ਡਰਾਈ ਫਰੂਟਸ ਉਦਯੋਗ ਲਈ ਦੀਵਾਲੀ 'ਚ ਮੰਦੀ, ਕੀਮਤ ਡਿੱਗੀ

10/23/2019 12:33:57 PM

ਨਵੀਂ ਦਿੱਲੀ—ਇਸ ਵਾਰ ਦੀਵਾਲੀ 'ਤੇ ਮੰਦੀ ਦੇਖਣ ਨੂੰ ਮਿਲੇਗੀ ਕਿਉਂਕਿ ਪਿਛਲੇ ਸਾਲ ਦੀ ਉਮੀਦ ਡਰਾਈ ਫਰੂਟਸ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇ ਬਾਵਜੂਦ ਗਾਹਕ ਖਰੀਦਾਰੀ ਤੋਂ ਕਤਰਾ ਰਹੇ ਹਨ। ਇਸ ਹਿਸਾਬ ਨਾਲ ਡਰਾਈ ਫਰੂਟਸ ਉਦਯੋਗ ਨੂੰ ਇਕ ਝਟਕਾ ਲੱਗ ਸਕਦਾ ਹੈ। ਡਰਾਈ ਫਰੂਟਸ ਦੀਆਂ ਕੀਮਤਾਂ 30 ਫੀਸਦੀ ਤੱਕ ਹੇਠਾਂ ਡਿੱਗ ਗਈਆਂ ਹਨ।  
ਮੂਲਭੂਤ ਸੰਕੇਤ ਤਾਂ ਇਹ ਮਿਲੇ ਸਨ ਕਿ ਡਰਾਈ ਫਰੂਟਸ ਦੇ ਤਿਉਹਾਰਾਂ ਦੀ ਵਿਕਰੀ ਬਹੁਤ ਹੋਵੇਗੀ ਪਰ ਮਠਿਆਈਆਂ ਦੇ ਉਦਯੋਗ ਤੋਂ ਡਿਮਾਂਡ ਖਿਸਕਦੀ ਹੋਈ ਹੇਠਾਂ ਆ ਗਈ ਸੀ। ਨਵੀਂ ਦਿੱਲੀ 'ਚ ਖਾਰੀ ਬਾਓਲੀ ਮਾਰਕਿਟ 'ਚ ਇੰਡੋ-ਅਫਗਾਨ ਚੈਂਬਰ ਆਫ ਕਾਮਰਸ ਦੇ ਮਹਾਸਕੱਤਰ ਵਿਕਾਸ ਬਾਂਸਲ ਨੇ ਦੱਸਿਆ ਕਿ ਮਠਿਆਈ, ਚਾਕਲੇਟ, ਆਈਸਕ੍ਰੀਮ, ਹੈਲਥ ਵਾਰ ਉਤਪਾਦਾਂ ਦੀ ਮੰਗ ਦੀ ਬਾਵਜੂਦ ਵਿਕਰੀ ਬਹੁਤ ਘੱਟ ਹੋ ਗਈ ਹੈ ਅਤੇ ਡਰਾਈ ਫਰੂਟਸ ਦੀ ਖਰੀਦਾਰੀ ਦੀਵਾਲੀ 'ਤੇ ਮੰਦੀ ਨਜ਼ਰ ਆਈ ਹੈ। ਇਸ ਤਰ੍ਹਾਂ ਪ੍ਰਕਾਸ਼ ਰਾਓ ਜੋ ਡਰਾਈ ਫਰੂਟਸ ਦੇ ਵਪਾਰ ਦੇ ਪ੍ਰਸ਼ਾਸਨਿਕ ਹਿੱਸੇਦਾਰ ਹਨ, ਨੇ ਦੱਸਿਆ ਕਿ ਆਮ ਤੌਰ 'ਤੇ ਦੀਵਾਲੀ ਦੌਰਾਨ ਵਿਕਰੀ ਦੋਗੁਣੀ ਹੋ ਜਾਂਦੀ ਹੈ ਪਰ ਇਸ ਵਾਰ ਅਸੀਂ ਬਹੁਤ ਹੀ ਘੱਟ ਮੰਗ ਦੇਖ ਰਹੇ ਹਨ ਜਿਸ ਨਾਲ ਮੰਦੀ ਦਾ ਰੁਝਾਣ ਪ੍ਰਤੱਖ ਨਜ਼ਰ ਆਇਆ ਹੈ। ਸੂਤਰਾਂ ਮੁਤਾਬਕ ਕਾਜੂ ਦੇ ਭਾਅ 20 ਤੋਂ 30 ਫੀਸਦੀ ਹੇਠਾਂ ਡਿੱਗ ਗਏ ਹਨ ਜਿਸ ਨੇ ਇਹ 800 ਰੁਪਏ ਪ੍ਰਤੀ ਕਿਲੋ ਵਿਕਿਆ ਹੈ ਅਤੇ ਬਾਦਾਮ ਦੀ ਗਿਰੀ 10 ਫੀਸਦੀ ਡਿੱਗ ਕੇ 600 ਰੁਪਏ ਪ੍ਰਤੀ ਕਿਲੋ ਹੈ।
