ਡਾਲਰ ''ਚ ਬੜ੍ਹਤ, ਰੁਪਏ ਦੀ ਕੀਮਤ ਇੰਨੀ ਡਿੱਗੀ, ਜਾਣੋ ਮੁੱਲ

10/28/2020 3:26:53 PM

ਮੁੰਬਈ— ਸਟਾਕ ਮਾਰਕੀਟ 'ਚ ਭਾਰੀ ਵਿਕਵਾਲੀ ਅਤੇ ਅਮਰੀਕੀ ਕਰੰਸੀ 'ਚ ਮਜਬੂਤੀ ਦੇ ਮੱਦੇਨਜ਼ਰ ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 16 ਪੈਸੇ ਟੁੱਟ ਕੇ 73.87 ਦੇ ਪੱਧਰ 'ਤੇ ਬੰਦ ਹੋਇਆ। ਕਾਰੋਬਾਰ ਦੇ ਸ਼ੁਰੂ 'ਚ ਰੁਪਿਆ ਤੇਜ਼ੀ ਨਾਲ 73.70 ਦੇ ਪੱਧਰ 'ਤੇ ਖੁੱਲ੍ਹਾ ਸੀ ਪਰ ਇਹ ਮਜਬੂਤੀ ਬਰਕਰਾਰ ਨਹੀਂ ਰਹਿ ਸਕੀ ਅਤੇ ਜਲਦ ਹੀ ਇਸ ਨੇ ਸ਼ੁਰੂਆਤੀ ਬੜ੍ਹਤ ਗੁਆ ਦਿੱਤੀ।

ਕਾਰੋਬਾਰ ਦੌਰਾਨ ਭਾਰਤੀ ਕਰੰਸੀ ਡਾਲਰ ਦੇ ਮੁਕਾਬਲੇ ਉਤਰਾਅ-ਚੜ੍ਹਾਅ 'ਚ ਰਹੀ। ਇਸ ਨੇ 73.64 ਦਾ ਉੱਪਰੀ ਪੱਧਰ ਅਤੇ 73.93 ਦਾ ਹੇਠਲਾ ਪੱਧਰ ਦਰਜ ਕੀਤਾ।

ਐੱਮ. ਕੇ. ਗਲੋਬਲ ਫਾਈਨੈਂਸ਼ੀਅਲ ਸਰਵਿਸਿਜ਼ ਦੇ ਰਿਸਰਚ ਪ੍ਰਮੁੱਖ (ਕਰੰਸੀ) ਰਾਹੁਲ ਗੁਪਤਾ ਨੇ ਕਿਹਾ ਕਿ ਅਮਰੀਕਾ 'ਚ ਕੋਈ ਨਵਾਂ ਵਿੱਤੀ ਪ੍ਰੋਤਸਾਹਨ ਪੈਕੇਜ ਘੋਸ਼ਿਤ ਨਾ ਹੋਣ ਅਤੇ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਕਾਰਨ ਬਾਜ਼ਾਰ ਦੀ ਧਾਰਨਾ ਕਮਜ਼ੋਰ ਹੋਈ, ਨਾਲ ਹੀ ਨਿਵੇਸ਼ਕ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸਾਵਧਾਨੀ ਵਰਤ ਰਹੇ ਹਨ। ਇਸ ਵਿਚਕਾਰ ਛੇ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਸੂਚਕ ਅੰਕ 0.41 ਫੀਸਦੀ ਵੱਧ ਕੇ 93.31 ਦੇ ਪੱਧਰ 'ਤੇ ਪਹੁੰਚ ਗਿਆ।


Sanjeev

Content Editor

Related News