ਭਾਰਤੀ ਕੰਪਨੀਆਂ ’ਤੇ ਅਮਰੀਕੀ ਟੈਰਿਫ ਦਾ ਸਿੱਧਾ ਅਸਰ ਸੀਮਿਤ : ਫਿਚ

Wednesday, Aug 20, 2025 - 02:35 PM (IST)

ਭਾਰਤੀ ਕੰਪਨੀਆਂ ’ਤੇ ਅਮਰੀਕੀ ਟੈਰਿਫ ਦਾ ਸਿੱਧਾ ਅਸਰ ਸੀਮਿਤ : ਫਿਚ

ਨਵੀਂ ਦਿੱਲੀ (ਭਾਸ਼ਾ) - ਫਿਚ ਰੇਟਿੰਗਜ਼ ਨੇ ਕਿਹਾ ਕਿ ਭਾਰਤੀ ਕੰਪਨੀਆਂ ’ਤੇ ਅਮਰੀਕੀ ਹਾਈ ਟੈਰਿਫ ਦਾ ਸਿੱਧਾ ਅਸਰ ਸੀਮਿਤ ਹੈ ਪਰ ਅਜੇ ਪ੍ਰਭਾਵਿਤ ਨਾ ਹੋਏ ਦਵਾਈਆਂ ਵਰਗੇ ਖੇਤਰ ਵੀ ਭਵਿੱਖ ’ਚ ਹੋਣ ਵਾਲੇ ਐਲਾਨਾਂ ਦੀ ਲਪੇਟ ’ਚ ਆ ਸਕਦੇ ਹਨ।

ਇਹ ਵੀ ਪੜ੍ਹੋ :     ਸਾਵਧਾਨ! ਖੇਡੀ Online Game ਤਾਂ ਮਿਲੇਗੀ ਸਜਾ, ਕੈਬਨਿਟ ਨੇ ਪਾਸ ਕੀਤਾ ਨਵਾਂ ਬਿੱਲ

ਅਮਰੀਕਾ ਨੇ ਭਾਰਤੀ ਉਤਪਾਦਾਂ ਦੀ ਦਰਾਮਦ ’ਤੇ 7 ਅਗਸਤ ਤੋਂ 25 ਫੀਸਦੀ ਜਵਾਬੀ ਟੈਰਿਫ ਲਾ ਦਿੱਤਾ ਹੈ। ਇਸ ਤੋਂ ਇਲਾਵਾ ਰੂਸੀ ਤੇਲ ਦੀ ਦਰਾਮਦ ਜਾਰੀ ਰੱਖਣ ਦੇ ਸਜ਼ਾਯੋਗ ਜੁਰਮਾਨੇ ਦੇ ਤੌਰ ’ਤੇ 27 ਅਗਸਤ ਤੋਂ ਵਾਧੂ 25 ਫੀਸਦੀ ਟੈਰਿਫ ਵੀ ਲੱਗੇਗਾ। ਇਸ ਤਰ੍ਹਾਂ ਭਾਰਤ ਅਮਰੀਕਾ ’ਚ 50 ਫੀਸਦੀ ਇੰਪੋਰਟ ਡਿਊਟੀ ਨਾਲ ਏਸ਼ੀਆਈ ਅਰਥਵਿਵਸਥਾਵਾਂ ’ਚ ਸਭ ਤੋਂ ਵਧ ਡਿਊਟੀ ਦਾ ਬੋਝ ਉਠਾ ਰਿਹਾ ਹੈ।

ਇਹ ਵੀ ਪੜ੍ਹੋ :     Gold ਦੀ ਵਧੀ ਚਮਕ, Silver ਦੀ ਡਿੱਗੀ ਕੀਮਤ, ਜਾਣੋ 24K-22K ਦੀ ਕੀਮਤ

ਫਿਚ ਰੇਟਿੰਗਜ਼ ਨੇ ਇਸ ਟੈਰਿਫ ਦੇ ਪ੍ਰਭਾਵਾਂ ’ਤੇ ਜਾਰੀ ਇਕ ਬਿਆਨ ’ਚ ਕਿਹਾ ਕਿ ਮੌਜੂਦਾ ਟੈਰਿਫ ਨਾਲ ਭਾਰਤੀ ਕੰਪਨੀਆਂ ’ਤੇ ਅਸਿੱਧਾ ਪ੍ਰਭਾਵ ਵਧਣ ਦਾ ਵੀ ਜੋਖਿਮ ਦਿਸ ਰਿਹਾ ਹੈ। ਹਾਲਾਂਕਿ, ਅਮਰੀਕਾ-ਭਾਰਤ ਵਪਾਰ ਸਮਝੌਤਾ ਹੋ ਜਾਣ ’ਤੇ ਇਹ ਜੋਖਿਮ ਘੱਟ ਹੋ ਜਾਵੇਗਾ।

