ਦੇਸ਼ ''ਚ ਡਿਜੀਟਲ ਭੁਗਤਾਨ ਪਿਛਲੇ ਸਾਲ ਸਤੰਬਰ ਦੇ ਅੰਤ ਤੱਕ 11.1 ਫੀਸਦੀ ਵਧਿਆ

Thursday, Jan 30, 2025 - 02:00 PM (IST)

ਦੇਸ਼ ''ਚ ਡਿਜੀਟਲ ਭੁਗਤਾਨ ਪਿਛਲੇ ਸਾਲ ਸਤੰਬਰ ਦੇ ਅੰਤ ਤੱਕ 11.1 ਫੀਸਦੀ ਵਧਿਆ

ਮੁੰਬਈ (ਏਜੰਸੀ)- ਦੇਸ਼ ਭਰ ਵਿੱਚ ਡਿਜੀਟਲ ਭੁਗਤਾਨਾਂ ਵਿੱਚ ਪਿਛਲੇ ਸਾਲ ਸਤੰਬਰ ਦੇ ਅੰਤ ਤੱਕ ਸਾਲਾਨਾ ਆਧਾਰ 'ਤੇ 11.11 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਹ ਜਾਣਕਾਰੀ RBI ਸੂਚਕਾਂਕ ਵਿੱਚ ਦਿੱਤੀ ਗਈ, ਜੋ ਔਨਲਾਈਨ ਲੈਣ-ਦੇਣ ਦੀ ਸਵੀਕ੍ਰਿਤੀ ਨੂੰ ਮਾਪਦਾ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਸਤੰਬਰ 2024 ਲਈ RBI ਦਾ ਡਿਜੀਟਲ ਭੁਗਤਾਨ ਸੂਚਕਾਂਕ (RBI-DPI) 465.33 ਹੈ, ਜਦੋਂਕਿ ਮਾਰਚ 2024 ਲਈ ਇਹ 445.5 ਸੀ। RBI ਨੇ ਕਿਹਾ, "RBI-DPI ਸੂਚਕਾਂਕ ਵਿੱਚ ਵਾਧਾ ਇਸ ਸਮੇਂ ਦੌਰਾਨ ਦੇਸ਼ ਭਰ ਵਿੱਚ ਭੁਗਤਾਨ ਬੁਨਿਆਦੀ ਢਾਂਚੇ ਅਤੇ ਭੁਗਤਾਨ ਪ੍ਰਦਰਸ਼ਨ ਵਿੱਚ ਵਾਧੇ ਕਾਰਨ ਹੋਇਆ ਹੈ।"

ਇਹ ਵੀ ਪੜ੍ਹੋ: ਇਹ ਹਨ ਦੁਨੀਆ ਦੀਆਂ 10 ਸਭ ਤੋਂ Powerful ਹਵਾਈ ਫੌਜਾਂ, ਜਾਣੋ ਭਾਰਤ ਦਾ ਕੀ ਹੈ ਦਰਜਾ?

ਕੇਂਦਰੀ ਬੈਂਕ ਨੇ ਮਾਰਚ 2018 ਵਿੱਚ ਦੇਸ਼ ਭਰ ਵਿੱਚ ਭੁਗਤਾਨ ਦੇ ਡਿਜੀਟਲੀਕਰਨ ਦੀ ਹੱਦ ਨੂੰ ਮਾਪਣ ਲਈ ਆਧਾਰ ਦੇ ਰੂਪ ਵਿਚ ਇੱਕ ਸੰਯੁਕਤ RBI-DPI ਦੇ ਨਿਰਮਾਣ ਦਾ ਐਲਾਨ ਕੀਤਾ ਸੀ। ਇਸ ਸੂਚਕਾਂਕ ਵਿੱਚ 5 ਵਿਆਪਕ ਪੈਰਾਮੀਟਰ ਸ਼ਾਮਲ ਹਨ, ਜੋ ਵੱਖ-ਵੱਖ ਸਮੇਂ ਦੌਰਾਨ ਦੇਸ਼ ਵਿੱਚ ਡਿਜੀਟਲ ਭੁਗਤਾਨਾਂ ਦੀ ਡੂੰਘਾਈ ਅਤੇ ਪਹੁੰਚ ਨੂੰ ਮਾਪਣ ਦੇ ਯੋਗ ਬਣਾਉਂਦੇ ਹਨ। ਇਹ ਪੈਰਾਮੀਟਰ- ਭੁਗਤਾਨ ਸਮਰੱਥਕ (ਭਾਰ 25 ਫੀਸਦੀ), ਭੁਗਤਾਨ ਬੁਨਿਆਦੀ ਢਾਂਚਾ - ਡਿਮਾਂਡ ਸਾਈਡ ਫੈਕਟਰ (10 ਫੀਸਦੀ), ਭੁਗਤਾਨ ਬੁਨਿਆਦੀ ਢਾਂਚਾ - ਸਪਲਾਈ ਸਾਈਡ ਫੈਕਟਰ (15 ਫੀਸਦੀ), ਭੁਗਤਾਨ ਪ੍ਰਦਰਸ਼ਨ (45 ਫੀਸਦੀ) ਅਤੇ ਖਪਤਕਾਰ ਫੋਕਸ (5 ਫੀਸਦੀ) ਹੈ। ਇਹ ਸੂਚਕਾਂਕ ਮਾਰਚ 2021 ਤੋਂ 4 ਮਹੀਨਿਆਂ ਦੇ ਅੰਤਰ ਨਾਲ ਛਿਮਾਹੀ ਆਧਾਰ 'ਤੇ ਪ੍ਰਕਾਸ਼ਿਤ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: ਕੈਨੇਡੀਅਨ ਕਮਿਸ਼ਨ ਦੀ ਰਿਪੋਰਟ ਨੇ ਖੋਲ੍ਹੀ ਟਰੂਡੋ ਦੀ ਪੋਲ, ਨਹੀਂ ਮਿਲਿਆ ਨਿੱਝਰ ਦੇ ਕਤਲ ਤੇ ਭਾਰਤ ਵਿਚਾਲੇ ਸਬੰਧ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News