ਡੀਜ਼ਲ ਦੀ ਵਿਕਰੀ ਨਵੰਬਰ 'ਚ 7 ਫ਼ੀਸਦੀ ਘੱਟ ਗਈ, ਸੁਧਾਰ ਹਾਲੇ ਟਿਕਾਊ ਨਹੀਂ!

Tuesday, Dec 01, 2020 - 06:56 PM (IST)

ਡੀਜ਼ਲ ਦੀ ਵਿਕਰੀ ਨਵੰਬਰ 'ਚ 7 ਫ਼ੀਸਦੀ ਘੱਟ ਗਈ, ਸੁਧਾਰ ਹਾਲੇ ਟਿਕਾਊ ਨਹੀਂ!

ਨਵੀਂ ਦਿੱਲੀ- ਮਹਾਮਾਰੀ ਦੌਰਾਨ ਡੀਜ਼ਲ ਦੀ ਵਿਕਰੀ 8 ਮਹੀਨਿਆਂ ਵਿਚ ਪਹਿਲੀ ਵਾਰ ਅਕਤੂਬਰ ਵਿਚ ਸਾਲਾਨਾ ਆਧਾਰ 'ਤੇ ਵਧਣ ਤੋਂ ਬਾਅਦ ਨਵੰਬਰ ਵਿਚ ਫਿਰ ਘੱਟ ਗਈ ਹੈ। ਨਵੰਬਰ ਵਿਚ ਸਾਲਾਨਾ ਆਧਾਰ 'ਤੇ ਡੀਜ਼ਲ ਦੀ ਵਿਕਰੀ ਵਿਚ ਸੱਤ ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਉਦਯੋਗ ਜਗਤ ਦੇ ਅੰਕਿੜਆਂ ਵਿਚ ਇਸ ਦੀ ਜਾਣਕਾਰੀ ਮਿਲੀ। ਨਵੰਬਰ ਵਿਚ ਡੀਜ਼ਲ ਦੀ ਵਿਕਰੀ ਮਹੀਨਾਵਾਰ ਆਧਾਰ 'ਤੇ 8 ਫ਼ੀਸਦੀ ਜ਼ਿਆਦਾ ਰਹੀ। ਨਵੰਬਰ 2020 ਵਿਚ ਦੇਸ਼ ਵਿਚ ਡੀਜ਼ਲ ਦੀ ਖ਼ਪਤ 62.3 ਲੱਖ ਟਨ ਰਹੀ। ਇਹ ਸਾਲ ਭਰ ਪਹਿਲਾਂ 67 ਲੱਖ ਟਨ ਸੀ। ਅਕਤੂਬਰ 2020 ਵਿਚ ਇਹ 57 ਲੱਖ ਟਨ ਸੀ। 

ਉਦਯੋਗ ਜਗਤ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਤੰਬਰ ਵਿਚ ਡੀਜ਼ਲ ਦੀ ਵਿਕਰੀ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ 'ਤੇ ਪਹੁੰਚ ਗਈ ਸੀ। ਇਸ ਤੋਂ ਬਾਅਦ ਨਵੰਬਰ ਵਿਚ ਇਸ ਦੀ ਖ਼ਪਤ ਵਿਚ ਕਮੀ ਆਉਣ ਦਾ ਪਤਾ ਲੱਗਦਾ ਹੈ ਕਿ ਸੁਧਾਰ ਟਿਕਾਊ ਨਹੀਂ ਹੈ। 

ਇਸ ਦੌਰਾਨ ਪੈਟਰੋਲ ਦੀ ਵਿਕਰੀ ਸਾਲ ਭਰ ਪਹਿਲਾਂ ਦੇ 22.8 ਲੱਖ ਟਨ ਤੋਂ ਵੱਧ ਕੇ 24 ਲੱਖ ਟਨ 'ਤੇ ਪਹੁੰਚ ਗਈ। ਰਸੋਈ ਗੈਸ (ਐੱਲ. ਪੀ. ਜੀ.) ਦੀ ਵਿਕਰੀ ਵੀ 4.5 ਫ਼ੀਸਦੀ ਵੱਧ ਕੇ 23.6 ਲੱਖ ਟਨ 'ਤੇ ਪਹੁੰਚ ਗਈ। ਇਸ ਦੌਰਾਨ ਹਵਾਬਾਜ਼ੀ ਈਂਧਣ ਦੀ ਵਿਕਰੀ ਸਾਲਾਨਾ ਆਧਾਰ 'ਤੇ 48 ਫ਼ੀਸਦੀ ਹੇਠਾਂ 3,46,000 ਟਨ ਰਹੀ। ਮਹੀਨਾਵਾਰ ਦੇ ਆਧਾਰ 'ਤੇ 6.3 ਫ਼ੀਸਦੀ ਜ਼ਿਆਦਾ ਰਹੀ।


author

Sanjeev

Content Editor

Related News