ਪਿਛਲੇ ਸਾਲ ਤੋਂ ਇਸ ਅਗਸਤ ''ਚ 76 ਫੀਸਦੀ ਘੱਟ ਰਹੇ ਹਵਾਈ ਮੁਸਾਫ਼ਰ

09/16/2020 6:44:02 PM

ਨਵੀਂ ਦਿੱਲੀ— ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਮੁਤਾਬਕ ਇਸ ਸਾਲ ਅਗਸਤ 'ਚ ਘਰੇਲੂ ਹਵਾਈ ਮੁਸਫਾਰਾਂ ਦੀ ਗਿਣਤੀ 28.32 ਲੱਖ ਰਹੀ। ਇਹ ਅਗਸਤ 2019 ਦੇ ਮੁਕਾਬਲੇ 76 ਫੀਸਦੀ ਘੱਟ ਹੈ।

ਡੀ. ਜੀ. ਸੀ. ਏ. ਨੇ ਬੁੱਧਵਾਰ ਨੂੰ ਕਿਹਾ ਕਿ 59.4 ਫੀਸਦੀ ਬਾਜ਼ਾਰ ਹਿੱਸੇਦਾਰੀ ਨਾਲ ਇੰਡੀਗੋ ਦੇ ਮੁਸਾਫ਼ਰਾਂ ਦੀ ਗਿਣਤੀ 16.82 ਲੱਖ ਰਹੀ।
13.8 ਫੀਸਦੀ ਬਾਜ਼ਾਰ ਹਿੱਸੇਦਾਰੀ ਨਾਲ ਸਪਾਈਸ ਜੈੱਟ ਦੇ ਮੁਸਾਫ਼ਰਾਂ ਦੀ ਗਿਣਤੀ 3.91 ਲੱਖ ਰਹੀ। ਇਸ ਤੋਂ ਬਾਅਦ ਏਅਰ ਇੰਡੀਆ, ਏਅਰ ਏਸ਼ੀਆ, ਵਿਸਤਾਰਾ ਤੇ ਗੋਏਅਰ ਦੇ ਮੁਸਾਫ਼ਰਾਂ ਦੀ ਗਿਣਤੀ ਕ੍ਰਮਵਾਰ 2.78 ਲੱਖ, 1.92 ਲੱਖ, 1.42 ਲੱਖ ਅਤੇ 1.33 ਲੱਖ ਰਹੀ। ਜੁਲਾਈ 'ਚ 21.07 ਲੱਖ ਮੁਸਾਫ਼ਰਾਂ ਨੇ ਘਰੇਲੂ ਹਵਾਈ ਮਾਰਗਾਂ 'ਤੇ ਯਾਤਰਾ ਕੀਤੀ ਸੀ। ਡੀ. ਜੀ. ਸੀ. ਏ. ਨੇ ਕਿਹਾ ਕਿ ਲਾਕਡਾਊਨ ਖੁੱਲ੍ਹਣ ਪਿੱਛੋਂ ਜਹਾਜ਼ ਕੰਪਨੀਆਂ ਦੀ ਸੀਟਾਂ ਭਰਨ ਦੀ ਦਰ ਸੁਧਰੀ ਹੈ।
 

ਸਮੇਂ ਸਿਰ ਉਡਾਣ ਭਰਨ ਦੇ ਮਾਮਲੇ 'ਚ ਇੰਡੀਗੋ ਪਹਿਲੇ 'ਤੇ
ਉੱਥੇ ਹੀ, ਬੇਂਗਲੁਰੂ, ਦਿੱਲੀ, ਹੈਦਰਾਬਾਦ ਅਤੇ ਮੁੰਬਈ ਵਰਗੇ ਪ੍ਰਮੁੱਖ ਹਵਾਈ ਅੱਡਿਆਂ 'ਤੇ ਸਮੇਂ ਸਿਰ ਉਡਾਣ ਭਰਨ ਦੇ ਮਾਮਲੇ 'ਚ ਇੰਡੀਗੋ ਦਾ ਪ੍ਰਦਰਸ਼ਨ ਬਿਹਤਰ ਰਿਹਾ। ਇੰਡੀਗੋ ਦੀਆਂ 98.5 ਫੀਸਦੀ ਉਡਾਣਾਂ ਨੇ ਸਮੇਂ 'ਤੇ ਉਡਾਣ ਭਰੀ। ਇਸ ਤੋਂ ਇਲਾਵਾ 97.6 ਫੀਸਦੀ ਅਤੇ 95.9 ਫੀਸਦੀ ਉਡਾਣਾਂ ਸਮੇਂ ਸਿਰ ਚਲਾਉਣ ਦੇ ਮਾਮਲੇ 'ਚ ਏਅਰ ਏਸ਼ੀਆ ਇੰਡੀਆ ਅਤੇ ਵਿਸਤਾਰਾ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ।


Sanjeev

Content Editor

Related News