ਡਾਲਰ ਦੀ ਫਿਰ ਚੜ੍ਹਾਈ, ਦੋ ਦਿਨਾਂ ''ਚ ਇੰਨੀ ਡਿੱਗੀ ਰੁਪਏ ਦੀ ਕੀਮਤ
Tuesday, Sep 08, 2020 - 03:21 PM (IST)
ਮੁੰਬਈ— ਭਾਰਤੀ ਕਰੰਸੀ ਲਗਾਤਾਰ ਮੰਗਲਵਾਰ ਨੂੰ ਵੀ ਕਮਜ਼ੋਰ ਰਹੀ। ਵਿਦੇਸ਼ੀ ਕਰੰਸੀ ਵਟਾਂਦਰਾ ਬਾਜ਼ਾਰ 'ਚ ਭਾਰਤੀ ਕਰੰਸੀ ਅੱਜ 25 ਪੈਸੇ ਟੁੱਟ ਕੇ 73.60 ਪ੍ਰਤੀ ਡਾਲਰ 'ਤੇ ਰਹੀ।
ਸੋਮਵਾਰ ਨੂੰ ਭਾਰਤੀ ਕਰੰਸੀ 'ਚ 21 ਪੈਸੇ ਦੀ ਗਿਰਾਵਟ ਦਰਜ ਹੋਈ ਸੀ, ਜਿਸ ਨਾਲ ਡਾਲਰ ਦੀ ਕੀਮਤ 73.35 ਦੇ ਪੱਧਰ 'ਤੇ ਪਹੁੰਚ ਗਈ ਸੀ। ਇਸ ਤਰ੍ਹਾਂ ਦੋ ਦਿਨਾਂ 'ਚ ਭਾਰਤੀ ਕਰੰਸੀ ਡਾਲਰ ਦੇ ਮੁਕਾਬਲੇ 46 ਪੈਸੇ ਕਮਜ਼ੋਰੀ ਹੋ ਚੁੱਕੀ ਹੈ।
ਡਾਲਰ ਮਹਿੰਗਾ ਹੋਣ ਨਾਲ ਜਿੱਥੇ ਵਿਦੇਸ਼ ਦੀ ਯਾਤਰਾ ਮਹਿੰਗੀ ਪੈਂਦੀ ਹੈ, ਉੱਥੇ ਹੀ ਦਰਾਮਦ ਲਈ ਵੀ ਜੇਬ ਢਿੱਲੀ ਹੁੰਦੀ ਹੈ, ਖ਼ਾਸਕਰ ਪੈਟਰੋਲ-ਡੀਜ਼ਲ ਕੀਮਤਾਂ ਲਈ ਲੋਕਾਂ ਨੂੰ ਕੀਮਤ ਵੱਧ ਚੁਕਾਉਣੀ ਪੈਂਦੀ ਹੈ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 1 ਸਤੰਬਰ ਨੂੰ ਡਾਲਰ ਦੀ ਕੀਮਤ 73 ਰੁਪਏ ਤੋਂ ਥੱਲ੍ਹੇ ਆ ਗਈ ਸੀ। ਭਾਰਤੀ ਕਰੰਸੀ ਨੇ ਉਸ ਦਿਨ 73 ਪੈਸੇ ਦੀ ਤੇਜ਼ੀ ਦਰਜ ਕੀਤੀ ਸੀ, ਜੋ 21 ਮਹੀਨਿਆਂ ਪਿਛੋਂ ਇਕ ਦਿਨ 'ਚ ਵੱਡੀ ਤੇਜ਼ੀ ਸੀ। ਅਮਰੀਕੀ ਕਰੰਸੀ 'ਚ ਕਮਜ਼ੋਰੀ ਅਤੇ ਘਰੇਲੂ ਇਕੁਇਟੀ ਬਾਜ਼ਾਰਾਂ ਦੇ ਸਕਾਰਾਤਮਕ ਰੁਖ਼ ਨਾਲ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 73 ਪੈਸੇ ਦੀ ਤੇਜ਼ੀ ਨਾਲ 72.87 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ।