ਵਿਦੇਸ਼ ਜਾਣਾ ਹੋਵੇਗਾ ਮਹਿੰਗਾ, ਰੁਪਏ 'ਚ ਵੱਡੀ ਗਿਰਾਵਟ, ਡਾਲਰ 74 ਤੋਂ ਪਾਰ

Wednesday, Apr 07, 2021 - 04:44 PM (IST)

ਵਿਦੇਸ਼ ਜਾਣਾ ਹੋਵੇਗਾ ਮਹਿੰਗਾ, ਰੁਪਏ 'ਚ ਵੱਡੀ ਗਿਰਾਵਟ, ਡਾਲਰ 74 ਤੋਂ ਪਾਰ

ਮੁੰਬਈ- ਰਿਜ਼ਰਵ ਬੈਂਕ ਵੱਲੋਂ ਮੁਦਰਾ ਨੀਤੀ ਜਾਰੀ ਕਰਨ ਮਗਰੋਂ ਬੁੱਧਵਾਰ ਨੂੰ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 105 ਪੈਸੇ ਯਾਨੀ 1 ਰੁਪਏ ਤੋਂ ਵੱਧ ਡਿੱਗ ਕੇ 74.47 ਰੁਪਏ 'ਤੇ ਬੰਦ ਹੋਈ ਹੈ। ਰਿਜ਼ਰਵ ਬੈਂਕ ਨੇ ਰੇਪੋ ਦਰ ਨੂੰ 4 ਫ਼ੀਸਦੀ 'ਤੇ ਬਰਕਰਾਰ ਰੱਖਿਆ ਹੈ ਪਰ ਚਿਤਾਵਨੀ ਦਿੱਤੀ ਕਿ ਕੋਵਿਡ-19 ਸੰਕਰਮਣ ਦੇ ਮਾਮਲਿਆਂ ਵਿਚ ਵਾਧੇ ਨੇ ਆਰਥਿਕ ਵਿਕਾਸ ਨੂੰ ਲੈ ਕੇ ਅਨਿਸ਼ਚਿਤਤਾ ਪੈਦਾ ਕੀਤੀ ਹੈ। ਇਸ ਵਿਚਕਾਰ ਡਾਲਰ ਦੇ ਮੁਕਾਬਲੇ ਰੁਪਏ ਵਿਚ ਕਮਜ਼ੋਰੀ ਦਰਜ ਕੀਤੀ ਗਈ।

ਡਾਲਰ ਮਹਿੰਗਾ ਹੋਣ ਨਾਲ ਵਿਦੇਸ਼ ਜਾਣ ਲਈ ਖ਼ਰਚ ਜ਼ਿਆਦਾ ਕਰਨਾ ਹੋਵੇਗਾ। ਇਸ ਦੇ ਨਾਲ ਹੀ ਦਰਾਮਦ ਵੀ ਮਹਿੰਗੀ ਪੈਂਦੀ ਹੈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਭਾਰਤੀ ਕਰੰਸੀ 73.42 ਰੁਪਏ ਪ੍ਰਤੀ ਡਾਲਰ 'ਤੇ ਸੀ।

ਇਹ ਵੀ ਪੜ੍ਹੋਸੋਨੇ 'ਚ ਉਛਾਲ, ਖ਼ਰੀਦਦਾਰਾਂ ਲਈ ਝਟਕਾ, 10 ਗ੍ਰਾਮ 46 ਹਜ਼ਾਰ ਤੋਂ ਪਾਰ

ਉੱਥੇ ਹੀ, ਵਿਸ਼ਵ ਦੀਆਂ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ਵਿਚ ਡਾਲਰ ਦੀ ਸਥਿਤੀ ਦਰਸਾਉਣ ਵਾਲਾ ਸੂਚਕ ਅੰਕ ਇਸ ਦੌਰਾਨ 0.01 ਫ਼ੀਸਦੀ ਡਿੱਗ ਕੇ 92.23 'ਤੇ ਸੀ। ਕੱਚੇ ਤੇਲ ਦੀ ਗੱਲ ਕਰੀਏ ਤਾਂ ਗਲੋਬਲ ਬੈਂਚਮਾਰਕ ਬ੍ਰੈਂਟ ਕਰੂਡ 0.46 ਫ਼ੀਸਦੀ ਚੜ੍ਹ ਕੇ 63.03 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਚੀਨ ਤੇ ਸੰਯੁਕਤ ਰਾਜ ਅਮਰੀਕਾ ਦੇ ਮਜਬੂਤ ਆਰਥਿਕ ਅੰਕੜਿਆਂ ਨਾਲ ਤੇਲ ਦੀਆਂ ਕੀਮਤਾਂ ਵਿਚ ਇਹ ਤੇਜ਼ੀ ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਓਪੇਕ ਪਲੱਸ ਵੱਲੋਂ ਮਈ ਤੋਂ ਤੇਲ ਦੀ ਸਪਲਾਈ ਵਧਾਉਣ ਦੇ ਫ਼ੈਸਲੇ ਨਾਲ ਬ੍ਰੈਂਟ ਤੇ ਡਬਲਿਊ. ਟੀ. ਆਈ. ਕਰੂਡ ਦੋਹਾਂ ਦੀ ਵਾਇਦਾ ਕੀਮਤ ਸੋਮਵਾਰ ਨੂੰ ਤਕਰੀਬਨ 3 ਡਾਲਰ ਡਿੱਗ ਗਈ ਸੀ।

ਇਹ ਵੀ ਪੜ੍ਹੋ- RBI ਦੀ ਰਾਹਤ, ਰੇਪੋ ਦਰ 4 ਫ਼ੀਸਦੀ 'ਤੇ ਰੱਖੀ ਬਰਕਰਾਰ, ਨਹੀਂ ਵਧੇਗੀ EMI

►ਰੁਪਏ ਵਿਚ ਤਾਜ਼ਾ ਕਮਜ਼ੋਰੀ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News