ਅਮਰੀਕਾ ਦੀ ਸਰਵੋਇੰਨ ਕ੍ਰੈਡਿਟ ਰੇਟਿੰਗ ਨੂੰ ਘਟਾਏ ਜਾਣ ਤੋਂ ਬਾਅਦ ਗਲੋਬਲ ਸ਼ੇਅਰ ਬਾਜ਼ਾਰਾਂ 'ਚ ਕਮਜ਼ੋਰੀ ਵਿਚਾਲੇ ਬੁੱਧਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਦਰਜ ਕੀਤੀ ਗਈ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ 676.53 ਅੰਕ ਭਾਵ 1.02 ਫ਼ੀਸਦੀ ਦੀ ਗਿਰਾਵਟ ਨਾਲ 65,782.78 'ਤੇ ਬੰਦ ਹੋਇਆ। ਇਸੇ ਤਰ੍ਹਾਂ NSE ਨਿਫਟੀ 207.00 ਅੰਕ ਯਾਨੀ 1.05% ਦੀ ਗਿਰਾਵਟ ਨਾਲ 19,526.55 ਅੰਕ ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ 'ਤੇ ਹੀਰੋ ਮੋਟੋਕਾਰਪ ਦਾ ਸਟਾਕ 3.49 ਫ਼ੀਸਦੀ ਡਿੱਗ ਕੇ ਸਭ ਤੋਂ ਜ਼ਿਆਦਾ ਗਿਰਾਵਟ ਵਾਲਾ ਰਿਹਾ।

ਇਹ ਵੀ ਪੜ੍ਹੋ : ਇਕੱਠੇ 20 ਰੁਪਏ ਮਹਿੰਗਾ ਹੋਇਆ ਪੈਟਰੋਲ, ਗੁਆਂਢੀ ਮੁਲਕ 'ਚ ਮਚੀ ਹਾਹਾਕਾਰ

ਬੀ.ਐੱਸ.ਈ. ਸੈਂਸੈਕਸ 'ਤੇ ਟਾਟਾ ਸਟੀਲ ਅਤੇ ਟਾਟਾ ਮੋਟਰਜ਼ ਦੇ ਸ਼ੇਅਰ 3 ਫ਼ੀਸਦੀ ਤੋਂ ਜ਼ਿਆਦਾ ਦੇ ਨੁਕਸਾਨ ਨਾਲ ਬੰਦ ਹੋਏ। ਇਨ੍ਹਾਂ ਤੋਂ ਇਲਾਵਾ ਬਜਾਜ ਫਿਨਸਰਵ, ਐੱਨਟੀਪੀਸੀ, ਜੇਐੱਸਡਬਲਯੂ ਸਟੀਲ ਅਤੇ ਐੱਸਬੀਆਈ ਦੇ ਸ਼ੇਅਰਾਂ ਵਿੱਚ ਫ਼ੀਸਦੀ ਤੋਂ ਵੱਧ ਦੀ ਗਿਰਾਵਟ ਦੇ ਨਾਲ ਕਲੋਜ ਹੁੰਦੇ ਹੋਏ ਲਾਰਸਨ ਐਂਡ ਟੂਬਰੋ, ਭਾਰਤੀ ਏਅਰਟੈੱਲ, ਐਕਸਿਸ ਬੈਂਕ, ਕੋਟਕ ਮਹਿੰਦਰਾ ਬੈਂਕ, ਪਾਵਰਗ੍ਰਿਡ, ਐੱਚਡੀਐੱਫਸੀ ਬੈਂਕ, ਟਾਈਟਨ, ਆਈਟੀਸੀ, ਬਜਾਜ ਫਾਈਨਾਂਸ ਅਤੇ ਇੰਡਸਇੰਡ ਬੈਂਕ ਦੇ ਸ਼ੇਅਰ ਇਕ ਫ਼ੀਸਦੀ ਤੋਂ ਜ਼ਿਆਦਾ ਦੀ ਕਮਜ਼ੋਰੀ ਨਾਲ ਬੰਦ ਹੋਏ।

ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ

ਇਨ੍ਹਾਂ ਤੋਂ ਇਲਾਵਾ ਵਿਪਰੋ, ਆਈਸੀਆਈਸੀਆਈ ਬੈਂਕ, ਐੱਚਸੀਐੱਲ ਟੈਕ, ਮਾਰੂਤੀ, ਇੰਫੋਸਿਸ, ਰਿਲਾਇੰਸ ਇੰਡਸਟਰੀਜ਼ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ 0.50 ਫ਼ੀਸਦੀ ਤੋਂ ਜ਼ਿਆਦਾ ਦੇ ਨੁਕਸਾਨ ਨਾਲ ਬੰਦ ਹੋਏ।

ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News