dhfl ਦਾ ਮੁਨਾਫਾ ਅਤੇ ਆਮਦਨ ਵਧੀ

Tuesday, Jan 23, 2018 - 11:04 AM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਡੀ.ਐੱਚ.ਐੱਫ.ਐੱਲ. ਦਾ ਮੁਨਾਫਾ 25 ਫੀਸਦੀ ਵਧ ਕੇ 306 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਡੀ.ਐੱਚ.ਐੱਫ.ਐੱਲ. ਦਾ ਮੁਨਾਫਾ 244.8 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਡੀ.ਐੱਚ.ਐੱਫ.ਐੱਲ. ਦੀ ਆਮਦਨ 11.4 ਫੀਸਦੀ ਵਧ ਕੇ 2,631.6 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਡੀ.ਐੱਚ.ਐੱਫ.ਐੱਲ. ਦੀ ਵਿਆਜ ਆਮਦਨ 2,361.6 ਕਰੋੜ ਰੁਪਏ ਰਹੀ ਸੀ। 
ਸਾਲ ਦਰ ਸਾਲ ਆਧਰ 'ਤੇ ਅਕਤੂਬਰ-ਦਸੰਬਰ ਤਿਮਾਹੀ 'ਚ ਡੀ.ਐੱਚ.ਐੱਫ.ਐੱਲ ਦੀ ਕਰਡ ਵੰਡ ਦਰਜ ਕੀਤੀ ਗਈ ਹੈ। ਸਾਲਾਨਾ ਆਧਾਰ 'ਤੇ ਤੀਜੀ ਤਿਮਾਹੀ 'ਚ ਡੀ.ਐੱਚ.ਐੱਫ.ਐੱਲ. ਦੇ ਮਨਜ਼ੂਰ ਕੀਤੇ ਗਏ ਲੋਨ 'ਚ 75 ਫੀਸਦੀ ਦਾ ਵਾਧਾ ਦਰਜ ਕੀਤੀ ਗਿਆ ਹੈ। 
ਤਿਮਾਹੀ ਆਧਾਰ 'ਤੇ ਤੀਜੀ ਤਿਮਾਹੀ 'ਚ ਡੀ.ਐੱਚ.ਐੱਫ.ਐੱਲ. ਦਾ ਗ੍ਰਾਸ ਐੱਨ.ਪੀ.ਏ. 0.96 ਫੀਸਦੀ ਦੇ ਨਾਲ ਸਪਾਟ ਰਿਹਾ ਹੈ। ਸਾਲਾਨਾ ਆਧਾਰ 'ਤੇ ਤੀਜੀ ਤਿਮਾਹੀ 'ਚ ਡੀ.ਐੱਚ.ਐੱਫ.ਐੱਲ ਦਾ ਅਸੇਟ ਅੰਡਰ ਮੈਨੇਜਮੈਂਟ 29.4 ਫੀਸਦੀ ਵਧ ਕੇ 1.01 ਲੱਖ ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਤੀਜੀ ਤਿਮਾਹੀ 'ਚ ਡੀ.ਐੱਚ.ਐੱਫ.ਐੱਲ. ਦਾ ਨੈੱਟ ਇੰਟਰੈਸਟ ਮਾਰਜਨ 3.05 ਫੀਸਦੀ ਤੋਂ ਘੱਟ ਕੇ 3.03 ਫੀਸਦੀ ਰਿਹਾ ਹੈ।  


Related News