ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਇੰਨੀ ਚੜ੍ਹੀ, ਜਾਣੋ ਕਿੰਨਾ ਹੈ ਮੁੱਲ

08/27/2020 2:28:02 AM

ਮੁੰਬਈ— ਬੁੱਧਵਾਰ ਨੂੰ ਭਾਰਤੀ ਕਰੰਸੀ ਨੇ ਕਾਰੋਬਾਰ ਦੇ ਸ਼ੁਰੂ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਚੰਗੀ ਬੜ੍ਹਤ ਹਾਸਲ ਕੀਤੀ, ਜੋ ਕਾਇਮ ਨਾ ਰਹਿ ਸਕੀ।

ਹਾਲਾਂਕਿ, ਘਰੇਲੂ ਸ਼ੇਅਰ ਬਾਜ਼ਾਰਾਂ ਦੇ ਸਕਾਰਾਤਮਕ ਰੁਖ਼ ਅਤੇ ਵਿਦੇਸ਼ੀ ਫੰਡ ਦੀ ਆਮਦ ਬਣੇ ਰਹਿਣ ਨਾਲ ਰੁਪਏ ਨੂੰ ਸਮਰਥਨ ਮਿਲਿਆ।

ਕਾਰੋਬਾਰ ਦੀ ਸਮਾਪਤੀ 'ਤੇ ਡਾਲਰ ਦੇ ਮੁਕਾਬਲੇ 3 ਪੈਸੇ ਵਧਦੇ ਹੋਏ ਭਾਰਤੀ ਕਰੰਸੀ 74.30 ਦੇ ਪੱਧਰ 'ਤੇ ਬੰਦ ਹੋਈ। ਕਾਰੋਬਾਰ ਦੌਰਾਨ ਰੁਪਿਆ 74.34 ਦੇ ਪੱਧਰ 'ਤੇ ਖੁੱਲ੍ਹਾ ਸੀ। ਮੰਗਲਵਾਰ ਨੂੰ ਇਹ ਅਮਰੀਕੀ ਡਾਲਰ ਦੇ ਮੁਕਾਬਲੇ 74.33 ਦੇ ਪੱਧਰ 'ਤੇ ਬੰਦ ਹੋਇਆ ਸੀ।

ਬੁੱਧਵਾਰ ਨੂੰ ਕਾਰੋਬਾਰ ਦੌਰਾਨ ਰੁਪਏ ਨੇ ਅਮਰੀਕੀ ਡਾਲਰ ਦੇ ਮੁਕਾਬਲੇ 74.24 ਦਾ ਉੱਪਰੀ ਅਤੇ 74.46 ਦਾ ਹੇਠਲਾ ਪੱਧਰ ਦਰਜ ਕੀਤਾ। ਇਸ ਵਿਚਕਾਰ ਛੇ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਸੂਚਕ 0.06 ਫੀਸਦੀ ਵੱਧ ਕੇ 93.07 'ਤੇ ਰਿਹਾ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਮੰਗਲਵਾਰ ਨੂੰ 1,481.20 ਕਰੋੜ ਰੁਪਏ ਇਕੁਇਟੀ 'ਚ ਲਾਏ ਸਨ।


Sanjeev

Content Editor

Related News