ਨਵੇਂ ਸਾਲ ਦੇ ਪਹਿਲੇ ਦਿਨ ਕਮਜ਼ੋਰ ਰਹੀ ਘਰੇਲੂ ਬਾਜ਼ਾਰਾਂ ਦੀ ਸ਼ੁਰੂਆਤ, ਸੈਂਸੈਕਸ 207 ਅੰਕ ਡਿੱਗਿਆ

Monday, Jan 01, 2024 - 10:53 AM (IST)

ਨਵੇਂ ਸਾਲ ਦੇ ਪਹਿਲੇ ਦਿਨ ਕਮਜ਼ੋਰ ਰਹੀ ਘਰੇਲੂ ਬਾਜ਼ਾਰਾਂ ਦੀ ਸ਼ੁਰੂਆਤ, ਸੈਂਸੈਕਸ 207 ਅੰਕ ਡਿੱਗਿਆ

ਮੁੰਬਈ (ਭਾਸ਼ਾ) - ਨਵੇਂ ਸਾਲ 2024 ਦੇ ਪਹਿਲੇ ਦਿਨ ਸੋਮਵਾਰ ਨੂੰ ਗਲੋਬਲ ਬਾਜ਼ਾਰਾਂ ਦੇ ਕਮਜ਼ੋਰ ਰੁਖ ਦੇ ਵਿਚਕਾਰ ਘਰੇਲੂ ਸੂਚਕਾਂਕ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਦਰਜ ਕੀਤੀ ਗਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ ਵਿੱਚ 207.29 ਅੰਕ ਡਿੱਗ ਕੇ 72,032.97 'ਤੇ ਆ ਗਿਆ। ਨਿਫਟੀ 46.65 ਅੰਕ ਡਿੱਗ ਕੇ 21,684.75 'ਤੇ ਬੰਦ ਹੋਇਆ। 

ਇਹ ਵੀ ਪੜ੍ਹੋ - ਗਾਹਕਾਂ ਲਈ ਖ਼ਾਸ ਖ਼ਬਰ: ਨਵੇਂ ਸਾਲ ਤੋਂ ਪਹਿਲਾਂ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੇ ਰੇਟ

ਸੈਂਸੈਕਸ ਦੀਆਂ ਕੰਪਨੀਆਂ ਵਿੱਚੋਂ ਹਿੰਦੁਸਤਾਨ ਯੂਨੀਲੀਵਰ, ਮਹਿੰਦਰਾ ਐਂਡ ਮਹਿੰਦਰਾ, ਵਿਪਰੋ, ਐਕਸਿਸ ਬੈਂਕ, ਟਾਟਾ ਕੰਸਲਟੈਂਸੀ ਸਰਵਿਸਿਜ਼, ਐੱਨਟੀਪੀਸੀ, ਐੱਚਡੀਐੱਫਸੀ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਜਦੋਂ ਕਿ ਟਾਟਾ ਮੋਟਰਜ਼, ਨੇਸਲੇ, ਇੰਡਸਇੰਡ ਬੈਂਕ ਅਤੇ ਪਾਵਰ ਗਰਿੱਡ ਦੇ ਸ਼ੇਅਰ ਮੁਨਾਫੇ ਵਿੱਚ ਸਨ। ਬੀਐੱਸਈ 2023 ਵਿੱਚ 11,399.52 ਅੰਕ ਜਾਂ 18.73 ਫ਼ੀਸਦੀ ਵਧਿਆ, ਜਦੋਂ ਕਿ ਨਿਫਟੀ 3,626.1 ਅੰਕ ਜਾਂ 20 ਫ਼ੀਸਦੀ ਵਧਿਆ। 

ਇਹ ਵੀ ਪੜ੍ਹੋ - Boeing 737 MAX ਜਹਾਜ਼ 'ਚੋਂ ਗਾਇਬ ਮਿਲਿਆ ਨਟ, ਏਅਰਕ੍ਰਾਫਟ ਕੰਪਨੀ ਨੇ Airlines ਨੂੰ ਕੀਤੀ ਇਹ ਅਪੀਲ

ਨਵੇਂ ਸਾਲ ਦੇ ਮੌਕੇ ਸੋਮਵਾਰ ਨੂੰ ਏਸ਼ੀਆਈ ਬਾਜ਼ਾਰ ਬੰਦ ਰਹੇ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਮਾਮੂਲੀ ਗਿਰਾਵਟ ਨਾਲ ਬੰਦ ਹੋਏ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.14 ਫ਼ੀਸਦੀ ਡਿੱਗ ਕੇ 77.04 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸ਼ੁੱਕਰਵਾਰ ਨੂੰ 1,459.12 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਸਨ।

ਇਹ ਵੀ ਪੜ੍ਹੋ - ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਆਲੀਸ਼ਾਨ ਘਰ 'ਚੋਂ ਭਾਰਤੀ ਜੋੜੇ ਤੇ ਧੀ ਦੀ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News