Dr. Reddys ਨੇ ਭਾਰਤ ''ਚ ਕੈਂਸਰ ਦੇ ਇਲਾਜ ਲਈ ਪੇਸ਼ ਕੀਤੀ ''ਵੇਰਸਾਵੋ''

08/20/2019 2:38:25 PM

ਨਵੀਂ ਦਿੱਲੀ — ਦਿੱਗਜ ਦਵਾਈ ਕੰਪਨੀ ਡਾ. ਰੈਡੀਜ਼ ਲੈਬੋਰਟਰੀਜ਼ ਨੇ ਭਾਰਤ 'ਚ ਨਵੀਂ ਦਵਾਈ ਵੇਰਸਾਵੋ ਪੇਸ਼ ਕੀਤੀ ਹੈ। ਇਸ ਦਵਾਈ ਦਾ ਇਸਤੇਮਾਲ ਕਈ ਤਰ੍ਹਾਂ ਦੇ ਕੈਂਸਰ ਦੇ ਇਲਾਜ ਲਈ ਕੀਤਾ ਜਾਂਦਾ ਹੈ। ਹਾਰਵਿਕਟਾ (ਟ੍ਰਸਟੂਜ਼ੁਮਬ) ਦੀ ਵਰਤੋਂ ਛਾਤੀ ਦੇ ਸ਼ੁਰੂਆਤੀ ਕੈਂਸਰ, ਮੈਟਾਸਟੈਟਿਕ ਬ੍ਰੈਸਟ ਕੈਂਸਰ (ਬ੍ਰੈਸਟ ਕੈਂਸਰ ਦਾ ਚੌਥਾ ਪੜਾਅ) ਅਤੇ ਮੈਟਾਸਟੈਟਿਕ ਗੈਸਟਰਿਕ ਕੈਂਸਰ (ਹਾਈਡ੍ਰੋਕਲੋਰਿਕ ਕੈਂਸਰ) ਦੇ ਇਲਾਜ ਲਈ ਕੀਤੀ ਜਾਂਦੀ ਹੈ.

ਕੰਪਨੀ ਦੇ ਸ਼ੇਅਰਾਂ 'ਚ ਉਛਾਲ

ਅੰਕੜਿਆਂ ਅਨੁਸਾਰ ਅਵਾਸਟਿਨ ਅਤੇ ਇਸ ਦੀ ਬਾਇਓਸੀਮੀਲਰ ਦਵਾਈਆਂ ਦੀ ਭਾਰਤ 'ਚ 2018 'ਚ ਕੁੱਲ ਵਿਕਰੀ 223 ਕਰੋੜ ਰੁਪਏ ਰਹੀ ਸੀ। ਅਜਿਹੇ 'ਚ ਪਿਛਲੇ ਕਾਰੋਬਾਰੀ ਦਿਨ 'ਚ ਬੀ.ਐਸ.ਈ. 'ਚ ਰੈਡੀਜ਼ ਦਾ ਸ਼ੇਅਰ 2,492.80 ਰੁਪਏ ਦੇ ਪਿਛਲੇ ਬੰਦ ਪੱਧਰ ਦੇ ਮੁਕਾਬਲੇ, ਵਾਧੇ ਦੇ ਨਾਲ 2,525.00 ਰੁਪਏ 'ਤੇ ਖੁੱਲ੍ਹ ਕੇ ਹੁਣ ਤੱਕ ਦੇ ਕਾਰੋਬਾਰ 'ਚ 2,567.50 ਰੁਪਏ ਦੇ ਸਿਖਰ ਤੱਕ ਚੜ੍ਹਿਆ। ਕੰਪਨੀ ਦੀ ਬਜ਼ਾਰ ਪੂੰਜੀ 41,713.00 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਪਿਛਲੇ 52 ਹਫਤਿਆਂ ਦੀ ਮਿਆਦ 'ਚ ਕੰਪਨੀ ਦਾ ਸ਼ੇਅਰ 2,965.20 ਰੁਪਏ ਦੇ ਉੱਪਰੀ ਪੱਧਰ ਤੱਕ ਚੜ੍ਹਿਆ ਅਤੇ 2,065.30 ਰੁਪਏ ਦੇ ਹੇਠਲੇ ਭਾਅ ਤੱਕ ਫਿਸਲਿਆ ਹੈ।


Related News