ਦੇਸ਼ ''ਚ 19.47 ਲੱਖ ਡਾਕਟਰ : ਸਰਕਾਰ
Friday, Jul 12, 2019 - 03:48 PM (IST)

ਨਵੀਂ ਦਿੱਲੀ—ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ 'ਚ ਇਸ ਮਾਰਚ ਦੇ ਆਖੀਰ ਤੱਕ ਐਲੋਪੈਥੀ, ਆਯੁਰਵੇਦ ਯੁਨਾਨੀ ਅਤੇ ਹੋਮਿਓਪੈਥੀ ਦੇ ਕੁੱਲ 19.47 ਡਾਕਟਰ ਹਨ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਸੂਬਾ ਮੈਡੀਕਲ ਪ੍ਰੀਸ਼ਦਾਂ/ਭਾਰਤੀ ਮੈਡੀਕਲ ਪ੍ਰੀਸ਼ਦ ਦੇ 11,59,309 ਐਲੋਪੈਥਿਕ ਡਾਕਟਰ ਪੰਜੀਕ੍ਰਿਤ ਹਨ। ਉਨ੍ਹਾਂ ਨੇ ਕਿਹਾ ਕਿ ਸੇਵਾ 'ਚ ਉਪਲੱਬਧ ਐਲੋਪੈਥੀ ਡਾਕਟਰਾਂ ਦੀ ਗਿਣਤੀ 9.27 ਲੱਖ ਹੋਣ ਦਾ ਅਨੁਮਾਨ ਹੈ। ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਮੈਡੀਕਲ ਸ਼ੈਲੀਆਂ ਦੇ ਡਾਕਟਰਾਂ ਦੀ ਕੁੱਲ ਗਿਣਤੀ 19,47,309 ਹੈ।