ਡਾਲਰ ਦਾ ਮੁੱਲ 75 ਰੁਪਏ ਤੋਂ ਪਾਰ, NRIs ਦੀ ਭਾਰੀ ਹੋਵੇਗੀ ਜੇਬ

Thursday, Aug 20, 2020 - 03:53 PM (IST)

ਡਾਲਰ ਦਾ ਮੁੱਲ 75 ਰੁਪਏ ਤੋਂ ਪਾਰ, NRIs ਦੀ ਭਾਰੀ ਹੋਵੇਗੀ ਜੇਬ

ਮੁੰਬਈ— ਡਾਲਰ 'ਚ ਤੇਜ਼ੀ ਨਾਲ ਜਿੱਥੇ ਐੱਨ. ਆਰ. ਆਈਜ਼. ਨੂੰ ਫਾਇਦਾ ਹੋਵੇਗਾ, ਉੱਥੇ ਹੀ ਤੁਹਾਡੀ ਜੇਬ 'ਤੇ ਅਸਰ ਪੈਣ ਜਾ ਰਿਹਾ ਹੈ। ਭਾਰਤੀ ਰੁਪਏ 'ਚ ਵੀਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 20 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਅਮਰੀਕੀ ਡਾਲਰ ਦੀ ਕੀਮਤ 75 ਰੁਪਏ ਪ੍ਰਤੀ ਡਾਲਰ ਤੋਂ ਪਾਰ ਹੋ ਗਈ ਹੈ।

ਕਾਰੋਬਾਰ ਦੀ ਸਮਾਪਤੀ 'ਤੇ ਇਸ ਦੀ ਕੀਮਤ 75.02 ਰੁਪਏ ਰਹੀ, ਜੋ ਪਿਛਲੇ ਦਿਨ 74.82 ਰੁਪਏ ਸੀ। ਦਿਨ ਦੇ ਕਾਰੋਬਾਰ ਦੌਰਾਨ ਰੁਪਿਆ 74.93 ਰੁਪਏ ਪ੍ਰਤੀ ਡਾਲਰ ਅਤੇ 75.02 ਰੁਪਏ ਪ੍ਰਤੀ ਡਾਲਰ ਦੀ ਰੇਂਜ 'ਚ ਰਿਹਾ।

ਜੇਕਰ ਤੁਹਾਡਾ ਬੱਚਾ ਵਿਦੇਸ਼ 'ਚ ਪੜ੍ਹਾਈ ਕਰ ਰਿਹਾ ਹੈ ਤਾਂ ਉਸ ਨੂੰ ਇੱਥੋਂ ਪੈਸੇ ਭੇਜਣਾ ਪਹਿਲਾਂ ਨਾਲੋਂ ਮਹਿੰਗਾ ਪਵੇਗਾ। ਇਸ ਤੋਂ ਇਲਾਵਾ ਡਾਲਰ ਮਹਿੰਗਾ ਹੋਣ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਅਸਰ ਪੈ ਸਕਦਾ ਹੈ ਕਿਉਂਕਿ ਰੁਪਿਆ ਕਮਜ਼ੋਰ ਹੋਣ ਨਾਲ ਭਾਰਤ ਨੂੰ ਇਸ ਦੀ ਖਰੀਦ ਮਹਿੰਗੀ ਪਵੇਗੀ। ਪੈਟਰੋਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਅੱਜ ਇਸ ਦੀਆਂ ਕੀਮਤਾਂ 'ਚ 10 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ, ਜਿਸ ਕਾਰਨ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਇਸ ਦੀ ਕੀਮਤ ਲਗਭਗ 22 ਮਹੀਨਿਆਂ ਬਾਅਦ 81 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ। ਹਾਲਾਂਕਿ, ਡੀਜ਼ਲ ਲਗਾਤਾਰ 20ਵੇਂ ਦਿਨ ਸਥਿਰ ਰਿਹਾ। ਵਿਦੇਸ਼ੀ ਕਰੰਸੀ ਵਪਾਰੀਆਂ ਨੇ ਕਿਹਾ ਕਿ ਮਜਬੂਤ ਡਾਲਰ, ਕਮਜ਼ੋਰ ਘਰੇਲੂ ਸ਼ੇਅਰ ਬਾਜ਼ਾਰ ਅਤੇ ਅਮਰੀਕੀ ਫੈਡਰਲ ਰਿਜ਼ਰਵ ਦੀ ਟਿੱਪਣੀ ਨਾਲ ਨਿਵੇਸ਼ਕਾਂ ਦੀਆਂ ਭਾਵਨਾਵਾਂ ਪ੍ਰਭਾਵਿਤ ਹੋਈਆਂ। ਅਮਰੀਕੀ ਫੈਡਰਲ ਰਿਜ਼ਰਵ ਨੇ ਕੋਵਿਡ-19 ਦੀ ਸਥਿਤੀ ਨੂੰ ਲੈ ਕੇ ਚਿੰਤਾ ਪ੍ਰਗਟਾਉਂਦੇ ਹੋਏ ਅਰਥਵਿਵਸਥਾ 'ਤੇ ਇਸ ਦੇ ਡੂੰਘੇ ਪ੍ਰਭਾਵ ਦੇ ਸੰਕੇਤ ਦਿੱਤੇ ਹਨ।

ਇਹ ਵੀ ਪੜ੍ਹੋ - ਸਰਕਾਰ ਦੀ ਸ਼ਾਨਦਾਰ ਸਕੀਮ, FD ਤੋਂ ਵੱਧ ਬਣੇਗਾ ਪੈਸਾ, ਜਾਣੋ ਇਹ ਨਿਯਮ


author

Sanjeev

Content Editor

Related News