ਕਾਰ ਅਤੇ ਬਾਈਕ ਚਲਾਉਣ ਨਾਲ ਸਬੰਧਤ ਨਿਯਮ ਬਦਲੇ, ਜਾਣਕਾਰੀ ਨਾ ਹੋਣਾ ਪੈ ਸਕਦੈ ਭਾਰੀ

12/01/2020 6:48:50 PM

ਨਵੀਂ ਦਿੱਲੀ — ਸੜਕ ਆਵਾਜਾਈ ਮੰਤਰਾਲੇ ਨੇ ਚਾਹ ਪਹੀਆ ਵਾਹਨ ਅਤੇ ਦੋ-ਪਹੀਆ ਵਾਹਨ ਨਾਲ ਜੁੜੇ ਨਿਯਮਾਂ ਵਿਚ ਤਬਦੀਲੀ ਕੀਤੀ ਹੈ। ਜਿਸ ਦੇ ਬਾਰੇ ਵਾਹਨ ਮਾਲਕਾਂ ਨੂੰ ਜਾਣਕਾਰੀ ਹੋਣਾ ਲਾਜ਼ਮੀ ਹੈ। ਵਾਹਨ ਚਾਲਕਾਂ ਨੂੰ ਇਨ੍ਹਾਂ ਨਿਯਮਾਂ ਬਾਰੇ ਜਾਣਕਾਰੀ ਨਾ ਹੋਣ 'ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਨਿਯਮਾਂ ਬਾਰੇ।

ਪ੍ਰਦੂਸ਼ਣ ਅੰਡਰ ਕੰਟਰੋਲ ਸਰਟੀਫਿਕੇਟ ਹੋਵੇਗਾ ਲੋੜੀਂਦਾ

ਸੜਕ ਆਵਾਜਾਈ ਮੰਤਰਾਲੇ ਨੇ ਦੇਸ਼ ਵਿਚ ਵਾਹਨਾਂ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਪੀ.ਯੂ.ਸੀ. ਦਾ ਪ੍ਰਮਾਣ ਪੱਤਰ ਲੈਣਾ ਲਾਜ਼ਮੀ ਕਰ ਦਿੱਤਾ ਹੈ। ਇਸਦੇ ਲਈ ਸਰਕਾਰ ਨੇ ਯੂਨੀਫਾਰਮ ਪੀ.ਯੂ.ਸੀ. ਸਰਟੀਫਿਕੇਟ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਜੋ ਕਿ.ਯੂ.ਆਰ. ਕੋਡ ਦੁਆਰਾ ਆਵੇਗਾ, ਜਿਸ ਵਿਚ ਵਾਹਨ ਦੀ ਪੂਰੀ ਜਾਣਕਾਰੀ ਹੋਵੇਗੀ, ਜਿਵੇਂ ਰਜਿਸਟਰੀ ਨੰਬਰ, ਮਾਲਕ ਦਾ ਨਾਮ, ਨਿਕਾਸ ਪੱਧਰ, ਆਦਿ।

ਬੀ.ਆਈ.ਐਸ. ਦੇ ਪ੍ਰਮਾਣਤ ਹੈਲਮੇਟ ਪਹਿਨਣਾ ਜ਼ਰੂਰੀ

ਸੜਕ ਅਤੇ ਟ੍ਰਾਂਸਪੋਰਟ ਮੰਤਰਾਲੇ ਨੇ ਦੋ ਪਹੀਆ ਵਾਹਨ ਮਾਲਕਾਂ ਨੂੰ ਬੀ.ਆਈ.ਐਸ. ਸਰਟੀਫਾਈਡ ਹੈਲਮੇਟ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਸਰਕਾਰ ਦਾ ਮੰਨਣਾ ਹੈ ਕਿ ਜ਼ਿਆਦਾਤਰ ਦੋ ਪਹੀਆ ਵਾਹਨ ਚਾਲਕ ਸਸਤੇ ਹੈਲਮੇਟ ਦੀ ਵਰਤੋਂ ਕਰਦੇ ਹਨ। ਜੋ ਹਾਦਸੇ ਦੌਰਾਨ ਸੱਟ ਲੱਗਣ ਤੋਂ ਰੋਕਣ ਲਈ ਕਾਰਗਰ ਨਹੀਂ ਹਨ। ਅਜਿਹੀ ਸਥਿਤੀ ਵਿਚ ਸੜਕ ਹਾਦਸੇ ਵਿਚ ਦੋਪਹੀਆ ਵਾਹਨ ਚਾਲਕ ਦੀ ਮੌਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਇਹ ਵੀ ਪੜ੍ਹੋ : ਬਾਜ਼ਾਰ ਨਾਲੋਂ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਫਾਇਨਾਂਸ ਕੰਪਨੀ ਕਰੇਗੀ ਗਹਿਣਿਆਂ ਦੀ ਨਿਲਾਮੀ

