U.S. ਬਾਜ਼ਾਰ ਗ੍ਰੀਨ ਨਿਸ਼ਾਨ 'ਤੇ ਬੰਦ, ਡਾਓ 'ਚ 200 ਵੱਧ ਅੰਕ ਦਾ ਉਛਾਲ

Thursday, Sep 05, 2019 - 07:53 AM (IST)

U.S. ਬਾਜ਼ਾਰ ਗ੍ਰੀਨ ਨਿਸ਼ਾਨ 'ਤੇ ਬੰਦ, ਡਾਓ 'ਚ 200 ਵੱਧ ਅੰਕ ਦਾ ਉਛਾਲ

ਵਾਸ਼ਿੰਗਟਨ— ਬੁੱਧਵਾਰ ਨੂੰ ਹਾਂਗਕਾਂਗ 'ਚ ਵਿਵਾਦਪੂਰਨ ਬਿੱਲ ਵਾਪਸ ਲੈਣ ਤੋਂ ਬਾਅਦ ਉੱਥੋਂ ਦੀ ਸਰਕਾਰ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਤਣਾਅ ਘੱਟ ਹੋਣ ਨਾਲ ਸਟਾਕਸ ਬਾਜ਼ਾਰ 'ਚ ਤੇਜ਼ੀ ਆਈ। ਡਾਓ ਜੋਂਸ 237.45 ਅੰਕ ਯਾਨੀ 0.9 ਫੀਸਦੀ ਦੀ ਤੇਜ਼ੀ ਨਾਲ 26,118.02 ਦੇ ਪੱਧਰ 'ਤੇ ਬੰਦ ਹੋਇਆ। ਤਕਨਾਲੋਜੀ ਸਟਾਕਸ 'ਚ ਸ਼ਾਨਦਾਰ 1.7 ਫੀਸਦੀ ਦੀ ਮਜਬੂਤੀ ਨਾਲ ਐੱਸ. ਐਂਡ ਪੀ.-500 ਇੰਡੈਕਸ 1.1 ਫੀਸਦੀ ਦੀ ਤੇਜ਼ੀ 'ਚ 2,937.78 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ ਕੰਪੋਜ਼ਿਟ 1.3 ਫੀਸਦੀ ਮਜਬੂਤ ਹੋ ਕੇ 7,976.88 ਦੇ ਪੱਧਰ 'ਤੇ ਬੰਦ ਹੋਇਆ।

 

ਤਕਨਾਲੋਜੀ ਸਟਾਕਸ 'ਚ ਸਭ ਤੋਂ ਬਿਹਤਰ ਪ੍ਰਦਰਸ਼ਨ ਮਾਈਕਰੋਨ ਤਕਨਾਲੋਜੀ ਦਾ ਰਿਹਾ, ਇਸ ਦੇ ਸਟਾਕਸ 4.1 ਫੀਸਦੀ ਤਕ ਮਜਬੂਤ ਹੋਏ। ਡਾਓ 'ਚ ਇੰਟੈੱਲ ਦਾ ਪ੍ਰਦਰਸ਼ਨ ਸਭ ਤੋਂ ਖਰ੍ਹਾ ਰਿਹਾ, ਇਸ ਨੇ ਵੀ 4.1 ਫੀਸਦੀ ਦੀ ਤੇਜ਼ੀ ਦਰਜ ਕੀਤੀ।

ਇਸ ਦੇ ਇਲਾਵਾ ਬੈਂਕ ਸਟਾਕਸ ਨੇ ਵੀ ਚੰਗਾ ਪ੍ਰਦਰਸ਼ਨ ਦਰਜ ਕੀਤਾ। ਬੈਂਕ ਆਫ ਅਮਰੀਕਾ ਅਤੇ ਸਿਟੀਗਰੁੱਪ ਦੇ ਸਟਾਕਸ 'ਚ ਕ੍ਰਮਵਾਰ 1.3-1.3 ਫੀਸਦੀ ਦੀ ਮਜਬੂਤੀ ਦਰਜ ਹੋਈ, ਜਦੋਂ ਕਿ ਜੀ. ਪੀ. ਮਾਰਗਨ ਚੇਜ਼ 1.2 ਫੀਸਦੀ ਤਕ ਚੜ੍ਹਿਆ। ਜ਼ਿਕਰਯੋਗ ਹੈ ਕਿ  ਬੁੱਧਵਾਰ ਦੇ ਕਾਰੋਬਾਰੀ ਸਤਰ 'ਚ ਇਹ ਤੇਜ਼ੀ ਇਸ ਤੋਂ ਪਿਛਲੇ ਕਾਰੋਬਾਰੀ ਦਿਨ ਬਾਜ਼ਾਰ 'ਚ ਦਰਜ ਹੋਈ ਭਾਰੀ ਗਿਰਾਵਟ ਮਗਰੋਂ ਆਈ ਹੈ। ਮੰਗਲਵਾਰ ਡਾਓ ਜੋਂਸ 285 ਅੰਕ ਡਿੱਗਾ ਸੀ, ਜਦੋਂ ਕਿ ਐੱਸ. ਐਂਡ ਪੀ.-500 ਇੰਡੈਕਸ 0.7 ਫੀਸਦੀ ਤੇ ਨੈਸਡੈਕ ਕੰਪੋਜ਼ਿਟ 1.1 ਫੀਸਦੀ ਕਮਜ਼ੋਰ ਹੋ ਕੇ ਬੰਦ ਹੋਏ ਸਨ।


Related News