ਸੋਨੇ 'ਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ

Tuesday, Oct 13, 2020 - 06:20 PM (IST)

ਸੋਨੇ 'ਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ

ਨਵੀਂ ਦਿੱਲੀ — ਭਾਰਤ ਵਿਚ ਸਦੀਆਂ ਤੋਂ ਨਿਵੇਸ਼ਕ ਦੇ ਤੌਰ 'ਤੇ ਸੋਨੇ ਨੂੰ ਵਧੀਆ ਵਿਕਲਪ ਮੰਨਿਆ ਜਾਂਦਾ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਸੋਨੇ ਦੀ ਕੀਮਤ ਵਿਚ ਨਿਰੰਤਰ ਵਾਧਾ ਹੋਇਆ ਹੈ। ਭਵਿੱਖ ਵਿਚ ਵੀ ਇਸ ਦੀ ਕੀਮਤ ਵਿਚ ਵਾਧਾ ਹੋਣ ਦੀ ਉਮੀਦ ਹੈ। ਅਜਿਹੀ ਸਥਿਤੀ ਵਿਚ ਤੁਸੀਂ ਸੋਨੇ ਵਿਚ ਨਿਵੇਸ਼ ਕਰਨ ਦੇ ਵਿਕਲਪ ਦੀ ਚੋਣ ਕਰ ਸਕਦੇ ਹੋ। ਲੰਬੇ ਸਮੇਂ ਲਈ ਇਹ ਕਾਫ਼ੀ ਫਾਇਦੇਮੰਦ ਸਿੱਧ ਹੋ ਸਕਦਾ ਹੈ। ਦੂਜੇ ਪਾਸੇ ਜੇ ਤੁਸੀਂ ਬੈਂਕ ਤੋਂ ਸੋਨੇ ਦਾ ਸਿੱਕਾ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਅਜਿਹਾ ਕਰਨ ਤੋਂ ਪਰਹੇਜ਼ ਕਰੋ। ਆਓ ਤੁਹਾਨੂੰ ਦੱਸਦੇ ਹਾਂ ਕਿ ਅਜਿਹਾ ਕਿਉਂ ...

ਮੌਜੂਦਾ ਸਮੇਂ 'ਚ ਬਹੁਤ ਸਾਰੇ ਤਰੀਕੇ ਉਪਲੱਬਧ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਤੁਸੀਂ ਸੋਨੇ ਦਾ ਨਿਵੇਸ਼ ਕਰ ਸਕਦੇ ਹੋ। ਇਸਦੇ ਲਈ ਤੁਸੀਂ ਗੋਲਡ ਈ.ਟੀ.ਐਫ. ਦੇ ਨਾਲ ਸਾਵਰੇਨ ਗੋਲਡ ਬਾਂਡ ਵਿਚ ਨਿਵੇਸ਼ ਕਰ ਸਕਦੇ ਹੋ, ਗਹਿਣਿਆਂ ਦੀ ਦੁਕਾਨ 'ਤੇ ਜਾ ਖਰੀਦਦਾਰੀ ਕਰ ਸਕਦੇ ਹੋ ਜਾਂ ਬੈਂਕ ਤੋਂ ਭੌਤਿਕ ਸੋਨਾ ਖਰੀਦ ਸਕਦੇ ਹੋ।

PunjabKesari

ਸੋਨੇ ਦੇ ਗਹਿਣਿਆਂ ਦੇ ਬਦਲੇ ਸੋਨੇ ਦੇ ਸਿੱਕੇ ਖਰੀਦਣੇ ਭਵਿੱਖ ਦੇ ਨਿਵੇਸ਼ ਲਈ ਇੱਕ ਵਧੀਆ ਵਿਕਲਪ ਹੈ। ਤੁਸੀਂ ਜਦੋਂ ਚਾਹੋਂ ਸੋਨੇ ਦੇ ਸਿੱਕੇ ਨੂੰ ਨਕਦ ਕਰ ਸਕਦੇ ਹੋ। ਇਸ ਦੇ ਨਾਲ ਹੀ ਇਸ ਨੂੰ ਬਣਾਉਣ ਦਾ ਕੋਈ ਮੇਕਿੰਗ ਚਾਰਜ ਅਤੇ ਵੇਸਟੇਜ ਚਾਰਜ ਨਹੀਂ ਲੱਗੇਗਾ। ਸੋਨੇ ਦੇ ਸਿੱਕੇ ਸੋਨੇ ਦੇ ਗਹਿਣਿਆਂ ਵਾਂਗ ਸਮੇਂ ਦੇ ਬੀਤਣ ਨਾਲ ਕਾਲੇ ਨਹੀਂ ਹੁੰਦੇ ਅਤੇ ਨਾ ਹੀ ਉਹ ਖ਼ਰਾਬ ਹੁੰਦੇ ਹਨ।

