DLF ਦਾ ਸ਼ੁੱਧ ਲੋਨ ਵੱਧ ਕੇ ਹੋਇਆ 25,096 ਕਰੋੜ ਰੁਪਏ

05/29/2017 9:05:46 AM

ਨਵੀਂ ਦਿੱਲੀ—ਮੁੱਖ ਰਿਐਲਟੀ ਕੰਪਨੀ ਡੀ.ਐਲ.ਐਫ. ਸ਼ੁੱਧ ਲੋਨ ਜਨਵਰੀ-ਮਾਰਚ ਦੀ ਤਿਮਾਹੀ 'ਚ ਲਗਭਗ 700 ਕਰੋੜ ਤੋਂ ਵੱਧ ਕੇ 25,096 ਕਰੋੜ ਰੁਪਏ ਹੋ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਮਕਾਨਾਂ ਦੀ ਕਮਜ਼ੋਰ ਮੰਗ ਦਾ ਅਸਰ ਪਿਛਲੀ ਤਿਮਾਹੀ 'ਚ ਉਸ ਦੇ ਵਿੱਤ ਪ੍ਰਦਰਸ਼ਨ 'ਤੇ ਪਿਆ। ਕੰਪਨੀ ਦੇ ਸ਼ੁੱਧ ਲੋਨ 'ਚ ਹੋਰ ਵਾਧੇ ਦਾ ਅਨੁਮਾਨ ਹੈ ਕਿਉਂਕਿ ਜਿਥੇ ਇਕ ਪਾਸੇ ਕੰਪਨੀ ਨੂੰ ਮੌਜੂਦਾ ਪ੍ਰਾਜੈਕਟਾਂ ਨੂੰ ਪੂਰਾ ਕਰਨ 'ਤੇ ਖਰਚ ਕਰਨਾ ਹੋਵੇਗਾ, ਉਧਰ ਦੂਜੇ ਪਾਸੇ ਅਗਲੀਆਂ ਕੁਝ ਤਿਮਾਹੀਆਂ 'ਚ ਵਿੱਕਰੀ 'ਚ ਕਿਸੇ ਤਰ੍ਹਾਂ ਦੇ ਵਾਧੇ ਦੀ ਉਮੀਦ ਨਹੀਂ ਹੈ। 
ਕੰਪਨੀ ਨੇ ਨਿਵੇਸ਼ਕਾਂ ਨੂੰ ਇਕ ਪੇਸ਼ਕਸ਼ 'ਚ ਕਿਹਾ ਹੈ ਕਿ ਕੰਪਨੀ ਦਾ ਸ਼ੁੱਧ ਲੋਨ 31 ਮਾਰਚ 2017 ਨੂੰ 25,096 ਕਰੋੜ ਰੁਪਏ ਰਿਹਾ ਜੋ ਦਸੰਬਰ ਤਿਮਾਹੀ 'ਚ 24,397 ਕਰੋੜ ਰੁਪਏ ਰਿਹਾ ਸੀ। ਫਰਮ ਦਾ ਕਹਿਣਾ ਹੈ ਕਿ ਰਿਐਲਟੀ ਖੇਤਰ 'ਚ ਜ਼ਿਆਦਾ ਸਪਲਾਈ ਅਤੇ ਕਮਜ਼ੋਰ ਮੰਗ ਦਾ ਦੌਰ ਅਜੇ ਬਣਿਆ ਰਹੇਗਾ।


Related News