ਰੇਟਿੰਗ ਏਜੰਸੀ ਨੇ ਕਿਹਾ ਕਿ ਭਾਰਤ ਦੀਆਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਆਪਣੇ 30-40 ਫੀਸਦੀ ਕੱਚੇ ਤੇਲ ਦੀ ਦਰਾਮਦ ਰੂਸ ਤੋਂ ਕਰਦੀਆਂ ਹਨ ਅਤੇ ਰਿਆਇਤੀ ਭਾਅ ਕਾਰਨ ਉਨ੍ਹਾਂ ਦਾ ਲਾਭ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ :     ਸਿਰਫ਼ 2 ਲੱਖ ਰੁਪਏ 'ਤੇ ਇਹ ਬੈਂਕ ਦੇ ਰਿਹੈ 30,908 ਦਾ ਪੱਕਾ ਮੁਨਾਫ਼ਾ, ਜਾਣੋ ਵਿਆਜ ਦਰਾਂ ਅਤੇ ਸ਼ਰਤਾਂ

ਇਸ ਤੋਂ ਇਲਾਵਾ ਸੂਚਨਾ ਤਕਨੀਕੀ (ਆਈ. ਟੀ.) ਸੇਵਾਵਾਂ, ਤੇਲ ਅਤੇ ਗੈਸ, ਸੀਮੈਂਟ, ਨਿਰਮਾਣ ਸਮੱਗਰੀ, ਇੰਜੀਨੀਅਰਿੰਗ, ਦੂਰਸੰਚਾਰ ਅਤੇ ਸਹੂਲਤਾਂ ਵਰਗੇ ਖੇਤਰਾਂ ’ਤੇ ਸਿੱਧੇ ਟੈਰਿਫ ਦਾ ਅਸਰ ਅਜੇ ਮਾਮੂਲੀ ਮੰਨਿਆ ਜਾ ਰਿਹਾ ਹੈ।

ਫਿਚ ਨੇ ਕਿਹਾ,‘‘ਹਾਲਾਂਕਿ, ਹੋਰ ਏਸ਼ੀਆਈ ਬਾਜ਼ਾਰਾਂ ਦੀ ਤੁਲਨਾ ’ਚ ਜੇਕਰ ਭਾਰਤ ’ਤੇ ਅਮਰੀਕੀ ਟੈਰਿਫ ਲੰਬੇ ਸਮੇਂ ਤੱਕ ਉੱਚੇ ਪੱਧਰ ’ਤੇ ਬਣਿਆ ਰਹਿੰਦਾ ਹੈ ਤਾਂ ਵਿੱਤੀ ਸਾਲ 2025-26 ’ਚ 6.5 ਫੀਸਦੀ ਦਾ ਅੰਦਾਜ਼ਨ ਆਰਥਿਕ ਵਾਧਾ ਦਰ ’ਤੇ ਦਬਾਅ ਪੈ ਸਕਦਾ ਹੈ। ਇਸ ਦਾ ਅਸਰ ਜ਼ਿਆਦਾ ਭਾਰਤੀ ਕੰਪਨੀਆਂ ਦੇ ਸੰਚਾਲਨ ਪ੍ਰਦਰਸ਼ਨ ’ਤੇ ਦਿਸੇਗਾ।’’

ਇਹ ਵੀ ਪੜ੍ਹੋ :    ਆਯੁਸ਼ਮਾਨ ਕਾਰਡ ਤਹਿਤ ਮੁਫ਼ਤ ਇਲਾਜ ਲਈ ਕਿੰਨੀ ਹੈ ਸਮਾਂ ਮਿਆਦ, ਜਾਣੋ ਕਦੋਂ ਤੱਕ ਮਿਲ ਸਕਦੀ ਹੈ ਸਹੂਲਤ 
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News