ਭਾਰਤ ''ਚ ਜਲਦ ਸ਼ੁਰੂ ਹੋਵੇਗੀ ਡਿਜੀਟਲ ਮੁਦਰਾ , ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕੀਤਾ ਇਹ ਐਲਾਨ
Thursday, Apr 28, 2022 - 10:57 AM (IST)
ਸਾਨ ਫ੍ਰਾਂਸਿਸਕੋ (ਯੂ. ਐੱਨ. ਆਈ.) – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਸਿਲੀਕਾਨ ਵੈੱਲੀ ’ਚ ਨਿਵੇਸ਼ਕਾਂ ਅਤੇ ਉੱਦਮੀਆਂ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਸਾਲ 2023 ਤੱਕ ਭਾਰਤ ’ਚ ਡਿਜੀਟਲ ਮੁਦਰਾ ਸ਼ੁਰੂ ਕੀਤੀ ਜਾਏਗੀ। ਸੀਤਾਰਮਣ ਨੇ ਫਿੱਕੀ ਵਲੋਂ ਆਯੋਜਿਤ ਇਕ ਪ੍ਰੋਗਰਾਮ ’ਚ ਕਿਹਾ ਕਿ ਸਰਕਾਰ ਨੇ ਬਜਟ ’ਚ ਡਿਜੀਟਲੀਕਰਨ ਲਈ ਬਜਟ ’ਚ ਕਈ ਸਮੇਂ ਪਹਿਲਾਂ ਦਾ ਐਲਾਨ ਕੀਤਾ ਹੈ। ਰਿਜ਼ਰਵ ਬੈਂਕ ਵਲੋਂ ਡਿਜੀਟਲ ਮੁਦਰਾ, ਡਿਜੀਟਲ ਬੈਂਕ ਅਤੇ ਡਿਜੀਟਲ ਯੂਨੀਵਰਸਿਟੀ ਬਣਾਉਣ ਦੇ ਐਲਾਨਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਰਕਾਰ ਹਰ ਖੇਤਰ ’ਚ ਡਿਜੀਟਲੀਕਰਨ ਨੂੰ ਲਗਾਤਾਰ ਪ੍ਰੋਤਸਾਹਿਤ ਕਰ ਰਹੀ ਹੈ।
ਇਹ ਵੀ ਪੜ੍ਹੋ : Elon Musk ਨੇ ਮੋਟੀ ਕੀਮਤ ਦੇ ਕੇ ਖ਼ਰੀਦੀ Twitter, ਜਾਣੋ ਡੀਲ 'ਚ ਕਿੰਨੀ ਜਾਇਦਾਦ ਕੀਤੀ ਖ਼ਰਚ
ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਡਿਜੀਟਲੀਕਰਨ ਨੂੰ ਤੇਜ਼ੀ ਨਾਲ ਬੜ੍ਹਾਵਾ ਦਿੱਤਾ ਜਾ ਰਿਹਾ ਹੈ ਅਤੇ ਸਾਲ 2023 ਤੱਕ ਨਵੀਂ ਡਿਜੀਟਲ ਮੁਦਰਾ ਜਾਰੀ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਹਾਲਾਂਕਿ ਕਿਹਾ ਕਿ ਦੂਜੇ ਦੇਸ਼ਾਂ ਵਾਂਗ ਪ੍ਰਸਤਾਵਿਤ ਡਿਜੀਟਲ ਮੁਦਰਾ ਦਾ ਟੀਚਾ ਵਿੱਤੀ ਸ਼ਮੂਲੀਅਤ ਨਹੀਂ ਹੈ। ਸਰਕਾਰ ਅਤੇ ਰਿਜ਼ਰਵ ਬੈਂਕ ਦੇ ਇਸ ਦੇ ਵੱਖ-ਵੱਖ ਕਾਰੋਬਾਰੀ ਇਸਤੇਮਾਲ ’ਤੇ ਵੀ ਵਿਚਾਰ ਕਰ ਰਿਹਾ ਹੈ। ਭਾਰਤ ’ਚ ਵਿੱਤੀ ਸ਼ਮੂਲੀਅਤ ਨੂੰ ਜੈਮ ਸਿਸਟਮ ਦੇ ਮਾਧਿਅਮ ਰਾਹੀਂ ਹਾਸਲ ਕੀਤਾ ਗਿਆ ਹੈ। ਉਨ੍ਹਾਂ ਨੇ ਚਰਚਾ ਦੌਰਾਨ ਨਿਵੇਸ਼ਕਾਂ ਨਾਲ ਲਗਾਤਾਰ ਸੰਪਰਕ ’ਚ ਰਹਿਣ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਮਜ਼ਬੂਤ ਸਟਾਰਟਅਪ ਈਕੋਸਿਸਟਮ ਨੂੰ ਪ੍ਰੋਤਸਾਹਿਤ ਕਰਨ ਲਈ ਸਰਕਾਰ ਨੇ ਬਹੁਤ ਹੀ ਸਰਗਰਮ ਸਟਾਰਟਅਪ ਸੈੱਲ ਦਾ ਗਠਨ ਵੀ ਕੀਤਾ ਹੈ। ਜੋ ਲੋਕ ਸਟਾਰਟਅਪ ਲਈ ਇਛੁੱਕ ਹਨ, ਉਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ ਨਾਲ ਜੋੜਿਆ ਗਿਆ ਹੈ। ਉਨ੍ਹਾਂ ਨੇ ਨਿਵੇਸ਼ਕਾਂ ਨੂੰ ਕਿਹਾ ਕਿ ਉਹ ਆਪਣੇ ਸੁਝਾਅ ਦੇ ਸਕਦੇ ਹਨ ਅਤੇ ਮੁਸ਼ਕਲਾਂ ਵੀ ਦੱਸ ਸਕਦੇ ਹਨ ਅਤੇ ਜਿੱਥੋਂ ਤੱਕ ਸੰਭਵ ਹੋਵੇਗਾ, ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਕੀਤਾ ਜਾਏਗਾ। ਚਰਚਾ ਦੌਰਾਨ ਨਿਵੇਸ਼ਕਾਂ ਨੇ ਮੰਨਿਆ ਕਿ ਭਾਰਤ ’ਚ ਯੂਨੀਕਾਰਨ ਕੰਪਨੀਆਂ ਬਣਾਉਣ ਦੀਆਂ ਬਹੁਤ ਸੰਭਾਵਨਾਵਾਂ ਹਨ।
ਇਹ ਵੀ ਪੜ੍ਹੋ : SBI ਦੀ ਖ਼ਾਤਾਧਾਰਕਾਂ ਨੂੰ ਐਡਵਾਈਜ਼ਰੀ ਜਾਰੀ, ਕਿਹਾ- ਡਿਜੀਟਲ ਫਰਾਡ ਤੋਂ ਬਚਣਾ ਚਾਹੁੰਦੇ ਹੋ ਤਾਂ ਨਾ ਕਰੋ ਇਹ ਕੰਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।