ਭਾਰਤੀ ਰੁਪਏ ''ਚ 12 ਪੈਸੇ ਦੀ ਨਰਮੀ, ਡਾਲਰ ਦਾ ਮੁੱਲ ਫਿਰ ਇੱਥੇ ਪੁੱਜਾ

Monday, Oct 12, 2020 - 03:25 PM (IST)

ਮੁੰਬਈ— ਸੋਮਵਾਰ ਨੂੰ ਭਾਰਤੀ ਕਰੰਸੀ ਡਾਲਰ ਦੇ ਮੁਕਾਬਲੇ 12 ਪੈਸੇ ਕਮਜ਼ੋਰ ਹੋ ਕੇ 73.28 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਹੈ। ਲਗਾਤਾਰ ਤਿੰਨ ਕਾਰੋਬਾਰੀ ਸੈਸ਼ਨਾਂ 'ਚ ਤੇਜ਼ੀ ਦਰਜ ਕਰਨ ਪਿੱਛੋਂ ਰੁਪਏ ਨੇ ਅੱਜ ਇਹ ਗਿਰਾਵਟ ਦਰਜ ਕੀਤੀ ਹੈ।

ਹਾਲਾਂਕਿ, ਕਾਰੋਬਾਰ ਦੇ ਸ਼ੁਰੂ 'ਚ ਰੁਪਿਆ ਮਜਬੂਤ ਦੇ ਰੁਖ਼ ਨਾਲ ਖੁੱਲ੍ਹਾ ਸੀ। ਇਸ ਨੇ ਇਕ ਸਮੇਂ ਦਿਨ ਦਾ ਉੱਚ ਪੱਧਰ 73.06 ਰੁਪਏ ਪ੍ਰਤੀ ਡਾਲਰ ਵੀ ਛੂਹਿਆ।

ਦਿਨ 'ਚ ਕਾਰੋਬਾਰ ਦੌਰਾਨ ਰੁਪਏ ਨੇ 25 ਪੈਸੇ ਤੱਕ ਦੀ ਗਿਰਾਵਟ ਵੀ ਦਰਜ ਕੀਤੀ। ਕਾਰੋਬਾਰ ਦੀ ਸਮਾਪਤੀ 'ਤੇ ਇਹ ਪਿਛਲੇ ਕਾਰੋਬਾਰੀ ਸੈਸ਼ਨ ਦੇ ਬੰਦ ਪੱਧਰ ਤੋਂ 12 ਪੈਸੇ ਡਿੱਗ ਕੇ 73.28 ਪ੍ਰਤੀ ਡਾਲਰ 'ਤੇ ਬੰਦ ਹੋਇਆ। ਮਾਹਰਾਂ ਨੇ ਕਿਹਾ ਕਿ ਹੋਰ ਏਸ਼ੀਆਈ ਕਰੰਸੀਆਂ ਦੀ ਤੁਲਨਾ 'ਚ ਡਾਲਰ ਦੇ ਮਜਬੂਤ ਹੋਣ ਨਾਲ ਰੁਪਿਆ ਦਬਾਅ 'ਚ ਆ ਗਿਆ। ਹਾਲਾਂਕਿ, ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਨਾਲ ਰੁਪਏ ਨੂੰ ਕੁਝ ਸਮਰਥਨ ਮਿਲਿਆ। ਇਸ ਵਿਚਕਾਰ, ਛੇ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦਾ ਰੁਖ਼ ਦਰਸਾਉਣ ਵਾਲਾ ਡਾਲਰ ਸੂਚਕ ਅੰਕ 0.11 ਫੀਸਦੀ ਦੀ ਬੜ੍ਹਤ ਨਾਲ 93.15 'ਤੇ ਪਹੁੰਚ ਗਿਆ।


Sanjeev

Content Editor

Related News