ਦੁਬਈ ਦੇ ਇਸ ਕਾਰੋਬਾਰ ''ਚ ਭਾਰਤੀਆਂ ਦਾ ਦਬਦਬਾ, ਪਾਕਿਸਤਾਨ ਨੂੰ ਛੱਡਿਆ ਪਿੱਛੇ

01/29/2017 11:30:00 AM

ਦੁਬਈ— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ''ਚ ਭਾਰਤ ਦੀ ਕੂਟਨੀਤੀ ਰੰਗ ਲਿਆਉਣ ਲੱਗੀ ਹੈ। ਮੋਦੀ ਸਰਕਾਰ ਦੀ ਇਸ ਕੂਟਨੀਤੀ ਦਾ ਨਤੀਜਾ ਹੈ ਕਿ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਅੱਤਵਾਦ ''ਤੇ ਕਈ ਅਹਿਮ ਅਤੇ ਸਮਾਜਿਕ ਲਿਹਾਜ ਨਾਲ ਬਹੁਤ ਮਹੱਤਵਪੂਰਨ ਸਮਝੌਤੇ ਹੋਏ ਹਨ। ਉੱਥੇ ਹੀ ਯੂ. ਏ. ਈ. ਦੇ ਰੀਅਲ ਅਸਟੇਟ ਧੰਦੇ ''ਚ ਭਾਰਤੀਆਂ ਨੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਦੇ ਮੁਕਾਬਲੇ ਬਾਜ਼ੀ ਮਾਰ ਲਈ ਹੈ। ਪਾਕਿਸਤਾਨ ਦੀ ਸਰਪਰਸੱਤੀ ਵਾਲੇ ਦਾਊਦ ਵਰਗੇ ਅੰਡਰਵਲਡ ਦੇ ਧੰਦੇਬਾਜ਼ਾਂ ਨੇ ਯੂ. ਏ. ਈ. ਤੋਂ ਬੋਰੀਆ ਬਿਸਤਰਾ ਸਮੇਟਣਾ ਸ਼ੁਰੂ ਕਰ ਦਿੱਤਾ ਹੈ।

ਇਕੱਲੇ ਦੁਬਈ ''ਚ ਪਿਛਲੇ ਸਾਲ ਦੇ ਮੁਕਾਬਲੇ ਪਾਕਿਸਤਾਨੀਆਂ ਦਾ ਨਿਵੇਸ਼ 40 ਫੀਸਦੀ ਤਕ ਘੱਟ ਗਿਆ ਹੈ, ਜਦੋਂ ਕਿ ਭਾਰਤੀਆਂ ਦਾ ਨਿਵੇਸ਼ ਗਿਣਤੀ ਅਤੇ ਮਾਤਰਾ ''ਚ ਨੰਬਰ ਇਕ ''ਤੇ ਹੈ। ਗਣਤੰਤਰ ਦਿਵਸ ਦੇ ਮੌਕੇ ''ਤੇ ਮੁੱਖ ਮਹਿਮਾਨ ਬਿਨ ਜਾਇਦ ਐਲ ਨਾਹੀਯਾਨ ਦੇ ਨਾਲ ਹੋਈ ਗੱਲਬਾਤ ''ਚ ਯੂ. ਏ. ਈ. ''ਚ ਭਾਰਤੀਆਂ ਦੇ ਮੌਜੂਦਾ ਧੰਦੇ ਅਤੇ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ''ਤੇ ਅਹਿਮ ਗੱਲਬਾਤ ਹੋਈ। 

ਇਸ ਗੱਲਬਾਤ ਨਾਲ ਜੁੜੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਸਿਰਫ ਦੁਬਈ ''ਚ 6000 ਤੋਂ ਵਧ ਭਾਰਤੀ ਨਿਵੇਸ਼ਕਾਂ ਨੇ 12 ਅਰਬ ਅਮੀਰਾਤ ਦਿਰਹਮ ਦਾ ਨਿਵੇਸ਼ ਕੀਤਾ ਹੈ। ਸੂਤਰਾਂ ਮੁਤਾਬਕ ਦੁਬਈ ਦੇ ਰੀਅਲ ਅਸਟੇਟ ''ਚ 136 ਦੇਸ਼ਾਂ ਦੇ ਲੋਕਾਂ ਦਾ ਤਕਰੀਬਨ 44 ਅਰਬ ਦਿਹਰਮ ਦਾ ਨਿਵੇਸ਼ ਹੈ। ਇਨ੍ਹਾਂ ''ਚ ਭਾਰਤੀ ਸਭ ਤੋਂ ਉੱਪਰ ਹਨ।

