ਸਤੰਬਰ ''ਚ ਘਰੇਲੂ ਹਵਾਈ ਯਾਤਰੀਆਂ ਦੀ ਵਧੀ ਗਿਣਤੀ

Friday, Oct 18, 2019 - 09:52 AM (IST)

ਸਤੰਬਰ ''ਚ ਘਰੇਲੂ ਹਵਾਈ ਯਾਤਰੀਆਂ ਦੀ ਵਧੀ ਗਿਣਤੀ

ਨਵੀਂ ਦਿੱਲੀ—ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਸਤੰਬਰ 'ਚ ਸਾਲਾਨਾ ਆਧਾਰ 'ਤੇ ਸਿਰਫ 1.18 ਫੀਸਦੀ ਵਧੀ ਹੈ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਦੇ ਵੀਰਵਾਰ ਨੂੰ ਜਾਰੀ ਅੰਕੜਿਆਂ 'ਚ ਇਹ ਗੱਲ ਸਾਹਮਣੇ ਆਈ ਹੈ। ਇਹ ਦੇਸ਼ ਦੇ ਹਵਾਬਾਜ਼ੀ ਖੇਤਰ 'ਚ ਨਰਮੀ ਨੂੰ ਦਰਸਾਉਂਦਾ ਹੈ। ਇਸ ਸਾਲ ਅਗਸਤ 'ਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ 'ਚ 3.87 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਅੰਕੜਿਆਂ ਮੁਤਾਬਕ ਸਮੀਖਿਆਧੀਨ 'ਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ 1.18 ਕਰੋੜ ਰਹੀ ਜੋ ਸਤੰਬਰ 2018 ਦੇ 1.13 ਕਰੋੜ ਯਾਤਰੀਆਂ ਦੇ ਮੁਕਾਬਲੇ ਸਿਰਫ 1.18 ਫੀਸਦੀ ਹੀ ਜ਼ਿਆਦਾ ਹੈ। ਇਸ ਸੰਬੰਧ 'ਚ ਡੀ.ਜੀ.ਸੀ.ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਅੰਕੜੇ ਨਿਰਾਸ਼ਾਜਨਕ ਹਨ। ਇਸ ਨੇ ਸਾਡੇ 2018-19 'ਚ ਲਗਾਏ ਗਏ ਵਾਧੇ ਦੇ ਅਨੁਮਾਨ ਨੂੰ ਘਟਾ ਕੇ ਚਾਰ ਤੋਂ ਛੇ ਫੀਸਦੀ ਤੱਕ ਲਿਆ ਦਿੱਤਾ ਹੈ। ਚੰਗੀ ਖਬਰ ਸਿਰਫ ਇਹ ਹੈ ਕਿ ਏਅਰਵੇਜ਼ ਦੇ ਆਪਣਾ ਸੰਚਾਲਨ ਬੰਦ ਕਰਨ ਦੇ ਬਾਵਜੂਦ ਅਸੀਂ ਵਾਧੇ ਨੂੰ ਵਧਾਏ ਰੱਖਿਆ ਹੈ।


author

Aarti dhillon

Content Editor

Related News