ਰਾਸ਼ਟਰੀ ਦੂਰਸੰਚਾਰ ਨੀਤੀ ਦਾ ਮਸੌਦਾ ਇਕ ਮਈ ਨੂੰ : ਦੂਰਸੰਚਾਕ ਸਕੱਤਰ

04/26/2018 1:51:02 PM

ਨਵੀਂ ਦਿੱਲੀ—ਸਰਕਾਰ ਨਵੀਂ ਰਾਸ਼ਟਰੀ ਦੂਰਸੰਚਾਰ ਨੀਤੀ ਦਾ ਮਸੌਦਾ ਜਨਤਕ ਟਿੱਪਣੀਆਂ ਲਈ ਇਕ ਮਈ ਨੂੰ ਜਾਰੀ ਕਰ ਸਕਦੀ ਹੈ। ਦੂਰਸੰਚਾਰ ਸਕੱਤਰ ਅਰੁਣਾ ਸੁੰਦਰਰਾਜਨ ਨੇ ਅੱਜ ਇਹ ਜਾਣਕਾਰੀ ਦਿੱਤੀ। ਅਮਰੀਕੀ ਉਦਯੋਗ ਮੰਡਲ ਐੱਮਚੈਮ ਦੀ ਸਾਲਾਨਾ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁੰਦਰਰਾਜਨ ਨੇ ਕਿਹਾ ਕਿ ਨਵੀਂ ਨੀਤੀ ਸੁਧਾਰ ਕੇਂਦਰਿਤ ਹੋਵੇਗੀ। ਸਾਨੂੰ ਉਮੀਦ ਹੈ ਕਿ ਇਸ ਨੂੰ ਇਕ ਮਈ ਨੂੰ ਦੇਖ ਸਕਣਗੇ। ਇਹ ਨਿਵੇਸ਼ਕ ਅਨੁਕੂਲ ਹੋਣਗੇ ਅਤੇ ਇਸ 'ਚ ਅਨੁਪਾਲਨ ਦੀ ਲਾਗਤ ਘੱਟ ਹੋਵੇਗੀ। ਸਕੱਤਰ ਨੇ ਕਿਹਾ ਕਿ ਪ੍ਰਸਤਾਵਿਤ ਰਾਸ਼ਟਰੀ ਦੂਰਸੰਚਾਰ ਨੀਤੀ 2018 ਨੂੰ ਜਨਤਕ ਟਿੱਪਣੀਆਂ ਲਈ 15.20 ਦਿਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਸ ਨਾਲ ਨਵੀਨਤਾ ਵਧੇਗੀ। ਇਹ ਮੇਕ ਇਨ ਇੰਡੀਆ 'ਤੇ ਕੇਂਦਰਿਤ ਹੋਵੇਗੀ। ਉਨ੍ਹਾਂ ਕਿਹਾ ਕਿ ਜਨਤਕ ਟਿੱਪਣੀਆਂ ਆਉਣ ਤੋਂ ਬਾਅਦ ਦੂਰਸੰਚਾਰ ਵਿਭਾਗ ਅੰਤਰ ਮੰਤਰੀ ਪੱਧਰੀ ਵਿਚਾਰ-ਵਟਾਂਦਰਾ ਸ਼ੁਰੂ ਕਰੇਗੀ। ਉਸ ਦੇ ਬਾਅਦ ਨੀਤੀ ਨੂੰ ਮੰਤਰੀ ਮੰਡਲ ਦੇ ਕੋਲ ਆਖਰੀ ਮਨਜ਼ੂਰੀ ਦੇ ਲਈ ਭੇਜਿਆ ਜਾਵੇਗਾ।


Related News