ਦੁਬਈ ਸਮੇਤ ਪੂਰੇ ਯੂ. ਏ. ਈ. ''ਚ ਕੰਮ ਕਰਨ ਵਾਲੇ ਭਾਰਤੀਆਂ ਨੇ ਲੰਬੇ ਸਮੇਂ ਦੀ ਵਫਾਦਾਰੀ ਨਾਲ ਅਜਿਹਾ ਮਾਹੌਲ ਬਣਾ ਲਿਆ ਹੈ ਕਿ ਉੱਥੇ ਦੀ ਸਰਕਾਰ ਉਨ੍ਹਾਂ ਨੂੰ ਦੂਜੇ ਦੇਸ਼ਾਂ ਇੱਥੋਂ ਤਕ ਕਿ ਪਾਕਿਸਤਾਨ ਦੇ ਮੁਕਾਬਲੇ ਜ਼ਿਆਦਾ ਤਵੱਜੋ ਦੇ ਰਹੀ ਹੈ। ਸੂਤਰਾਂ ਮੁਤਾਬਕ ਪਾਕਿਸਤਾਨੀਆਂ ਦੇ ਮੁਕਾਬਲੇ ਉੱਥੇ ਦੀ ਸਰਕਾਰ ਭਾਰਤੀਆਂ ''ਤੇ ਜ਼ਿਆਦਾ ਭਰੋਸਾ ਕਰ ਰਹੀ ਹੈ। ਸੰਯੁਕਤ ਅਰਬ ਅਮੀਰਾਤ ਨੇ ਪਿਛਲੇ 2 ਸਾਲਾਂ ''ਚ 35 ਅਜਿਹੇ ਲੋਕਾਂ ਨੂੰ ਕੱਢ ਕੇ ਭਾਰਤ ਭੇਜਿਆ ਹੈ, ਜਿਹੜੇ ਜਾਂ ਤਾਂ ਅਪਰਾਧੀ ਹਨ ਜਾਂ ਕਿਸੇ ਸ਼ੱਕੀ ਸਰਗਰਮੀਆਂ ''ਚ ਸ਼ਾਮਲ ਹਨ। ਸਰਕਾਰ ਇਸ ਨੂੰ ਦੋਹਾਂ ਦੇਸ਼ਾਂ ਵਿਚਕਾਰ ਪੱਕੇ ਰਿਸ਼ਤੇ ਦਾ ਨਤੀਜਾ ਮੰਨ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਸਮਝੌਤੇ ਤਹਿਤ ਇੱਥੋਂ ਜਾਣ ਵਾਲੇ ਨੌਜਵਾਨਾਂ ਦੀਆਂ ਸਰਗਰਮੀਆਂ ''ਤੇ ਉੱਥੇ ਦੀ ਸਰਕਾਰ ਸਖਤ ਨਜ਼ਰ ਰੱਖਦੀ ਹੈ। ਧਾਰਮਿਕ ਕੱਟੜਵਾਦ ਅਤੇ ਭਾਰਤ ਵਿਰੋਧੀ ਹਰਕਤਾਂ ਪ੍ਰਤੀ ਵੀ ਯੂ. ਏ. ਈ. ਦੀਆਂ ਏਜੰਸੀਆਂ ਬਹੁਤ ਗੰਭੀਰ ਹਨ। ਯੂ. ਏ. ਈ. ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਉੱਥੇ ਦੀ ਜ਼ਮੀਨ ਦੀ ਵਰਤੋਂ ਕਿਸੇ ਵੀ ਹਾਲਤ ''ਚ ਭਾਰਤ ਵਿਰੋਧੀ ਹਰਕਤਾਂ ਲਈ ਨਹੀਂ ਹੋਣ ਦਿੱਤੀ ਜਾਵੇਗੀ।


Related News