ਇਹ ਵੀ ਪੜ੍ਹੋ: Fastag ਦੇ ਚੋਰੀ ਜਾਂ ਖ਼ਰਾਬ ਹੋ ਜਾਣ 'ਤੇ ਕੀ ਕਰੀਏ? ਇਸ ਤਰ੍ਹਾਂ ਕਰੋ ਇਨ੍ਹਾਂ ਸਮੱਸਿਆਵਾਂ ਦਾ ਹੱਲ

ਕਿਸੇ ਵੀ ਗਹਿਣਿਆਂ ਦੀ ਦੁਕਾਨ ਤੋਂ ਇਲਾਵਾ ਤੁਸੀਂ ਬੈਂਕਾਂ ਤੋਂ ਵੀ ਸੋਨੇ ਦੇ ਸਿੱਕੇ ਖਰੀਦ ਸਕਦੇ ਹੋ। ਤੁਹਾਨੂੰ ਬੈਂਕ ਵਿਚ 99.9% ਸ਼ੁੱਧ 24 ਕੈਰਟ ਸੋਨੇ ਦੇ ਸਿੱਕੇ ਮਿਲਣਗੇ। ਜੇ ਬੈਂਕ ਵਿਚ ਤੁਹਾਡਾ ਕੇ.ਵਾਈ.ਸੀ. ਹੋਇਆ ਹੈ, ਤਾਂ ਤੁਸੀਂ ਕਿਸੇ ਵੀ ਸਮੇਂ ਕਿਸੇ ਵੀ ਬੈਂਕ ਸ਼ਾਖਾ ਤੋਂ ਸੋਨੇ ਦੇ ਸਿੱਕੇ ਖਰੀਦ ਸਕਦੇ ਹੋ।
ਇਸ ਤੋਂ ਇਲਾਵਾ ਤੁਸੀਂ ਬੈਂਕਾਂ ਦੀ ਵੈੱਬਸਾਈਟ ਤੋਂ ਸੋਨੇ ਦੇ ਸਿੱਕੇ ਵੀ ਖਰੀਦ ਸਕਦੇ ਹੋ। ਪਰ ਲੋਕਾਂ ਨੂੰ ਬੈਂਕ ਤੋਂ ਗੋਲਡ ਸਿੱਕੇ ਖਰੀਦਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬੈਂਕ ਤੋਂ ਗੋਲਡ ਸਿੱਕੇ ਖਰੀਦਣ ਦੀ ਬਜਾਏ, ਤੁਸੀਂ ਇਕ ਭਰੋਸੇਮੰਦ ਗਹਿਣਿਆਂ ਦੀ ਦੁਕਾਨ ਤੋਂ ਸੋਨੇ ਦੇ ਸਿੱਕੇ ਖਰੀਦ ਸਕਦੇ ਹੋ।

ਇਹ ਵੀ ਪੜ੍ਹੋ: Parle G ਨੇ ਲਿਆ ਇਹ ਵੱਡਾ ਫ਼ੈਸਲਾ, ਟੀ.ਵੀ.ਚੈਨਲਾਂ ਨੂੰ ਸੋਚਣ ਲਈ ਕਰੇਗਾ ਮਜ਼ਬੂਰ