ਵਾਹਨਾਂ ਲਈ ਨਾਮਜ਼ਦੀ ਜ਼ਰੂਰੀ 

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਨਿਯਮ, 1989 ਵਿਚ ਸੋਧ ਦਾ ਪ੍ਰਸਤਾਵ ਦਿੱਤਾ ਹੈ। ਨਵੇਂ ਨਿਯਮ ਦੇ ਤਹਿਤ ਵਾਹਨ ਦਾ ਮਾਲਕ ਇੱਕ ਵਿਅਕਤੀ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ (ਨਾਮਜ਼ਦ) ਵਿਚ ਨਾਮਜ਼ਦ ਕਰ ਸਕਦਾ ਹੈ। ਨਾਮਜ਼ਦਗੀ ਦੀ ਸੁਵਿਧਾ ਵਾਹਨ ਦੀ ਰਜਿਸਟਰੀਕਰਣ ਸਮੇਂ ਪ੍ਰਦਾਨ ਕਰਨ ਦੀ ਤਜਵੀਜ਼ ਹੈ। ਵਾਹਨ ਦੇ ਮਾਲਕ ਦੀ ਮੌਤ ਹੋ ਜਾਣ ਤੋਂ ਬਾਅਦ ਇਹ ਨਿਯਮ ਵਾਹਨ ਨੂੰ ਨਾਮਜ਼ਦ ਵਿਅਕਤੀ ਨੂੰ ਤਬਦੀਲ ਕਰਨ ਵਿਚ ਸਹਾਇਤਾ ਕਰੇਗਾ।

ਓਲਾ, ਉਬੇਰ ਹੁਣ ਨਹੀਂ ਲੈ ਸਕਣਗੇ ਵਾਧੂ ਕਿਰਾਇਆ

ਸੜਕ ਆਵਾਜਾਈ ਮੰਤਰਾਲੇ ਨੇ ਓਲਾ ਅਤੇ ਉਬੇਰ ਵਰਗੀਆਂ ਟੈਕਸੀ ਕੰਪਨੀਆਂ ਲਈ ਨਵੀਂ ਗਾਈਡਲਾਈਨ ਮੋਟਰ ਵਹੀਕਲ ਐਗਰੀਗੇਟਰ ਗਾਈਡਲਾਈਨਜ 2020 ਜਾਰੀ ਕੀਤੀ ਹੈ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟੈਕਸੀ ਕੰਪਨੀਆਂ ਹੁਣ ਵਧ ਰੁਝੇਵੇਂ ਵਾਲੇ ਸਮੇਂ(ਪੀਕ ਟਾਈਮਜ਼) ਦੌਰਾਨ ਆਪਣੀ ਮਰਜ਼ੀ ਨਾਲ ਭਾਅ ਵਧਾਉਣ ਦੇ ਯੋਗ ਨਹੀਂ ਹੋਣਗੀਆਂ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਓਲਾ ਅਤੇ ਉਬੇਰ ਵਰਗੀਆਂ ਕੰਪਨੀਆਂ ਪੀਕ ਟਾਈਮਜ਼ ਵਿਚ ਬੇਸ ਫੇਅਰ ਨਾਲੋਂ ਡੇਢ ਗੁਣਾ ਜ਼ਿਆਦਾ ਕਿਰਾਏ ਹੀ ਵਧਾ ਸਕਦੀਆਂ ਹਨ।

ਇਹ ਵੀ ਪੜ੍ਹੋ : ਅੱਜ ਤੋਂ ਹੋਣਗੀਆਂ ਇਹ ਮਹੱਤਵਪੂਰਨ ਤਬਦੀਲੀਆਂ, ਆਮ ਆਦਮੀ ਦੇ ਜੀਵਨ 'ਤੇ ਪਵੇਗਾ ਇਸ ਦਾ ਅਸਰ

