DHFL ਮਾਮਲਾ : ਕਰਜ਼ਦਾਤਿਆਂ ਨੇ ਪਿਰਾਮਲ ਦੀ ਬੋਲੀ ’ਤੇ ਲਗਾਈ ਮੋਹਰ

01/18/2021 9:39:45 AM

ਨਵੀਂ ਦਿੱਲੀ (ਭਾਸ਼ਾ) – ਕਰਜ਼ੇ ਦੇ ਬੋਝ ਹੇਠਾਂ ਦੱਬੀ ਰਿਹਾਇਸ਼ੀ ਵਿੱਤੀ ਕੰਪਨੀ ਡੀ. ਐੱਚ. ਐੱਫ. ਐੱਲ. ਲਿਮਟਿਡ ਨੇ ਕਿਹਾ ਕਿ ਕਰਜ਼ਦਾਤਿਆਂ ਦੀ ਕਮੇਟੀ (ਸੀ. ਓ. ਸੀ.) ਨੇ ਪਿਰਾਮਲ ਸਮੂਹ ਦੀ ਕੰਪਨੀ ਪਿਰਾਮਲ ਕੈਪੀਟਲ ਐਂਡ ਹਾਊਸਿੰਗ ਫਾਇਨਾਂਸ ਲਿਮਟਿਡ ਦੀ ਪੇਸ਼ਕਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡੀ. ਐੱਚ. ਐੱਫ. ਐੱਲ. ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕਿਹਾ ਕਿ ਸੀ. ਓ. ਸੀ. ਦੀ 18ਵੀਂ ਬੈਠਕ 15 ਜਨਵਰੀ 2021 ਨੂੰ ਹੋਈ। ਉਸੇ ਬੈਠਕ ’ਚ ਇਹ ਮਨਜ਼ੂਰੀ ਦਿੱਤੀ ਗਈ।

ਡੀ. ਐੱਚ. ਐੱਫ. ਐੱਫ. ਨੇ ਕਿਹਾ ਕਿ ਕਰਜ਼ਦਾਤਿਆਂ ਦੀ ਕਮੇਟੀ ਵਲੋਂ ਇਨਸੋਲਵੈਂਸੀ ਅਤੇ ਦਿਵਾਲੀਆਕੋਡ (ਆਈ. ਬੀ. ਸੀ.) ਦੀ ਧਾਰਾ 30(4) ਦੇ ਤਹਿਤ ਬਹੁਮੱਤ ਨਾਲ ਪਿਰਾਮਲ ਕੈਪੀਟਲ ਐਂਡ ਹਾਊਸਿੰਗ ਫਾਇਨਾਂਸ ਲਿਮਟਿਡ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਗਿਆ। ਪਿਰਾਮਲ ਦੀ ਬੋਲੀ ਨੂੰ 94 ਫੀਸਦੀ ਵੋਟਾਂ ਮਿਲੀਆਂ ਜਦੋਂ ਕਿ ਇਸ ਦੀ ਤੁਲਨਾ ’ਚ ਅਮਰੀਕਾ ਦੀ ਕੰਪਨੀ ਓਕਟ੍ਰੀ ਕੈਪੀਟਲ ਦੀ ਬੋਲੀ ਨੂੰ 45 ਫੀਸਦੀ ਵੋਟਾਂ ਦੀ ਮਿਲ ਸਕੀਆਂ। ਪਿਛਲੇ ਮਹੀਨੇ ਬੋਲੀ ਦਾ ਪੰਜਵਾਂ ਅਤੇ ਆਖਰੀ ਦੌਰ ਸੰਪੰਨ ਹੋਣ ਤੋਂ ਬਾਅਦ ਪਿਰਾਮਲ ਅਤੇ ਓਕਟ੍ਰੀ ਕੈਪੀਟਲ ਦੋਹਾਂ ਨੇ ਆਪਣੀਆਂ-ਆਪਣੀਆਂ ਪੇਸ਼ਕਸ਼ ਨੂੰ ਸਭ ਤੋਂ ਵੱਧ ਅਤੇ ਅਮਲ ’ਚ ਲਿਆਉਣ ਯੋਗ ਦੱਸਿਆ ਸੀ।

ਸੂਤਰਾਂ ਮੁਤਾਬਕ ਬੋਲੀ ਲਗਾਉਣ ਵਾਲਿਆਂ ਨੇ 35 ਹਜ਼ਾਰ ਤੋਂ 37 ਹਜ਼ਾਰ ਰੁਪਏ ਦੇ ਘੇਰੇ ’ਚ ਬੋਲੀਆਂ ਸੌਂਪੀਆਂ ਹਨ। ਭਾਰਤੀ ਰਿਜ਼ਰਵ ਬੈਂਕ ਨੇ ਨਵੰਬਰ 2019 ਰਿਹਾਇਸ਼ੀ ਖੇਤਰੀ ਦੇ ਕਰਜ਼ੇ ਮੁਹੱਈਆ ਕਰਵਾਉਣ ਵਾਲੀ ਨਿੱਜੀ ਖੇਤਰ ਦੀ ਦੀਵਾਨ ਹਾਊਸਿੰਗ ਫਾਇਨਾਂਸ ਲਿਮਟਿਡ ਨੂੰ (ਡੀ. ਐੱਚ. ਐੱਫ. ਐੱਲ.) ਨੂੰ ਦਿਵਾਲਾ ਪ੍ਰਕਿਰਿਆ ਦੇ ਤਹਿਤ ਰਾਸ਼ਟਰੀ ਕੰਪਨੀ ਲਾਅ ਟ੍ਰਿਬਿਊਨਲ ਕੋਲ ਭੇਜਿਆ ਸੀ।


Harinder Kaur

Content Editor

Related News