ਇਨ੍ਹਾਂ ਕਾਰਨਾਂ ਕਰਕੇ ਬੈਂਕ ਤੋਂ ਸੋਨੇ ਦੇ ਸਿੱਕੇ ਖਰੀਦਣ ਤੋਂ ਕਰੋ ਪਰਹੇਜ਼ 

ਬੈਂਕ ਵਿਚ ਜਿਹੜੇ ਸੋਨੇ ਦੇ ਸਿੱਕੇ ਮਿਲਦੇ ਹਨ ਉਹ ਬਹੁਤ ਉੱਚ ਗੁਣਵੱਤਾ ਵਾਲੇ ਹੁੰਦੇ ਹਨ। ਇਹ ਸਿੱਕੇ ਸਵਿਟਜ਼ਰਲੈਂਡ ਜਾਂ ਕਿਸੇ ਹੋਰ ਪੱਛਮੀ ਦੇਸ਼ ਤੋਂ ਆਯਾਤ ਕੀਤੇ ਜਾਂਦੇ ਹਨ। ਇਸ ਕਰਕੇ ਬੈਂਕ ਇਨ੍ਹਾਂ ਸਿੱਕਿਆਂ ਨੂੰ ਮਾਰਕੀਟ ਕੀਮਤ ਨਾਲੋਂ 7 ਤੋਂ 10% ਉੱਚ ਕੀਮਤ 'ਤੇ ਵੇਚਦੇ ਹਨ। ਇਸ ਲਈ ਨਿਵੇਸ਼ ਦੇ ਮਾਮਲੇ ਵਿਚ ਬੈਂਕ ਤੋਂ ਸੋਨੇ ਦੇ ਸਿੱਕੇ ਖਰੀਦਣਾ ਲਾਭਦਾਇਕ ਨਹੀਂ ਹੈ।

ਇਹ ਵੀ ਪੜ੍ਹੋ: ਇੰਝ ਖ਼ਰੀਦ ਸਕਦੇ ਹੋ ਸਸਤਾ ਸੋਨਾ, ਸਰਕਾਰ ਦੇ ਰਹੀ ਹੈ ਮੌਕਾ, ਜਾਣੋ ਕਿਵੇਂ

ਇਸਤੋਂ ਇਲਾਵਾ ਤੁਸੀਂ ਇਨ੍ਹਾਂ ਸਿੱੱਕਿਆਂ ਨੂੰ ਦੁਬਾਰਾ ਬੈਂਕ ਵਿਚ ਨਹੀਂ ਵੇਚ ਸਕਦੇ ਕਿਉਂਕਿ ਬੈਂਕ ਸੋਨਾ ਖਰੀਦਣ ਦਾ ਕਾਰੋਬਾਰ ਨਹੀਂ ਕਰਦੇ। ਇਸ ਲਈ ਤੁਹਾਨੂੰ ਬੈਂਕ ਤੋਂ ਖਰੀਦੇ ਗਏ ਸੋਨੇ ਦਾ ਸਿੱਕੇ ਨੂੰ ਕਿਸੇ ਵੀ ਗਹਿਣਿਆਂ ਦੀ ਦੁਕਾਨ 'ਤੇ ਹੀ ਵੇਚਣਾ ਪਵੇਗਾ। ਜਿੱਥੇ ਤੁਹਾਨੂੰ ਇਸ ਦੀ ਸਿਰਫ ਮਾਰਕੀਟ ਕੀਮਤ  ਹੀ ਮਿਲੇਗੀ। ਦੂਜਾ ਨੁਕਸਾਨ ਇਹ ਹੁੰਦਾ ਹੈ ਕਿ ਤੁਸੀਂ ਇਨ੍ਹਾਂ ਸਿੱੱਕਿਆਂ ਦੇ ਬਦਲੇ ਅਸਾਨੀ ਨਾਲ ਨਕਦ ਨਹੀਂ ਲੈ ਸਕੋਗੇ, ਕਿਉਂਕਿ ਵੱਡੇ ਅਤੇ ਭਰੋਸੇਮੰਦ ਗਹਿਣਿਆਂ ਦੇ ਸਟੋਰ ਸੋਨੇ ਦੇ ਸਿੱਕੇ ਲੈ ਕੇ ਨਕਦ ਨਹੀਂ ਦਿੰਦੇ। ਉਸ ਸਟੋਰ 'ਤੇ ਤੁਹਾਨੂੰ ਸਿੱਕਿਆਂ ਦੇ ਬਦਲੇ ਗਹਿਣੇ ਲੈਣੇ ਪੈ ਸਕਦੇ ਹਨ। ਸੰਕਟਕਾਲੀਨ ਸਥਿਤੀ ਵਿਚ, ਤੁਹਾਨੂੰ ਇਸਨੂੰ ਵੇਚਣ ਲਈ ਸਥਾਨਕ ਦੁਕਾਨ 'ਤੇ ਜਾਣਾ ਪਏਗਾ, ਜਿੱਥੇ ਦੁਕਾਨਦਾਰ ਤੁਹਾਡੇ ਤੋਂ ਇੱਕ ਮਨਮਾਨੀ ਕੀਮਤ 'ਤੇ ਸੋਨੇ ਦੇ ਸਿੱਕੇ ਖਰੀਦ ਲਵੇਗਾ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ! ਦੀਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਤੇ ਸੂਬਿਆਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ


author

Harinder Kaur

Content Editor

Related News