USA ਤੇ ਚੀਨ 'ਚ ਸਮਝੌਤਾ ਹੋਣ ਦੀ ਉਮੀਦ, ਡਾਓ 353 ਉਛਲ ਕੇ ਬੰਦ

Wednesday, Jun 19, 2019 - 08:03 AM (IST)

USA ਤੇ ਚੀਨ 'ਚ ਸਮਝੌਤਾ ਹੋਣ ਦੀ ਉਮੀਦ, ਡਾਓ 353 ਉਛਲ ਕੇ ਬੰਦ

ਵਾਸ਼ਿੰਗਟਨ— ਮੰਗਲਵਾਰ ਵਾਲਸਟ੍ਰੀਟ ਦੇ ਸਟਾਕਸ ਬਾਜ਼ਾਰ 'ਚ ਤੇਜ਼ੀ ਦਰਜ ਕੀਤੀ ਗਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਅਗਾਮੀ ਜੀ-20 ਸ਼ਿਖਰ ਸੰਮੇਲਨ 'ਚ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨਾਲ ਮੁਲਾਕਾਤ ਕਰਨਗੇ। ਇਸ ਖਬਰ ਨਾਲ ਬਾਜ਼ਾਰ ਨੂੰ ਚੀਨ ਨਾਲ ਵਪਾਰ ਸਮਝੌਤਾ ਹੋਣ ਦੀ ਉਮੀਦ ਲੱਗ ਰਹੀ ਹੈ। ਬਾਜ਼ਾਰ ਦੀ ਧਾਰਨਾ ਨੂੰ ਇਸ ਨਾਲ ਵੀ ਸਮਰਥਨ ਮਿਲਿਆ ਕਿ ਫੈਡਰਲ ਰਿਜ਼ਰਵ ਦੀ ਬੁੱਧਵਾਰ ਨੂੰ ਜਾਰੀ ਹੋਣ ਵਾਲੀ ਪਾਲਿਸੀ 'ਚ ਇਸ ਸਾਲ ਦਰਾਂ 'ਚ ਨਰਮੀ ਦਾ ਸੰਕੇਤ ਮਿਲ ਸਕਦਾ ਹੈ।

 

 

ਡਾਓ ਜੋਂਸ 353.01 ਅੰਕ ਦੀ ਮਜਬੂਤੀ 'ਚ 26,465 ਦੇ ਪੱਧਰ 'ਤੇ ਬੰਦ ਹੋਣ 'ਚ ਸਫਲ ਰਿਹਾ। ਇਸ 'ਚ ਬੋਇੰਗ ਅਤੇ 3-ਐੱਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ 1 ਫੀਸਦੀ ਦੀ ਮਜਬੂਤੀ ਨਾਲ 2,917.75 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਇਲਾਵਾ ਨੈਸਡੈਕ ਕੰਪੋਜ਼ਿਟ 1.4 ਫੀਸਦੀ ਚੜ੍ਹ ਕੇ 7,954 'ਤੇ ਬੰਦ ਹੋਇਆ। ਹੁਣ ਐੱਸ. ਐਂਡ ਪੀ.-500 ਇੰਡੈਕਸ ਆਪਣੇ 1 ਮਈ ਦੇ ਇਕ ਦਿਨਾ ਆਲਟਾਈਮ ਹਾਈ 2,954.13 ਤੋਂ ਸਿਰਫ ਕੁਝ ਅੰਕ ਹੀ ਪਿੱਛੇ ਹੈ। ਜੇਕਰ ਜਲਦ ਹੀ ਚੀਨ ਤੇ ਅਮਰੀਕਾ ਵਿਚਕਾਰ ਵਪਾਰ ਨੂੰ ਲੈ ਕੇ ਸਮਝੌਤਾ ਹੁੰਦਾ ਹੈ ਤਾਂ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੇਗੀ। ਫਿਲਹਾਲ ਵਪਾਰ ਯੁੱਧ ਕਾਰਨ ਵਿਸ਼ਵ ਭਰ ਦੇ ਬਾਜ਼ਾਰਾਂ ਦੀ ਧਾਰਨਾ ਕਮਜ਼ੋਰ ਚੱਲ ਰਹੀ ਹੈ। 

 

ਟਰੰਪ ਦਾ ਟਵੀਟ 

ਟਰੰਪ ਨੇ ਇਕ ਟਵੀਟ 'ਚ ਕਿਹਾ ਕਿ ਉਨ੍ਹਾਂ ਦੀ 'ਸ਼ੀ' ਨਾਲ ਟੈਲੀਫੋਨ 'ਤੇ ਬਹੁਤ ਚੰਗੀ ਗੱਲਬਾਤ ਹੋਈ ਹੈ। ਡੋਨਾਲਡ ਟਰੰਪ ਨੇ ਕਿਹਾ, ''ਅਸੀਂ ਅਗਲੇ ਹਫਤੇ ਜਪਾਨ 'ਚ ਜੀ-20 ਸ਼ਿਖਰ ਸੰਮੇਲਨ ਦੌਰਾਨ ਇਕ ਵਿਸਥਾਰਪੂਰਵ ਬੈਠਕ ਕਰਾਂਗੇ। ਸਾਡੀ ਬੈਠਕ ਤੋਂ ਪਹਿਲਾਂ ਸਾਡੇ ਨਾਲ ਸੰਬੰਧਤ ਟੀਮਾਂ ਗੱਲਬਾਤ ਸ਼ੁਰੂ ਕਰ ਦੇਣਗੀਆਂ।'' ਜ਼ਿਕਰਯੋਗ ਹੈ ਕਿ ਜੀ-20 ਸੰਮੇਲਨ 28 ਜੂਨ ਨੂੰ ਸ਼ੁਰੂ ਹੋਣਾ ਹੈ।


Related News