DHL ਐਕਸਪ੍ਰੈੱਸ ਅਗਲੇ ਸਾਲ ਤੋਂ ਪਾਰਸਲ ਡਿਲਿਵਰੀ ਦੀ ਕੀਮਤਾਂ ’ਚ 6.9 ਫੀਸਦੀ ਦਾ ਵਾਧਾ ਕਰੇਗੀ

Saturday, Sep 30, 2023 - 12:44 PM (IST)

ਮੁੰਬਈ (ਭਾਸ਼ਾ) – ਲਾਜਿਸਟਿਕਸ ਕੰਪਨੀ ਡੀ. ਐੱਚ. ਐੱਲ. ਐਕਸਪ੍ਰੈੱਸ ਆਪਣੀ ਸਾਲਾਨਾ ਕੀਮਤ ਐਡਜਸਟਮੈਂਟ ਪ੍ਰਕਿਰਿਆ ਦੇ ਤਹਿਤ ਅਗਲੇ ਸਾਲ ਤੋਂ ਭਾਰਤ ’ਚ ਪਾਰਸਲ ਡਿਲਿਵਰੀ ਦੀ ਕੀਮਤ ’ਤੇ ਔਸਤਨ 6.9 ਫੀਸਦੀ ਦਾ ਵਾਧਾ ਕਰੇਗੀ। ਕੰਪਨੀ ਵਲੋਂ ਜਾਰੀ ਇਕ ਬਿਆਨ ਮੁਤਾਬਕ ਮਹਿੰਗਾਈ ਸਮੇਤ ਵੱਖ-ਵੱਖ ਕਾਰਕਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਮਤਾਂ ਸਾਲਾਨਾ ਆਧਾਰ ’ਤੇ ਨਵੇਂ ਸਿਰੇ ਤੋਂ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ। ਬਿਆਨ ਵਿਚ ਕਿਹਾ ਗਿਆ ਕਿ ਭਾਰਤ ਵਿਚ ਔਸਤਨ 6.9 ਫੀਸਦੀ ਦਾ ਵਾਧਾ ਕੀਤਾ ਜਾਏਗਾ। ਇਹ ਇਕ ਜਨਵਰੀ 2024 ਤੋਂ ਲਾਗੂ ਹੋਵੇਗਾ।

ਇਹ ਵੀ ਪੜ੍ਹੋ :  LIC ਸਮੇਤ ਜਾਂਚ ਦੇ ਘੇਰੇ 'ਚ ਆਈਆਂ ਕਈ ਵੱਡੀਆਂ ਬੀਮਾ ਕੰਪਨੀਆਂ, 3000 ਕਰੋੜ ਰੁਪਏ ਦੇ ਨੋਟਿਸ ਹੋਏ ਜਾਰੀ

ਡੀ. ਐੱਚ. ਐੱਲ. ਐਕਸਪ੍ਰੈੱਸ (ਦੱਖਣੀ ਏਸ਼ੀਆ) ਦੇ ਸੀਨੀਅਰ ਉੱਪ-ਪ੍ਰਧਾਨ ਆਰ. ਐੱਸ. ਸੁਬਰਾਮਣੀਅਮ ਨੇ ਕਿਹਾ ਕਿ ਕੁੱਲ ਮਿਲਾ ਕੇ ਗਲੋਬਲ ਵਿਆਪਕ ਆਰਥਿਕ ਸਥਿਤੀ ਸਥਿਰ ਹੋਣ ਲੱਗੀ ਹੈ। ਹਾਲਾਂਕਿ ਅਨਿਸ਼ਚਿਤਤਾ ਬਣੀ ਹੋਈ ਹੈ। ਇਸ ਔਖੇ ਸਮੇਂ ਵਿਚ ਅਸੀਂ ਗਲੋਬਲ ਪੱਧਰ ’ਤੇ ਆਪਣੇ ਸਾਰੇ ਗਾਹਕਾਂ ਨੂੰ ਸਥਿਰ ਅਤੇ ਭਰੋਸੇਯੋਗ ਸੇਵਾਵਾਂ ਮੁਹੱਈਆ ਕਰਦੇ ਹਾਂ।

ਇਹ ਵੀ ਪੜ੍ਹੋ :  1 ਅਕਤੂਬਰ ਤੋਂ ਮਹਿੰਗੀ ਹੋ ਜਾਵੇਗੀ ਵਿਦੇਸ਼ ਯਾਤਰਾ, ਖ਼ਰਚੇ 'ਤੇ ਦੇਣਾ ਹੋਵੇਗਾ 20 ਫ਼ੀਸਦੀ ਟੈਕਸ

ਇਹ ਵੀ ਪੜ੍ਹੋ :  ਗਿਰਾਵਟ ਦੇ ਬਾਵਜੂਦ 17 ਦੇਸ਼ਾਂ ਦੀਆਂ ਮੁਦਰਾਵਾਂ ਦੇ ਮੁਕਾਬਲੇ ਰੁਪਏ ਦਾ ਪ੍ਰਦਰਸ਼ਨ ਸਭ ਤੋਂ ਬਿਹਤਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News