ਅਰਬ ਦੇਸ਼ਾਂ ਦੀ ਅਰਥਵਿਵਸਥਾ ’ਚ ਆਵੇਗੀ 5.7 ਫੀਸਦੀ ਦੀ ਗਿਰਾਵਟ : ਸੰਯੁਕਤ ਰਾਸ਼ਟਰ

07/24/2020 12:37:07 AM

ਬੇਰੂਤ (ਭਾਸ਼ਾ)–ਕੋਰੋਨਾ ਵਾਇਰਸ ਮਹਾਮਾਰੀ ਨਾਲ ਅਰਬ ਦੇਸ਼ਾਂ ਦੀ ਅਰਥਵਿਵਸਥਾ ਨੂੰ ਵੱਡਾ ਝਟਕਾ ਲੱਗੇਗਾ। ਸੰਯੁਕਤ ਰਾਸ਼ਟਰ ਦੀ ਅੱਜ ਵੀਰਵਾਰ ਜਾਰੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਮਹਾਮਾਰੀ ਕਾਰਣ ਇਸ ਸਾਲ ਅਰਬ ਦੇਸ਼ਾਂ ਦੀ ਅਰਥਵਿਵਸਥਾ ’ਚ 5.7 ਫੀਸਦੀ ਦੀ ਗਿਰਾਵਟ ਆਵੇਗੀ। ਇਸ ਤੋਂ ਇਲਾਵਾ ਲੱਖਾਂ ਲੋਕ ਗਰੀਬੀ ’ਚ ਚਲੇ ਜਾਣਗੇ ਅਤੇ ਪਹਿਲਾਂ ਤੋਂ ਹੀ ਸੰਘਰਸ਼ ਤੋਂ ਪ੍ਰੇਸ਼ਾਨ ਲੋਕਾਂ ਦੀ ਸਥਿਤੀ ਹੋਰ ਖਰਾਬ ਹੋ ਜਾਵੇਗੀ।

ਪੱਛਮੀ ਏਸ਼ੀਆ ’ਤੇ ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਕਮਿਸ਼ਨ ਦਾ ਕਹਿਣਾ ਹੈ ਕਿ ਅਰਬ ਖੇਤਰ ਦੇ ਕੁਝ ਦੇਸ਼ਾਂ ਦੀ ਅਰਥਵਿਵਸਥਾ ’ਚ ਤਾਂ 13 ਫੀਸਦੀ ਤੱਕ ਦੀ ਗਿਰਾਵਟ ਆਵੇਗੀ। ਇਸ ਨਾਲ ਖੇਤਰ ਨੂੰ ਕੁਲ ਮਿਲਾ ਕੇ 152 ਅਰਬ ਡਾਲਰ ਦਾ ਨੁਕਸਾਨ ਹੋਵੇਗਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਨਾਲ 1.43 ਕਰੋੜ ਹੋਰ ਲੋਕ ਗਰੀਬੀ ’ਚ ਚਲੇ ਜਾਣਗੇ ਅਤੇ ਅਰਬ ਦੇਸ਼ਾਂ ’ਚ ਗਰੀਬਾਂ ਦੀ ਗਿਣਤੀ ਵਧ ਕੇ 11.5 ਕਰੋੜ ਹੋ ਜਾਵੇਗੀ, ਜੋ ਖੇਤਰ ਦੀ ਕੁਲ ਆਬਾਦੀ ਦਾ 25 ਫੀਸਦੀ ਹੈ।


Karan Kumar

Content Editor

Related News