ਡਾਲਰ ਮੁਕਾਬਲੇ ਰੁਪਿਆ 13 ਪੈਸੇ ਟੁੱਟਾ, ਇੰਨਾ ਰਿਹਾ ਅੱਜ ਮੁੱਲ

12/02/2020 4:27:56 PM

ਮੁੰਬਈ— ਬਾਜ਼ਾਰ 'ਚ ਸੁਸਤੀ ਵਿਚਕਾਰ ਬੁੱਧਵਾਰ ਨੂੰ ਭਾਰਤੀ ਕਰੰਸੀ 'ਚ ਅਮਰੀਕੀ ਡਾਲਰ ਮੁਕਾਬਲੇ ਨਰਮੀ ਦਰਜ ਕੀਤੀ ਗਈ। ਡਾਲਰ ਦੇ ਮੁਕਾਬਲੇ ਰੁਪਿਆ 13 ਪੈਸੇ ਦੀ ਗਿਰਾਵਟ ਨਾਲ 73.81 ਪ੍ਰਤੀ ਡਾਲਰ 'ਤੇ ਬੰਦ ਹੋਇਆ। ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ 'ਚ ਭਾਰਤੀ ਕਰੰਸੀ 37 ਪੈਸੇ ਦੀ ਤੇਜ਼ ਬੜ੍ਹਤ ਨਾਲ 73.68 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ।

ਉੱਥੇ ਹੀ, ਬੀ. ਐੱਸ. ਈ. ਸੈਂਸੈਕਸ 37.40 ਅੰਕ ਡਿੱਗ ਕੇ 44,618.04 ਦੇ ਪੱਧਰ 'ਤੇ ਬੰਦ ਹੋਇਆ ਹੈ, ਜਦੋਂ ਕਿ ਨਿਫਟੀ 4.70 ਅੰਕ ਦੀ ਮਾਮੂਲੀ ਬੜ੍ਹਤ ਨਾਲ 13,113.75 ਦੇ ਪੱਧਰ 'ਤੇ ਬੰਦ ਹੋਇਆ। ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ ਤੋਂ ਪਹਿਲਾਂ ਨਿਵੇਸ਼ਕ ਸਾਵਧਾਨੀ ਦਾ ਰੁਖ਼ ਅਪਣਾ ਰਹੇ ਹਨ। ਆਰ. ਬੀ. ਆਈ. ਦੀ ਇਸ ਬੈਠਕ 'ਚ ਭਵਿੱਖ ਦੀ ਅਰਥਵਿਵਸਥਾ ਨੂੰ ਲੈ ਕੇ ਸੰਕੇਤ ਮਿਲਣਗੇ।

ਸਤੰਬਰ ਤਿਮਾਹੀ ਦੌਰਾਨ ਭਾਰਤ ਦੀ ਜੀ. ਡੀ. ਪੀ. 7.5 ਫੀਸਦੀ ਡਿਗ ਗਈ, ਹਾਲਾਂਕਿ ਜੂਨ ਤਿਮਾਹੀ 'ਚ 23.9 ਫੀਸਦੀ ਦੀ ਗਿਰਾਵਟ ਤੋਂ ਇਹ ਬਿਹਤਰ ਹੈ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਨੂੰ ਛੱਡ ਕੇ ਹੋਰ ਸਾਰੀਆਂ ਪ੍ਰਮੁੱਖ ਅਰਥਵਿਵਸਥਾਵਾਂ ਕੋਵਿਡ-19 ਮਹਾਮਾਰੀ ਅਤੇ ਲਾਕਡਾਊਨ ਨਾਲ ਸੰਘਰਸ਼ ਕਰਦੀਆਂ ਰਹੀਆਂ। 2020 ਦੀ ਜੁਲਾਈ-ਸਤੰਬਰ ਤਿਮਾਹੀ 'ਚ ਚੀਨ ਦੀ ਅਰਥਵਿਵਸਥਾ 'ਚ ਪਿਛਲੀ ਤਿਮਾਹੀ ਦੇ 3.2 ਫੀਸਦੀ ਦੀ ਤੁਲਨਾ 'ਚ 4.9 ਫੀਸਦੀ ਦਾ ਵਾਧਾ ਹੋਇਆ। ਹੋਰ ਪ੍ਰਮੁੱਖ ਅਰਥਵਿਵਸਥਾਵਾਂ ਦਾ ਦੂਜੀ ਤਿਮਾਹੀ ਕੁਝ ਅਜਿਹਾ ਹਾਲ ਰਿਹਾ।


Sanjeev

Content Editor

Related News