ਡਾਓ ਜੋਂਸ 0.3 ਫੀਸਦੀ ਵੱਧ ਕੇ ਬੰਦ, S&P-500 ਸਪਾਟ ਰਿਹਾ

09/11/2019 7:57:26 AM

ਵਾਸ਼ਿੰਗਟਨ— ਤਕਨਾਲੋਜੀ ਸਟਾਕਸ 'ਚ ਜਾਰੀ ਗਿਰਾਵਟ ਕਾਰਨ ਵਾਲਸਟ੍ਰੀਟ 'ਚ ਮੰਗਲਵਾਰ ਕਾਰੋਬਾਰ ਠੀਕ-ਠਾਕ ਰਿਹਾ। ਡਾਓ ਜੋਂਸ ਨੇ ਲਗਾਤਾਰ ਪੰਜਵੇਂ ਦਿਨ ਮਜਬੂਤੀ ਦਰਜ ਕੀਤੀ, ਜਦੋਂ ਕਿ ਨੈਸਡੈਕ ਕੰਪੋਜ਼ਿਟ ਗਿਰਾਵਟ 'ਚ ਤੇ ਐੱਸ. ਐਂਡ ਪੀ.-500 ਸਪਾਟ ਰਿਹਾ।

 

30 ਸਟਾਕਸ ਵਾਲਾ ਪ੍ਰਮੁੱਖ ਡਾਓ ਜੋਂਸ 73.92 ਅੰਕ ਯਾਨੀ 0.3 ਫੀਸਦੀ ਦੀ ਮਜਬੂਤੀ ਨਾਲ 26,909.43 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਐੱਸ. ਐਂਡ ਪੀ.-500 ਸਪਾਟ 2,979.39 'ਤੇ ਬੰਦ ਹੋਇਆ, ਇਸ ਤੋਂ ਪਿਛਲੇ ਦਿਨ ਇਹ 2,978.43 'ਤੇ ਬੰਦ ਹੋਇਆ ਸੀ। ਨੈਸਡੈਕ ਕੰਪੋਜ਼ਿਟ 0.2 ਫੀਸਦੀ ਦੀ ਗਿਰਾਵਟ ਨਾਲ 8,087.44 ਦੇ ਪੱਧਰ 'ਤੇ ਬੰਦ ਹੋਇਆ। ਸਮਾਲ ਕੈਪ ਸਟਾਕਸ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।

ਫੇਸਬੁੱਕ ਤੇ ਐਮਾਜ਼ੋਨ ਦੇ ਸ਼ੇਅਰਾਂ 'ਚ ਕ੍ਰਮਵਾਰ 1.4 ਫੀਸਦੀ ਅਤੇ 0.6 ਫੀਸਦੀ ਗਿਰਾਵਟ ਦਰਜ ਕੀਤੀ ਗਈ। ਐੱਸ. ਐਂਡ. ਪੀ.-500 ਤਕਨਾਲੋਜੀ ਸੈਕਟਰ ਸੋਮਵਾਰ ਨੂੰ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਿਆਂ 'ਚੋਂ ਇੱਕ ਸੀ, ਕਾਰੋਬਾਰ ਦੌਰਾਨ ਇਹ 0.7 ਫੀਸਦੀ ਤਕ ਸਲਾਈਡ ਕੀਤਾ। ਨੈੱਟਫਲਿਕਸ ਦੇ ਸ਼ੇਅਰਾਂ 'ਚ ਵੀ 2.2 ਫੀਸਦੀ ਦੀ ਗਿਰਾਵਟ ਆਈ।


Related News