ਭਾਰਤੀ ਕਰੰਸੀ 'ਚ 44 ਪੈਸੇ ਦੀ ਗਿਰਾਵਟ, ਇੱਥੇ ਪੁੱਜਾ ਡਾਲਰ ਦਾ ਰੇਟ

Thursday, Sep 03, 2020 - 03:27 PM (IST)

ਮੁੰਬਈ— ਘਰੇਲੂ ਸ਼ੇਅਰ ਬਾਜ਼ਾਰ 'ਚ ਸੁਸਤੀ ਅਤੇ ਅਮਰੀਕੀ ਡਾਲਰ 'ਚ ਮਜਬੂਤੀ ਦੇ ਮੱਦੇਨਜ਼ਰ ਵੀਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 44 ਪੈਸੇ ਦੀ ਗਿਰਾਵਟ ਨਾਲ 73.47 ਦੇ ਪੱਧਰ 'ਤੇ ਬੰਦ ਹੋਇਆ।

ਕਾਰੋਬਾਰ ਦੇ ਸ਼ੁਰੂ 'ਚ ਵੀ ਰੁਪਿਆ ਕਮਜ਼ੋਰੀ ਨਾਲ 73.23 ਦੇ ਪੱਧਰ 'ਤੇ ਖੁੱਲ੍ਹਾ ਸੀ ਅਤੇ ਅੱਗੇ ਹੋਰ ਗਿਰਾਵਟਦਰਸਾਉਂਦਾ ਹੋਇਆ ਕਾਰੋਬਾਰ ਦੀ ਸਮਾਪਤੀ 'ਤੇ 44 ਪੈਸੇ ਡਿੱਗਾ।

ਬੁੱਧਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਇਹ 73.03 ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਥੇ ਹੀ ਅੱਜ ਕਾਰੋਬਾਰ ਦੌਰਾਨ ਰੁਪਏ ਨੇ 73.23 ਦਾ ਉੱਪਰੀ ਪੱਧਰ ਅਤੇ 73.48 ਦਾ ਹੇਠਲਾ ਪੱਧਰ ਦੇਖਿਆ। ਇਸ ਵਿਚਕਾਰ 6 ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਸੂਚਕ ਅੰਕ 0.04 ਫੀਸਦੀ ਦੀ ਮਜਬੂਤੀ ਨਾਲ 92.88 ਦੇ ਪੱਧਰ 'ਤੇ ਪਹੁੰਚ ਗਿਆ।

ਵਿਦੇਸ਼ੀ ਕਰੰਸੀ ਕਾਰੋਬਾਰੀਆਂ ਨੇ ਕਿਹਾ ਕਿ ਡਾਲਰ ਦੀ ਮਜਬੂਤੀ ਅਤੇ ਘਰੇਲੂ ਸਟਾਕ ਮਾਰਕੀਟ 'ਚ ਆਈ ਗਿਰਾਵਟ ਕਾਰਨ ਰੁਪਿਆ ਦਬਾਅ 'ਚ ਸੀ। ਵਿਦੇਸ਼ੀ ਸੰਸਥਾਗਤ ਨਿਵੇਸ਼ਕ ਬੁੱਧਵਾਰ ਨੂੰ ਪੂੰਜੀ ਬਾਜ਼ਾਰਾਂ 'ਚ ਸ਼ੁੱਧ ਖਰੀਦਦਾਰ ਸਨ ਅਤੇ ਕੁੱਲ 990.57 ਕਰੋੜ ਦੇ ਸ਼ੇਅਰ ਖਰੀਦੇ ਸਨ। ਇਸ ਦੌਰਾਨ ਬ੍ਰੈਂਟ ਕੱਚਾ ਤੇਲ ਵਾਇਦਾ 1.06 ਫੀਸਦੀ ਡਿੱਗ ਕੇ 43.96 ਡਾਲਰ ਪ੍ਰਤੀ ਬੈਰਲ 'ਤੇ ਸੀ।


Sanjeev

Content Editor

Related News