ਓਲਾ, ਉਬੇਰ ਲਈ ਯਾਤਰਾ ਨੂੰ ਰੱਦ ਕਰਨਾ ਹੋਵੇਗਾ ਮੁਸ਼ਕਲ

ਓਲਾ, ਉਬੇਰ ਦਾ ਡਰਾਈਵਰ ਜਾਂ ਯਾਤਰੀ ਬੁਕਿੰਗ ਦੇ ਪੁਸ਼ਟੀਕਰਣ ਤੋਂ ਬਾਅਦ ਬਿਨਾਂ ਕਿਸੇ ਜਾਇਜ਼ ਕਾਰਨ ਤੋਂ ਜੇਕਰ ਯਾਤਰਾ ਰੱਦ ਕਰਦੇ ਹਨ ਤਾਂ ਇਸ ਲਈ 10 ਪ੍ਰਤੀਸ਼ਤ ਜੁਰਮਾਨਾ ਲਗਾਇਆ ਜਾਵੇਗਾ। ਇਹ ਉਨ੍ਹਾਂ ਯਾਤਰੀਆਂ ਲਈ ਵੱਡੀ ਰਾਹਤ ਪ੍ਰਦਾਨ ਕਰੇਗੀ ਜਿਨ੍ਹਾਂ ਨੂੰ ਪਹਿਲਾਂ ਡਰਾਈਵਰ ਦਾ ਫੋਨ ਆਉਂਦਾ ਹੈ ਅਤੇ ਇਹ ਪੁੱਛਣ ਤੋਂ ਬਾਅਦ ਕਿ ਯਾਤਰੀ ਨੂੰ ਕਿੱਥੇ ਜਾਣਾ ਹੈ, ਕੁਝ ਬਹਾਨਾ ਬਣਾ ਕੇ ਸਵਾਰੀ ਨੂੰ ਰੱਦ ਕਰ ਦਿੰਦੇ ਹਨ।

ਓਲਾ, ਉਬੇਰ ਡਰਾਈਵਰਾਂ ਲਈ ਲੋੜੀਂਦਾ ਬੀਮਾ ਕਵਰ

ਸੜਕਾਂ ਅਤੇ ਆਵਾਜਾਈ ਮੰਤਰਾਲੇ ਨੇ ਓਲਾ ਅਤੇ ਉਬੇਰ ਵਰਗੀਆਂ ਟੈਕਸੀ ਕੰਪਨੀਆਂ ਨੂੰ ਆਪਣੇ ਸਾਰੇ ਡਰਾਈਵਰਾਂ ਦਾ ਬੀਮਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸਦੇ ਨਾਲ ਸਰਕਾਰ ਨੇ ਨਿਯਮ ਬਣਾਇਆ ਹੈ ਕਿ ਡਰਾਈਵਰ ਜੋ ਇਨ੍ਹਾਂ ਕੰਪਨੀਆਂ ਵਿਚ ਕੰਮ ਕਰਦੇ ਹਨ ਉਹ 12 ਘੰਟਿਆਂ ਤੋਂ ਵੱਧ ਸਮੇਂ ਲਈ ਸ਼ਿਫਟ ਨਹੀਂ ਕਰ ਸਕਣਗੇ। ਇਸ ਦੇ ਨਾਲ ਹੀ ਕੰਪਨੀਆਂ ਨੂੰ ਹੁਣ ਹਰੇਕ ਯਾਤਰਾ ਦਾ 80 ਪ੍ਰਤੀਸ਼ਤ ਕਿਰਾਏ ਦਾ ਭੁਗਤਾਨ ਡਰਾਈਵਰਾਂ ਨੂੰ ਕਰਨਾ ਪਏਗਾ।

ਇਹ ਵੀ ਪੜ੍ਹੋ : ਮੁਲਾਜ਼ਮ ਬੀਬੀਆਂ ਲਈ ਸਰਕਾਰ ਦਾ ਵੱਡਾ ਐਲਾਨ, ਬਦਲਣਗੇ ਤਨਖ਼ਾਹ ਸਬੰਧੀ ਇਹ ਨਿਯਮ


Harinder Kaur

Content Editor

Related News