ਦੀਵਾਲੀ ਤੋਂ ਪਹਿਲਾਂ ਸੋਨਾ-ਚਾਂਦੀ ਹੋਏ ਮਹਿੰਗੇ, ਜਾਣੋ 10 ਗ੍ਰਾਮ ਸੋਨੇ ਦੀ ਕੀਮਤ

Wednesday, Oct 28, 2020 - 08:09 PM (IST)

ਦੀਵਾਲੀ ਤੋਂ ਪਹਿਲਾਂ ਸੋਨਾ-ਚਾਂਦੀ ਹੋਏ ਮਹਿੰਗੇ, ਜਾਣੋ 10 ਗ੍ਰਾਮ ਸੋਨੇ ਦੀ ਕੀਮਤ

ਨਵੀਂ ਦਿੱਲੀ- ਸਰਾਫਾ ਬਾਜ਼ਾਰ ਵਿਚ ਬੁੱਧਵਾਰ ਨੂੰ ਸੋਨੇ ਦੀ ਕੀਮਤ 188 ਰੁਪਏ ਵੱਧ ਗਈ, ਜਦੋਂ ਕਿ ਚਾਂਦੀ 342 ਰੁਪਏ ਮਹਿੰਗੀ ਹੋ ਗਈ।

ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਮੁਤਾਬਕ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 188 ਰੁਪਏ ਦੀ ਬੜ੍ਹਤ ਨਾਲ 51,220 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ।
 

ਇਹ ਵੀ ਪੜ੍ਹੋ- 'ਕ੍ਰਿਸਮਸ ਤੱਕ ਆ ਸਕਦਾ ਹੈ ਕੋਰੋਨਾ ਟੀਕਾ, ਸਭ 'ਤੇ ਅਸਰ ਦੀ ਗਾਰੰਟੀ ਨਹੀਂ'

ਉੱਥੇ ਹੀ, ਚਾਂਦੀ 342 ਰੁਪਏ ਦੀ ਤੇਜ਼ੀ ਨਾਲ 62,712 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਪਿਛਲੇ ਕਾਰੋਬਾਰੀ ਦਿਨ ਸੋਨੇ ਦੀ ਕੀਮਤ 51,032 ਰੁਪਏ ਪ੍ਰਤੀ 10 ਗ੍ਰਾਮ ਸੀ ਅਤੇ ਚਾਂਦੀ ਦੀ ਕੀਮਤ 62,370 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ ਸੀ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀ) ਤਪਨ ਪਟੇਲ ਨੇ ਕਿਹਾ ਕਿ ਰੁਪਏ ਦੇ ਮੁੱਲ ਵਿਚ ਗਿਰਾਵਟ ਆਉਣ ਨਾਲ ਦਿੱਲੀ ਵਿਚ 24 ਕੈਰੇਟ ਸੋਨੇ ਦੀ ਕੀਮਤ 188 ਰੁਪਏ ਚੜ੍ਹ ਗਈ। ਗੌਰਤਲਬ ਹੈ ਕਿ ਬੁੱਧਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 16 ਪੈਸੇ ਦੀ ਗਿਰਾਵਟ ਨਾਲ 73.87 ਪ੍ਰਤੀ ਡਾਲਰ 'ਤੇ ਬੰਦ ਹੋਈ। ਸਟਾਕ ਮਾਰਕੀਟ ਭਾਰੀ ਵਿਕਵਾਲੀ ਕਾਰਨ ਅਤੇ ਅਮਰੀਕੀ ਕਰੰਸੀ ਵਿਚ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਮਜਬੂਤੀ ਦੀ ਵਜ੍ਹਾ ਨਾਲ ਰੁਪਏ ਵਿਚ ਗਿਰਾਵਟ ਦਰਜ ਹੋਈ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਮਾਮੂਲੀ ਗਿਰਾਵਟ ਨਾਲ 1,906.70 ਡਾਲਰ ਪ੍ਰਤੀ ਔਂਸ ਜਦੋਂ ਕਿ ਚਾਂਦੀ 24.45 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ। 


author

Sanjeev

Content Editor

Related News