ਟਰਾਈ ਦੀ ਸੋਧ ਤੋਂ ਬਾਅਦ 14 ਫ਼ੀਸਦੀ ਤੱਕ ਘਟੇਗਾ ਡੀ. ਟੀ. ਐੱਚ.-ਕੇਬਲ ਬਿੱਲ
Wednesday, Jan 08, 2020 - 01:59 AM (IST)
ਨਵੀਂ ਦਿੱਲੀ (ਭਾਸ਼ਾ)-ਕੇਬਲ ਅਤੇ ਪ੍ਰਸਾਰਣ ਸੇਵਾਵਾਂ ਲਈ ਨਵੇਂ ਰੈਗੂਲੇਟਰੀ ਢਾਂਚੇ ’ਚ ਟਰਾਈ ਦੀਆਂ ਸੋਧਾਂ ਤੋਂ ਬਾਅਦ ਡੀ. ਟੀ. ਐੱਚ.-ਕੇਬਲ ਬਿੱਲਾਂ ’ਚ ਮੌਜੂਦਾ ਪੱਧਰ ਨਾਲੋਂ 14 ਫ਼ੀਸਦੀ ਤੱਕ ਦੀ ਕਮੀ ਆਵੇਗੀ। ਰੇਟਿੰਗ ਏਜੰਸੀ ਇਕ੍ਰਾ ਨੇ ਇਹ ਗੱਲ ਕਹੀ। ਟਰਾਈ ਨੇ ਪਿਛਲੇ ਹਫ਼ਤੇ ਕੇਬਲ ਅਤੇ ਪ੍ਰਸਾਰਣ ਸੇਵਾਵਾਂ ਲਈ ਨਵੀਂ ਰੈਗੂਲੇਟਰੀ ਰੂਪ-ਰੇਖਾ ’ਚ ਸੋਧ ਕੀਤੀ ਸੀ। ਇਸ ਦੇ ਤਹਿਤ ਖਪਤਕਾਰ ਘੱਟ ਕੀਮਤ ’ਤੇ ਜ਼ਿਆਦਾ ਚੈਨਲ ਵੇਖ ਸਕਣਗੇ। ਇਹ ਬਦਲਾਅ 1 ਮਾਰਚ ਤੋਂ ਲਾਗੂ ਹੋਣਗੇ।