ਆਰਥਿਕ ਅਤੇ ਬੈਂਕਿੰਗ ਸੰਕਟ ਦੀ ਵਜ੍ਹਾ ਨਾਲ ਮੰਗ 'ਚ ਗਿਰਾਵਟ
ਵਪਾਰੀ ਬੰਸਲ ਦੇ ਮੁਤਾਬਕ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਅਤੇ ਆਰਥਿਕ ਅਤੇ ਬੈਂਕਿੰਗ ਸੰਕਟ ਦੀ ਵਜ੍ਹਾ ਨਾਲ ਮੰਗ 'ਚ ਗਿਰਾਵਟ ਦਰਜ ਕੀਤੀ ਗਈ ਹੈ। ਲੋਕਾਂ ਦਾ ਰੁਝਾਣ ਮਠਿਆਈਆਂ ਤੋਂ ਹੱਟ ਕੇ ਸੁੱਕੇ ਮੇਵਿਆਂ ਦੇ ਵੱਲ ਵੀ ਵਧਿਆ ਹੈ ਪਰ ਦੀਵਾਲੀ ਦੇ ਮੌਕੇ 'ਤੇ ਗਾਹਕਾਂ 'ਚ ਉਤਸਾਹ ਬਹੁਤ ਘਟਿਆ ਹੈ। ਉਹ ਬਹੁਤ ਥੋੜ੍ਹੀ ਮਾਤਰਾ 'ਚ ਮੇਵੇ ਖਰੀਦ ਰਹੇ ਹਨ। ਇਸ ਦੇ ਨਾਲ ਹੀ ਮੇਵਿਆਂ 'ਚ ਖਜੂਰ ਕੁਝ ਠੀਕ ਰਹੀ ਹੈ। ਪਿਸਤੇ ਦੀ ਕੀਮਤ 20 ਤੋਂ 25 ਫੀਸਦੀ ਹੇਠਾਂ ਡਿੱਗ ਗਈ ਹੈ, ਜੋ 900 ਰੁਪਏ ਕਿਲੋ ਵਿਕ ਰਿਹਾ ਹੈ ਜਦੋਂਕਿ ਕਿਸ਼ਮਿਸ਼ 250 ਰੁਪਏ ਕਿਲੋ 'ਤੇ ਟਿਕੀ ਹੋਈ ਹੈ। ਕੋਚੀ ਦੇ ਮੇਵਿਆਂ ਦੇ ਇਕ ਵਪਾਰੀ ਬਦੂਰਦੀਨ ਨੇ ਦੱਸਿਆ ਕਿ ਇਕ ਸਾਲ ਪਹਿਲਾਂ 15-20 ਫੀਸਦੀ ਖਰੀਦਾਰੀ 'ਚ ਗਿਰਾਵਟ ਦੇ ਨਾਲ-ਨਾਲ ਭਾਰੀ ਰਿਆਇਤ ਦੇ ਬਾਵਜੂਦ ਮੇਵਿਆਂ ਦੀ ਮੰਗ ਉਭਰ ਨਹੀਂ ਸਕੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਹਾਰਾਸ਼ਟਰ ਅਤੇ ਹਰਿਆਣਾ 'ਚ ਚੋਣਾਂ ਹੋਣ ਦੇ ਕਾਰਨ ਵਪਾਰੀਆਂ ਨੇ ਮੰਦੀ ਦਾ ਸਾਹਮਣਾ ਕੀਤਾ ਹੈ।


Aarti dhillon

Content Editor

Related News